ਸ਼ੇਅਰ ਬਾਜ਼ਾਰ ''ਚ ਮਾਮੂਲੀ ਗਿਰਾਵਟ, 52 ਅੰਕ ਟੁੱਟਿਆ ਸੈਂਸੈਕਸ ਤੇ ਨਿਫਟੀ 12 ਅੰਕ ਫਿਸਲ ਕੇ ਹੋਇਆ ਬੰਦ
Tuesday, Jun 08, 2021 - 04:19 PM (IST)
ਮੁੰਬਈ - ਅੱਜ ਹਫਤੇ ਦੇ ਦੂਜੇ ਕਾਰੋਬਾਰੀ ਦਿਨ ਯਾਨੀ ਮੰਗਲਵਾਰ ਨੂੰ ਸਟਾਕ ਮਾਰਕੀਟ ਦਿਨ ਦੇ ਉਤਰਾਅ ਚੜ੍ਹਾਅ ਦੇ ਬਾਅਦ ਥੋੜ੍ਹੀ ਜਿਹੀ ਗਿਰਾਵਟ ਦੇ ਨਾਲ ਬੰਦ ਹੋਇਆ ਹੈ। ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 52.94 ਅੰਕ ਭਾਵ 0.10 ਫੀਸਦੀ ਦੀ ਗਿਰਾਵਟ ਦੇ ਨਾਲ 52,275.57 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 11.55 ਅੰਕ ਭਾਵ 0.07 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 15,740.10 ਦੇ ਪੱਧਰ 'ਤੇ ਬੰਦ ਹੋਇਆ ਹੈ। ਪਿਛਲੇ ਹਫਤੇ 30 ਸ਼ੇਅਰਾਂ ਵਾਲਾ ਬੀ.ਐਸ.ਸੀ. ਸੈਂਸੈਕਸ 677.17 ਅੰਕ ਭਾਵ 1.31 ਪ੍ਰਤੀਸ਼ਤ ਦੀ ਤੇਜ਼ੀ ਨਾਲ ਵਧਿਆ ਸੀ।
ਟਾਪ ਗੇਨਰਜ਼
ਟਾਟਾ ਮੋਟਰਜ਼, ਟੇਕ ਮਹਿੰਦਰਾ, ਭਾਰਤੀ ਏਅਰਟੈੱਲ, ਆਈ.ਓ.ਸੀ., ਐਚ.ਸੀ.ਐਲ. ਟੇਕ
ਟਾਪ ਲੂਜ਼ਰਜ਼
ਜੇ.ਐਸ.ਡਬਲਯੂ. ਸਟੀਲ, ਹਿੰਡਾਲਕੋ, ਟਾਟਾ ਸਟੀਲ, ਐਚ.ਡੀ.ਐਫ.ਸੀ. , ਕੋਟਕ ਬੈਂਕ
ਇਹ ਵੀ ਪੜ੍ਹੋ : ਜਲਦ ਹੀ ਵਿਕੇਗੀ DHFL, ਇਸ ਕੰਪਨੀ ਨੇ ਲਗਾਈ 37,250 ਕਰੋੜ ਰੁਪਏ ਦੀ ਬੋਲੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।