ਰੁਪਏ 'ਚ ਕਮਜ਼ੋਰੀ ਨਾਲ ਬਾਜ਼ਾਰ ਨੂੰ ਝਟਕਾ, ਨਿਵੇਸ਼ਕਾਂ ਦੇ ਡੁੱਬੇ 1.54 ਲੱਖ ਕਰੋੜ

Monday, Sep 10, 2018 - 01:03 PM (IST)

ਰੁਪਏ 'ਚ ਕਮਜ਼ੋਰੀ ਨਾਲ ਬਾਜ਼ਾਰ ਨੂੰ ਝਟਕਾ, ਨਿਵੇਸ਼ਕਾਂ ਦੇ ਡੁੱਬੇ 1.54 ਲੱਖ ਕਰੋੜ

ਨਵੀਂ ਦਿੱਲੀ— ਰੁਪਏ 'ਚ ਰਿਕਾਰਡ ਕਮਜ਼ੋਰੀ ਨਾਲ ਦੁਪਹਿਰ ਨੂੰ ਸ਼ੇਅਰ ਬਾਜ਼ਾਰ 'ਚ ਗਿਰਾਵਟ ਵਧ ਗਈ ਹੈ। ਰੁਪਿਆ ਸੋਮਵਾਰ ਨੂੰ ਪਹਿਲੀ ਵਾਰ 92 ਪੈਸੇ ਟੁੱਟ ਕੇ 72.65 ਪ੍ਰਤੀ ਡਾਲਰ 'ਤੇ ਆ ਗਿਆ। ਰੁਪਏ 'ਚ ਰਿਕਾਰਡ ਗਿਰਾਵਟ ਨਾਲ ਸੈਂਸੈਕਸ 420 ਅੰਕ ਟੁੱਟ ਕੇ 37,970.18 ਦੇ ਪੱਧਰ 'ਤੇ ਡਿੱਗ ਗਿਆ। ਉੱਥੇ ਹੀ ਨਿਫਟੀ 135 ਅੰਕ ਡਿੱਗ ਕੇ 11,453.85 ਦੇ ਪੱਧਰ 'ਤੇ ਆ ਗਿਆ। ਕਾਰੋਬਾਰ ਦੌਰਾਨ ਐੱਨ. ਐੱਸ. ਈ. 'ਤੇ ਆਈ. ਟੀ. ਨੂੰ ਛੱਡ ਕੇ ਸਾਰੇ ਸੈਕਟਰ ਇੰਡੈਕਸ ਲਾਲ ਨਿਸ਼ਾਨ 'ਚ ਕਾਰੋਬਾਰ ਕਰ ਰਹੇ ਸਨ। ਬਾਜ਼ਾਰ 'ਚ ਕਮਜ਼ੋਰੀ ਨਾਲ ਨਿਵੇਸ਼ਕਾਂ ਦੇ 1.54 ਲੱਖ ਰੁਪਏ ਡੁੱਬ ਗਏ ਹਨ। ਲਾਰਜ ਕੈਪ ਦੇ ਨਾਲ ਮਿਡ ਕੈਪ ਅਤੇ ਸਮਾਲ ਕੈਪ ਸ਼ੇਅਰਾਂ 'ਚ ਵੀ ਵਿਕਵਾਲੀ ਦਾ ਦਬਾਅ ਦਿਸਿਆ। ਬੀ. ਐੱਸ. ਈ. ਮਿਡ ਕੈਪ ਇੰਡੈਕਸ 1.13 ਫੀਸਦੀ ਡਿੱਗਾ, ਜਦੋਂ ਕਿ ਨਿਫਟੀ ਮਿਡ ਕੈਪ-100 ਇੰਡੈਕਸ 1.26 ਫੀਸਦੀ ਟੁੱਟਿਆ। ਬੀ. ਐੱਸ. ਈ. ਦੇ ਸਮਾਲ ਕੈਪ ਇੰਡੈਕਸ 'ਚ 0.75 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।

ਬਾਜ਼ਾਰ 'ਚ ਗਿਰਾਵਟ ਨਾਲ ਹੀ ਇਕ ਝਟਕੇ 'ਚ ਨਿਵੇਸ਼ਕਾਂ ਦੇ 1.54 ਲੱਖ ਕਰੋੜ ਰੁਪਏ ਡੁੱਬ ਗਏ। ਸ਼ੁੱਕਰਵਾਰ ਨੂੰ ਬੀ. ਐੱਸ. ਈ. 'ਤੇ ਲਿਸਟਡ ਕੰਪਨੀਆਂ ਦਾ ਕੁੱਲ ਬਾਜ਼ਾਰ ਪੂੰਜੀਕਰਨ 1,57,39,787.84 ਕਰੋੜ ਰੁਪਏ ਸੀ। ਉੱਥੇ ਹੀ ਸੋਮਵਾਰ ਨੂੰ ਇਹ ਘੱਟ ਕੇ 1,55,85,346 ਕਰੋੜ ਰੁਪਏ 'ਤੇ ਆ ਗਿਆ। ਇਨ੍ਹਾਂ 'ਚ ਤਕਰੀਬਨ 1,54,441.84 ਕਰੋੜ ਰੁਪਏ ਦੀ ਗਿਰਾਵਟ ਆਈ। ਜ਼ਿਕਰਯੋਗ ਹੈ ਕਿ ਸੋਮਵਾਰ ਦੇ ਕਾਰੋਬਾਰ 'ਚ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 42 ਅੰਕ ਦੀ ਗਿਰਾਵਟ ਨਾਲ 38,348.39 ਦੇ ਪੱਧਰ 'ਤੇ ਖੁੱਲ੍ਹਾ ਸੀ। ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 18.85 ਅੰਕ ਦੀ ਗਿਰਾਵਟ ਨਾਲ 11,570.25 ਦੇ ਪੱਧਰ 'ਤੇ ਖੁੱਲ੍ਹਿਆ ਸੀ।


Related News