ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 150 ਅੰਕ ਟੁੱਟਿਆ, ਨਿਫਟੀ ਵੀ ਕਮਜ਼ੋਰ

Thursday, Jun 22, 2023 - 11:59 AM (IST)

ਮੁੰਬਈ- ਅਮਰੀਕੀ ਬਾਜ਼ਾਰਾਂ ਦੇ ਨਕਾਰਾਤਮਕ ਰੁਖ਼ ਅਤੇ ਮੁਨਾਫਾ ਵਸੂਲੀ ਦਾ ਸਿਲਸਿਲਾ ਚੱਲਣ ਨਾਲ ਵੀਰਵਾਰ ਨੂੰ ਸਥਾਨਕ ਸ਼ੇਅਰ ਬਾਜ਼ਾਰ ਨੁਕਸਾਨ 'ਚ ਕਾਰੋਬਾਰ ਕਰ ਰਹੇ ਸਨ। ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 150.18 ਅੰਕ ਡਿੱਗ ਕੇ 63,372.97 'ਤੇ ਆ ਗਿਆ। ਹਾਲਾਂਕਿ ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ ਸਕਾਰਾਤਮਕ ਰੁਖ਼ ਦੇ ਨਾਲ ਖੁੱਲ੍ਹਿਆ ਸੀ। ਸ਼ੁਰੂਆਤੀ ਕਾਰੋਬਾਰ 'ਚ ਇਕ ਸਮੇਂ ਸੈਂਸੈਕਸ ਦਿਨ ਦੇ ਦੌਰਾਨ 63,601.71 ਅੰਕ ਦੇ ਆਪਣੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਸੀ।
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਸ਼ੁਰੂਆਤੀ ਕਾਰੋਬਾਰ 'ਚ 25.95 ਅੰਕਾਂ ਦੀ ਗਿਰਾਵਟ ਨਾਲ 18,830.90 'ਤੇ ਕਾਰੋਬਾਰ ਕਰ ਰਿਹਾ ਸੀ। ਸੈਂਸੈਕਸ ਦੀਆਂ ਕੰਪਨੀਆਂ 'ਚ ਇੰਫੋਸਿਸ, ਪਾਵਰ ਗਰਿੱਡ, ਵਿਪਰੋ, ਕੋਟਕ ਮਹਿੰਦਰਾ ਬੈਂਕ, ਟੇਕ ਮਹਿੰਦਰਾ, ਬਜਾਜ ਫਾਈਨਾਂਸ, ਹਿੰਦੁਸਤਾਨ ਯੂਨੀਲੀਵਰ ਅਤੇ ਨੇਸਲੇ ਦੇ ਸ਼ੇਅਰ ਨੁਕਸਾਨ 'ਚ ਸਨ।

ਇਹ ਵੀ ਪੜ੍ਹੋ:  ਸੁਜ਼ੂਕੀ ਮੋਟਰ ਕੰਪਨੀ ਨੇ ਪਾਕਿਸਤਾਨ 'ਚ ਬੰਦ ਕੀਤੀ ਆਪਣੀ ਫੈਕਟਰੀ, ਜਾਣੋ ਕਾਰਨ
ਦੂਜੇ ਪਾਸੇ ਟਾਟਾ ਸਟੀਲ, ਮਹਿੰਦਰਾ ਐਂਡ ਮਹਿੰਦਰਾ, ਆਈ.ਸੀ.ਆਈ.ਸੀ.ਆਈ. ਬੈਂਕ, ਐੱਚ.ਡੀ.ਐੱਫ.ਸੀ ਬੈਂਕ, ਐੱਚ.ਡੀ.ਐੱਫ.ਸੀ, ਮਾਰੂਤੀ, ਆਈ.ਟੀ.ਸੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ ਲਾਭ 'ਚ ਸਨ। ਹੋਰ ਏਸ਼ੀਆਈ ਬਾਜ਼ਾਰਾਂ 'ਚ ਦੱਖਣੀ ਕੋਰੀਆ ਦਾ ਕੋਸਪੀ ਲਾਭ 'ਚ ਸੀ, ਜਦਕਿ ਜਾਪਾਨ ਦਾ ਨਿੱਕੇਈ ਘਾਟੇ ਨਾਲ ਕਾਰੋਬਾਰ ਕਰ ਰਿਹਾ ਸੀ। ਬੁੱਧਵਾਰ ਨੂੰ ਅਮਰੀਕੀ ਬਾਜ਼ਾਰ ਨਕਾਰਾਤਮਕ ਰੁਖ਼ ਨਾਲ ਬੰਦ ਹੋਏ ਹਨ।

ਇਹ ਵੀ ਪੜ੍ਹੋ: ਦਿੱਲੀ : ਦਿਨ-ਦਿਹਾੜੇ ਸਕੂਟੀ ਸਵਾਰ ਔਰਤ ਦੀ ਹੱਤਿਆ, ਸੂਏ ਨਾਲ ਕੀਤੇ ਕਈ ਵਾਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Aarti dhillon

Content Editor

Related News