ਸੈਂਸੈਕਸ ਅੱਜ 50,000 ਤੋਂ ਥੱਲ੍ਹੇ ਡਿੱਗਾ, ਨਿਫਟੀ 78 ਅੰਕ ਦੀ ਗਿਰਾਵਟ 'ਚ ਬੰਦ
Wednesday, May 19, 2021 - 03:33 PM (IST)
ਮੁੰਬਈ- ਗਲੋਬਲ ਬਾਜ਼ਾਰਾਂ ਤੋਂ ਨਕਾਰਾਤਮਕ ਸੰਕੇਤਾਂ ਵਿਚਕਾਰ ਬੁੱਧਵਾਰ ਭਾਰਤੀ ਬਾਜ਼ਾਰ ਗਿਰਾਵਟ ਵਿਚ ਰਹੇ। ਬੀ. ਐੱਸ. ਈ. ਸੈਂਸੈਕਸ 290.69 ਅੰਕ ਯਾਨੀ 0.58 ਫ਼ੀਸਦੀ ਦੀ ਗਿਰਾਵਟ ਨਾਲ 49,902.64 ਦੇ ਪੱਧਰ 'ਤੇ, ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 77.95 ਅੰਕ ਯਾਨੀ 0.52 ਫ਼ੀਸਦੀ ਲੁੜਕ ਕੇ 15,030.15 ਦੇ ਪੱਧਰ 'ਤੇ ਬੰਦ ਹੋਇਆ ਹੈ।
ਇਸ ਤੋਂ ਪਹਿਲਾਂ ਪਿਛਲੇ ਦੋ ਕਾਰੋਬਾਰੀ ਸੈਸ਼ਨਾਂ ਵਿਚ ਬਾਜ਼ਾਰ ਨੇ ਸ਼ਾਨਦਾਰ ਵਾਪਸੀ ਕੀਤੀ ਸੀ। ਐੱਚ. ਡੀ. ਐੱਫ. ਸੀ. ਬੈਂਕ ਤੇ ਐੱਚ. ਡੀ. ਐੱਫ. ਸੀ. ਅਤੇ ਆਈ. ਸੀ. ਆਈ. ਸੀ. ਬੈਂਕ ਵਿਚ ਗਿਰਾਵਟ ਨਾਲ ਸੈਂਸੈਕਸ ਦਾ ਨੁਕਸਾਨ ਵਧਿਆ। ਇਸ ਤੋਂ ਇਲਾਵਾ ਆਟੋ ਸਟਾਕਸ ਵਿਚ ਵਿਕਵਾਲੀ ਨਾਲ ਵੀ ਬਾਜ਼ਾਰ ਦਬਾਅ ਵਿਚ ਰਿਹਾ। ਬੀ. ਐੱਸ. 30 ਵਿਚ ਸਿਰਫ ਸੰਨ ਫਾਰਮਾ, ਨੈਸਲੇ, ਟੈੱਕ ਮਹਿੰਦਰਾ, ਬਜਾਜ ਆਟੋ, ਐਕਸਿਸ ਬੈਂਕ, ਐੱਸ. ਬੀ. ਆਈ., ਰਿਲਾਇੰਸ, ਡਾ. ਰੈੱਡੀਜ਼, ਪਾਵਰ ਗ੍ਰਿਡ ਤੇ ਐੱਚ. ਸੀ. ਐੱਲ. ਟੈੱਕ ਹਰੇ ਨਿਸ਼ਾਨ 'ਤੇ ਬੰਦ ਹੋਏ ਹਨ।
ਸੈਂਸੈਕਸ ਵਿਚ ਸੰਨ ਫਾਰਮਾ 1.8 ਫ਼ੀਸਦੀ ਦੀ ਤੇਜ਼ੀ ਨਾਲ ਟਾਪ ਗੇਨਰ, ਜਦੋਂ ਕਿ 1.7 ਫ਼ੀਸਦੀ ਦੀ ਗਿਰਾਵਟ ਨਾਲ ਐੱਚ. ਡੀ. ਐੱਫ. ਸੀ. ਟਾਪ ਲੂਜ਼ਰ ਰਿਹਾ। ਨਿਫਟੀ ਵਿਚ ਟਾਟਾ ਮੋਟਰਜ਼ 5.4 ਫ਼ੀਸਦੀ ਗਿਰਾਵਟ ਨਾਲ ਟੂਪ ਲੂਜ਼ਰ ਅਤੇ ਕੋਲ ਇੰਡੀਆ 3.7 ਫ਼ੀਸਦੀ ਦੀ ਬੜ੍ਹਤ ਨਾਲ ਟਾਪ ਗੇਨਰ ਰਿਹਾ। ਇਸ ਤੋਂ ਇਲਾਵਾ ਸਿਪਲਾ ਅਤੇ ਯੂ. ਪੀ. ਐੱਲ. ਵਿਚ ਤੇਜ਼ੀ ਰਹੀ। ਨਿਫਟੀ 50 ਦੇ 27 ਸਟਾਕਸ ਗਿਰਾਵਟ ਵਿਚ ਬੰਦ ਹੋਏ, ਜਦੋਂ ਕਿ ਟਾਟਾ ਕੰਜ਼ਿਊਮਰ 653 ਰੁਪਏ 'ਤੇ ਸਥਿਰ ਬੰਦ ਹੋਇਆ ਹੈ। ਸੈਕਟਰਲ ਇੰਡੈਕਸ ਵਿਚ ਨਿਫਟੀ ਫਾਰਮਾ ਨੇ ਚੰਗੀ ਬੜ੍ਹਤ ਦਰਜ ਕੀਤੀ।