ਕਮਜ਼ੋਰ ਗਲੋਬਲ ਸੰਕੇਤਾਂ ਵਿਚਾਲੇ ਗਿਰਾਵਟ ’ਚ ਸ਼ੇਅਰ ਬਾਜ਼ਾਰ, 48000 ਦੇ ਹੇਠਾਂ ਸੈਂਸੈਕਸ

Tuesday, Jan 05, 2021 - 10:01 AM (IST)

ਕਮਜ਼ੋਰ ਗਲੋਬਲ ਸੰਕੇਤਾਂ ਵਿਚਾਲੇ ਗਿਰਾਵਟ ’ਚ ਸ਼ੇਅਰ ਬਾਜ਼ਾਰ, 48000 ਦੇ ਹੇਠਾਂ ਸੈਂਸੈਕਸ

ਮੁੰਬਈ — ਹਫਤੇ ਦੇ ਦੂਜੇ ਕਾਰੋਬਾਰੀ ਦਿਨ ਭਾਵ ਅੱਜ ਮੰਗਲਵਾਰ ਨੂੰ ਗਲੋਬਲ ਸੰਕੇਤਾਂ ਵਿਚਾਲੇ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਗਿਰਾਵਟ ਨਾਲ ਹੋਈ। ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 183.10 ਅੰਕ ਭਾਵ 0.38 ਫ਼ੀਸਦੀ ਹੇਠਾਂ 47,993.70 ਦੇ ਪੱਧਰ ’ਤੇ ਖੁੱਲਿ੍ਹਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 0.40 ਫ਼ੀਸਦੀ ਭਾਵ 56.90 ਅੰਕਾਂ ਦੀ ਗਿਰਾਵਟ ਦੇ ਨਾਲ 14,076 ਦੇ ਪੱਧਰ ’ਤੇ ਖੁੱਲਿ੍ਹਆ।

ਅੱਜ 581 ਸ਼ੇਅਰਾਂ ’ਚ ਵਾਧਾ ਦੇਖਣ ਨੂੰ ਮਿਲਿਆ ਅਤੇ 1022 ਸ਼ੇਅਰਾਂ ’ਚ ਗਿਰਾਵਟ ਆਈ ਹੈ। ਇਸ ਦੇ ਨਾਲ ਹੀ 56 ਸ਼ੇਅਰਾਂ ਵਿਚ ਕੋਈ ਬਦਲਾਅ ਨਹÄ ਹੋਇਆ ਹੈ। ਮਾਹਰਾਂ ਮੁਤਾਬਕ ਬਾਜ਼ਾਰ ’ਚ ਅੱਗੇ ਵੀ ਉਤਰਾਅ-ਚੜ੍ਹਾਅ ਜਾਰੀ ਰਹਿ ਸਕਦੇ ਹਨ। ਇਸ ਲਈ ਨਿਵੇਸ਼ਕਾਂ ਨੂੰ ਚੌਕਸ ਰਹਿਣ ਦੀ ਜ਼ਰੂਰਤ ਹੈ।

ਗਲੋਬਲ ਬਾਜ਼ਾਰਾਂ ਦਾ ਹਾਲ

ਅਮਰੀਕੀ ਬਾਜ਼ਾਰਾਂ ਵਿਚ ਭਾਰੀ ਵਿਕਰੀ ਦੇ ਕਾਰਨ ਘਰੇਲੂ ਸ਼ੇਅਰ ਬਾਜ਼ਾਰ ਵਿਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਏਸ਼ੀਆਈ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਹਾਂਗਕਾਂਗ ਦਾ ਹੈਂਗਸੈਂਗ ਇੰਡੈਕਸ 25.81 ਅੰਕਾਂ ਦੀ ਗਿਰਾਵਟ ਦੇ ਨਾਲ 27,447 ’ਤੇ ਕਾਰੋਬਾਰ ਕਰ ਰਿਹਾ ਹੈ। ਜਾਪਾਨ ਦਾ ਨਿਕਕਈ ਇੰਡੈਕਸ 8 ਅੰਕ ਹੇਠਾਂ 27,250 ’ਤੇ ਕਾਰੋਬਾਰ ਕਰ ਰਿਹਾ ਹੈ। ਚੀਨ ਦਾ ਸ਼ਿੰਘਾਈ ਕੰਪੋਜ਼ਿਟ ਇੰਡੈਕਸ ਵੀ ਪੰਜ ਅੰਕਾਂ ਦੀ ਹਲਕੀ ਗਿਰਾਵਟ ਦੇ ਨਾਲ 3,497 ’ਤੇ ਕਾਰੋਬਾਰ ਕਰ ਰਿਹਾ ਹੈ।

ਇਹ ਵੀ ਪੜ੍ਹੋ : ਕੋਵਿਡ-19 ਵੈਕਸੀਨ ਨੂੰ ਲੈ ਕੇ ਵੱਡੀ ਖ਼ਬਰ, ਐਨੀ ਹੋਵੇਗੀ ਸੀਰਮ ਕੰਪਨੀ ਦੇ ਟੀਕੇ ਦੀ ਕੀਮਤ

ਟਾਪ ਗੇਨਰਜ਼

ਟੈਕ ਮਹਿੰਦਰਾ, ਐਚ.ਸੀ.ਐਲ. ਟੈਕ, ਐਚ.ਡੀ.ਐਫ.ਸੀ., ਟੀ.ਸੀ.ਐਸ., ਸਨ ਫਾਰਮਾ 

ਟਾਪ ਲੂਜ਼ਰਜ਼

ਰਿਲਾਇੰਸ, ਮਾਰੂਤੀ, ਅਲਟਰੇਟੈਕ ਸੀਮੈਂਟ, ਬਜਾਜ ਫਿਨਸਰਵ, ਐਮ ਐਂਡ ਐਮ, ਬਜਾਜ ਆਟੋ, ਆਈ ਸੀ ਆਈ ਸੀ ਆਈ ਬੈਂਕ, ਐਚ ਡੀ ਐਫ ਸੀ ਬੈਂਕ, ਇੰਡਸਇੰਡ ਬੈਂਕ, ਐਕਸਿਸ ਬੈਂਕ, ਓ ਐਨ ਜੀ ਸੀ, ਆਈ ਟੀ ਸੀ, ਕੋਟਕ ਮਹਿੰਦਰਾ ਬੈਂਕ, ਐਸ ਬੀ ਆਈ 

ਇਹ ਵੀ ਪੜ੍ਹੋ : ਅਲੀਬਾਬਾ ਸਮੂਹ ਦਾ ਮਾਲਕ ਜੈਕ ਮਾ ਪਿਛਲੇ ਦੋ ਮਹੀਨਿਆਂ ਤੋਂ ਲਾਪਤਾ !

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


author

Harinder Kaur

Content Editor

Related News