ਸ਼ੇਅਰ ਬਾਜ਼ਾਰ : ਸੈਂਸੈਕਸ 'ਚ 494 ਅੰਕਾਂ ਦੀ ਗਿਰਾਵਟ ਤੇ ਨਿਫਟੀ ਵੀ ਡਿੱਗ ਕੇ ਖੁੱਲ੍ਹਿਆ
Thursday, Mar 24, 2022 - 10:15 AM (IST)
ਮੁੰਬਈ - ਵੀਰਵਾਰ ਨੂੰ BSE ਸੈਂਸੈਕਸ 494.77 ਅੰਕਾਂ ਦੇ ਨੁਕਸਾਨ ਨਾਲ 57,190.05 'ਤੇ ਖੁੱਲ੍ਹਿਆ। ਖਾਸ ਤੌਰ 'ਤੇ ਬੈਂਕਿੰਗ ਸੈਕਟਰ ਦੇ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ। ਨੈਸ਼ਨਲ ਸਟਾਕ ਐਕਸਚੇਂਜ (NSE) ਦਾ ਨਿਫਟੀ ਨੇ 150.7 ਅੰਕਾਂ ਦੇ ਦਬਾਅ ਨਾਲ 17094.95 ਅੰਕਾਂ 'ਤੇ ਦਿਨ ਦੀ ਸ਼ੁਰੂਆਤ ਕਰਦਾ ਹੈ। ਲਾਲ ਨਿਸ਼ਾਨ 'ਤੇ ਖੁੱਲ੍ਹੇ ਬਾਜ਼ਾਰ 'ਚ ਮਿਡਕੈਪ ਅਤੇ ਸਮਾਲਕੈਪ 'ਚ ਮਾਮੂਲੀ ਵਾਧਾ ਦੇਖਣ ਨੂੰ ਮਿਲਿਆ।
BSE ਮਿਡਕੈਪ ਸਿਰਫ 0.021 ਫੀਸਦੀ ਵਧ ਕੇ 23798.90 ਅੰਕ 'ਤੇ ਅਤੇ ਸਮਾਲਕੈਪ 0.015 ਫੀਸਦੀ ਵਧ ਕੇ 27851.44 ਅੰਕ 'ਤੇ ਪਹੁੰਚ ਗਿਆ।
ਬੀਐਸਈ ਦੇ 30 ਸ਼ੇਅਰਾਂ ਵਾਲੇ ਸੰਵੇਦਨਸ਼ੀਲ ਸੂਚਕਾਂਕ ਵਿੱਚ, 18 ਕੰਪਨੀਆਂ ਨੇ ਲਾਭ ਦੇ ਨਾਲ ਸ਼ੁਰੂਆਤ ਕੀਤੀ ਅਤੇ 12 ਕੰਪਨੀਆਂ ਨੇ ਘਾਟੇ ਨਾਲ ਬਾਜ਼ਾਰ ਦੀ ਸ਼ੁਰੂਆਤ ਕੀਤੀ। ਮੁਨਾਫਾ ਕਮਾਉਣ ਵਾਲੀਆਂ ਕੰਪਨੀਆਂ ਡਾ ਰੈਡੀ ਲੈਬਜ਼-1.74, ਟਾਟਾ ਸਟੀਲ-0.80, ਆਈਟੀਸੀ-0.75, ਟੀਸੀਐਸ-0.68, ਐਨਟੀਪੀਸੀ-0.49 ਫੀਸਦੀ ਵਧੀਆਂ।
ਜਦਕਿ ਕੋਟਕ ਮਹਿੰਦਰਾ- 3.36, ਆਈਸੀਸੀਆਈ ਬੈਂਕ-1.53, ਐਚਡੀਐਫਸੀ ਬੈਂਕ-1.43, ਇੰਡਸਇੰਡ ਬੈਂਕ-1.20, ਐਚਡੀਐਫਸੀ-1.12 ਫੀਸਦੀ ਇਨ੍ਹਾਂ ਕੰਪਨੀਆਂ ਨੇ ਘਾਟੇ ਨਾਲ ਕਾਰੋਬਾਰ ਕਰਨਾ ਸ਼ੁਰੂ ਕੀਤਾ।
ਐਨਐਸਈ ਵਿੱਚ ਸਭ ਤੋਂ ਵੱਧ ਲਾਭ ਪ੍ਰਾਪਤ ਕਰਨ ਵਾਲੇ ਕੋਲ ਇੰਡੀਆ- 2.59, ਹਿੰਡਾਲਕੋ-1.68, ਡਾ ਰੈਡੀ ਲੈਬਜ਼-1.57, ਓਐਨਜੀਸੀ-1.59 ਅਤੇ ਆਈਟੀਸੀ-0.73 ਪ੍ਰਤੀਸ਼ਤ ਹਨ।
ਜਦੋਂ ਕਿ NSE 'ਚ BSE, ਕੋਟਕ ਮਹਿੰਦਰਾ- 3.34, HDFC ਬੈਂਕ-1.68, ICCI ਬੈਂਕ-1.58, IndusInd Bank-1.20, HDFC-1.10 ਫੀਸਦੀ ਘਾਟੇ ਵਾਲੀਆਂ ਕੰਪਨੀਆਂ।
ਟਾਪ ਗੇਨਰਜ਼
ਡਾ. ਰੈੱਡੀਜ਼ ਲੈਬ, ਕੋਲ ਇੰਡੀਆ, ਹਿੰਡਾਲਕੋ ਇੰਡ., ਆਈਟੀਸੀ, ਅਲਟ੍ਰਾਟੈਕ ਸੀਮੈਂਟ
ਟਾਪ ਲੂਜ਼ਰਜ਼
ਕੋਟਕ ਮਹਿੰਦਰਾ ਬੈਂਕ, ਆਈਸੀਆਈਸੀਆਈ ਬੈਂਕ, ਐਚਡੀਐਫਸੀ ਬੈਂਕ, ਟਾਈਟਨ ਕੰਪਨੀ, ਡਿਵੀਸ ਲੈਬ