RBI ਦੀ ਪਾਲਸੀ ਤੋਂ ਪਹਿਲਾਂ ਸਹਿਮੇ ਬਾਜ਼ਾਰ, ਸੈਂਸੈਕਸ 262.73 ਅੰਕ ਡਿੱਗਾ

Friday, Sep 30, 2022 - 10:40 AM (IST)

RBI ਦੀ ਪਾਲਸੀ ਤੋਂ ਪਹਿਲਾਂ ਸਹਿਮੇ ਬਾਜ਼ਾਰ, ਸੈਂਸੈਕਸ 262.73 ਅੰਕ ਡਿੱਗਾ

ਮੁੰਬਈ (ਭਾਸ਼ਾ) - ਗਲੋਬਲ ਬਾਜ਼ਾਰਾਂ ਦੇ ਕਮਜ਼ੋਰ ਰੁਖ ਅਤੇ ਰਿਜ਼ਰਵ ਬੈਂਕ ਦੇ ਮੁਦਰਾ ਨੀਤੀ ਫੈਸਲੇ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਪ੍ਰਮੁੱਖ ਸਟਾਕ ਸੂਚਕਾਂਕ ਡਿੱਗ ਗਏ। ਇਸ ਦੌਰਾਨ ਨਿਵੇਸ਼ਕਾਂ ਨੇ ਸਾਵਧਾਨ ਰਵੱਈਆ ਅਪਣਾਇਆ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 262.73 ਅੰਕ ਡਿੱਗ ਕੇ 56,147.23 'ਤੇ ਪਹੁੰਚਿਆ। ਇਸੇ ਤਰ੍ਹਾਂ NSE ਨਿਫਟੀ 70.4 ਅੰਕ ਡਿੱਗ ਕੇ 16,747.70 'ਤੇ ਆ ਗਿਆ।

ਟਾਪ ਲੂਜ਼ਰਜ਼

ਏਸ਼ੀਅਨ ਪੇਂਟਸ, ਟੇਕ ਮਹਿੰਦਰਾ, ਟਾਟਾ ਕੰਸਲਟੈਂਸੀ ਸਰਵਿਸਿਜ਼, ਇੰਫੋਸਿਸ, ਮਹਿੰਦਰਾ ਐਂਡ ਮਹਿੰਦਰਾ, ਹਿੰਦੁਸਤਾਨ ਯੂਨੀਲੀਵਰ 

ਟਾਪ ਗੇਨਰਜ਼

ਪਾਵਰ ਗਰਿੱਡ, ਸਨ ਫਾਰਮਾ, ਰਿਲਾਇੰਸ ਇੰਡਸਟਰੀਜ਼, ਅਲਟਰਾਟੈਕ ਸੀਮੈਂਟ 

ਗਲੋਬਲ ਬਾਜ਼ਾਰਾਂ ਦਾ ਹਾਲ

ਹੋਰ ਏਸ਼ੀਆਈ ਬਾਜ਼ਾਰਾਂ ਵਿਚ, ਟੋਕੀਓ, ਸ਼ੰਘਾਈ ਅਤੇ ਹਾਂਗਕਾਂਗ ਲਾਲ ਰੰਗ ਵਿਚ ਸਨ, ਜਦੋਂ ਕਿ ਸਿਓਲ ਵਿਚ ਵਾਧਾ ਹੋਇਆ। ਵੀਰਵਾਰ ਨੂੰ ਅਮਰੀਕੀ ਬਾਜ਼ਾਰ ਤੇਜ਼ੀ ਨਾਲ ਬੰਦ ਹੋਏ। ਵੀਰਵਾਰ ਨੂੰ ਸੈਂਸੈਕਸ 188.32 ਅੰਕ ਜਾਂ 0.33 ਫੀਸਦੀ ਡਿੱਗ ਕੇ 56,409.96 'ਤੇ ਬੰਦ ਹੋਇਆ ਸੀ, ਜਦਕਿ ਨਿਫਟੀ 40.50 ਅੰਕ ਜਾਂ 0.24 ਫੀਸਦੀ ਡਿੱਗ ਕੇ 16,818.10 'ਤੇ ਬੰਦ ਹੋਇਆ। ਇਸ ਦੌਰਾਨ, ਅੰਤਰਰਾਸ਼ਟਰੀ ਤੇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 0.19 ਫੀਸਦੀ ਡਿੱਗ ਕੇ 88.32 ਡਾਲਰ ਪ੍ਰਤੀ ਬੈਰਲ 'ਤੇ ਰਿਹਾ।

ਇਹ ਵੀ ਪੜ੍ਹੋ : ਪੰਜਾਬ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਟਰਾਈਡੈਂਟ ਗਰੁੱਪ ਦੇ ਰਜਿੰਦਰ ਗੁਪਤਾ, ਜਾਣੋ ਸੂਬੇ ਦੇ ਹੋਰ ਅਮੀਰਾਂ ਬਾਰੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News