ਸੈਂਸੈਕਸ 500 ਤੋਂ ਜ਼ਿਆਦਾ ਅੰਕ ਟੁੱਟਿਆ, ਨਿਫਟੀ 17850 ਦੇ ਹੇਠਾਂ ਫਿਸਲਿਆ

Wednesday, Apr 06, 2022 - 11:45 AM (IST)

ਮੁੰਬਈ- ਕਮਜ਼ੋਰ ਸੰਸਾਰਕ ਸੰਕੇਤਾਂ ਦੇ ਕਾਰਨ ਭਾਰਤੀ ਸੂਚਕਾਂਕ ਹਫਤੇ ਦੇ ਤੀਜੇ ਕਾਰੋਬਾਰੀ ਦਿਨ ਗਿਰਾਵਟ ਦੇ ਨਾਲ ਲਾਲ ਨਿਸ਼ਾਨ 'ਤੇ ਖੁੱਲ੍ਹਿਆ। ਫਿਲਹਾਲ 56.64 (0.94 ਫੀਸਦੀ) ਅੰਕਾਂ ਦੀ ਗਿਰਾਵਟ ਦੇ ਨਾਲ 59,609.86 ਅਤੇ ਨਿਫਟੀ 146.45 (0.82 ਫੀਸਦੀ) ਅੰਕ ਟੁੱਟ ਕੇ 17,810.95 'ਤੇ ਕਾਰੋਬਾਰ ਕਰ ਰਿਹਾ ਹੈ। 
ਬੀ.ਐੱਸ.ਈ. ਦਾ ਸੈਂਸੈਕਸ ਬੁੱਧਵਾਰ ਨੂੰ 360.79 ਅੰਕਾਂ ਦੀ ਗਿਰਾਵਟ ਦੇ ਨਾਲ 59,815.71 ਅੰਕਾਂ 'ਤੇ ਖੁੱਲ੍ਹਿਆ। ਉਧਰ ਨੈਸ਼ਨਲ ਸਟਾਕ ਐਕਸਚੇਂਜ (ਐੱਨ.ਐੱਸ.ਈ.) ਦੇ ਨਿਫਟੀ ਨੇ 114.65 ਅੰਕਾਂ ਦੇ ਦਬਾਅ ਦੇ ਨਾਲ 17842.75 ਅੰਕਾਂ ਦੇ ਨਾਲ ਦਿਨ ਦੀ ਸ਼ੁਰੂਆਤ ਕੀਤੀ। ਲਾਲ ਨਿਸ਼ਾਨ ਦੇ ਨਾਲ ਖੁੱਲ੍ਹੇ ਸ਼ੇਅਰ ਬਾਜ਼ਾਰ 'ਚ ਮਿਡਕੈਪ 'ਚ ਗਿਰਾਵਟ ਅਤੇ ਸਮਾਲਕੈਪ 'ਚ ਵਾਧਾ ਦਿਖਾਈ ਦਿੱਤਾ। 
ਬੀ.ਐੱਸ.ਈ. ਦਾ ਮਿਡਕੈਪ 19.02 ਅੰਕ ਟੁੱਟ ਕੇ 25053.42 ਅੰਕ 'ਤੇ ਅਤੇ ਸਮਾਲਕੈਪ 31.5 ਅੰਕਾਂ ਦੇ ਵਾਧੇ ਦੇ ਨਾਲ 29613.99 ਅੰਕ 'ਤੇ ਖੁੱਲ੍ਹਿਆ। ਭਾਰਤੀ ਸ਼ੇਅਰ ਬਾਜ਼ਾਰ 'ਚ ਮੰਗਲਵਾਰ ਨੂੰ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕਾਂਕ ਸੈਂਸੈਕਸ 435.24 ਅੰਕ ਫਿਸਲ ਕੇ 60 ਹਜ਼ਾਰ ਅੰਕ ਦੇ ਕਰੀਬ ਆ ਗਿਆ ਅਤੇ 60176.50 ਅੰਕ 'ਤੇ ਟਿਕਣ 'ਚ ਸਫ਼ਲ ਰਿਹਾ, ਪਰ ਨੈਸ਼ਨਲ ਸਟਾਕ ਐਕਸਚੇਂਜ (ਐੱਨ.ਐੱਸ.ਈ.) ਦਾ ਨਿਫਟੀ 96 ਅੰਕ ਟੁੱਟ ਕੇ 18 ਹਜ਼ਾਰ ਅੰਕ ਦੇ ਮਨੋਵਿਗਿਆਨਿਕ ਪੱਧਰ ਤੋਂ ਹੇਠਾਂ 17957.40 ਅੰਕ 'ਤੇ ਆ ਗਿਆ। ਇਸ ਦੌਰਾਨ ਬੀ.ਐੱਸ.ਈ ਦਾ ਮਿਡਕੈਪ 1.28 ਫੀਸਦੀ ਦੀ ਤੇਜ਼ੀ ਲੈ ਕੇ 28,072.44 ਅੰਕ ਅਤੇ ਸਮਾਲਕੈਪ 1.37 ਫੀਸਦੀ ਦੀ ਛਲਾਂਗ ਲਗਾ ਕੇ 29,582.49 ਅੰਕ 'ਤੇ ਰਿਹਾ ਸੀ। 
ਬੀ.ਐੱਸ.ਈ. 'ਚ ਬੀਤੇ ਦਿਨ ਕੁੱਲ 3507 ਕੰਪਨੀਆਂ ਦੇ ਸ਼ੇਅਰਾਂ 'ਚ ਕਾਰੋਬਾਰ ਹੋਇਆ, ਜਿਸ 'ਚੋਂ 2345 ਹਰੇ ਜਦਕਿ 1056 ਲਾਲ ਨਿਸ਼ਾਨ 'ਤੇ ਰਹੇ ਉਧਰ 106 'ਚ ਕੋਈ ਬਦਲਾਅ ਨਹੀਂ ਹੋਇਆ। ਇਸ ਤਰ੍ਹਾਂ ਐੱਨ.ਐੱਸ.ਈ. 'ਚ 25 ਕੰਪਨੀਆਂ 'ਚ ਲਿਵਾਲੀ, ਜਦੋਂਕਿ 24 'ਚੋਂ ਬਿਕਵਾਲੀ ਹੋਈ ਉਧਰ ਇਕ ਦੇ ਭਾਅ ਸਥਿਰ ਰਹੇ ਸਨ।

                        


Aarti dhillon

Content Editor

Related News