ਬਾਜ਼ਾਰ ''ਚ ਹਲਕਾ ਵਾਧਾ, ਸੈਂਸੈਕਸ 38286 ''ਤੇ ਅਤੇ ਨਿਫਟੀ 11571 ''ਤੇ ਬੰਦ

08/21/2018 3:57:29 PM

ਬਿਜ਼ਨੈੱਸ ਡੈਸਕ—ਗਲੋਬਲ ਬਾਜ਼ਾਰਾਂ ਤੋਂ ਮਿਲੇ ਕਮਜ਼ੋਰ ਸੰਕੇਤਾਂ ਨਾਲ ਅੱਜ ਸ਼ੇਅਰਾਂ ਬਾਜ਼ਾਰ ਹਲਕੇ ਵਾਧੇ ਦੇ ਨਾਲ ਬੰਦ ਹੋਇਆ ਹੈ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 7 ਅੰਕ ਭਾਵ 0.018 ਫੀਸਦੀ ਵਧ ਕੇ 38,282.75 'ਤੇ ਅਤੇ ਨਿਫਟੀ 19.15 ਅੰਤ ਭਾਵ 0.17 ਫੀਸਦੀ ਵਧ ਕੇ 11,570.90 'ਤੇ ਬੰਦ ਹੋਇਆ ਹੈ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਅੱਜ ਵਾਧਾ ਦੇਖਣ ਨੂੰ ਮਿਲਿਆ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.51 ਫੀਸਦੀ ਅਤੇ ਸਮਾਲਕੈਪ ਇੰਡੈਕਸ 0.33 ਫੀਸਦੀ ਵਧ ਕੇ ਬੰਦ ਹੋਇਆ ਹੈ। ਨਿਫਟੀ ਦਾ ਮਿਡਕੈਪ 100 ਇੰਡੈਕਸ 0.17 ਫੀਸਦੀ ਵਧ ਕੇ ਬੰਦ ਹੋਇਆ ਹੈ।
ਬੈਂਕ ਨਿਫਟੀ 'ਚ ਗਿਰਾਵਟ 
ਬੈਂਕਿੰਗ, ਮੈਟਲ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਬੈਂਕ ਨਿਫਟੀ 21 ਅੰਕ ਡਿੱਗ ਕੇ 2823 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਤੋਂ ਇਲਾਵਾ ਨਿਫਟੀ ਮੈਟਲ 'ਚ 0.31 ਫੀਸਦੀ, ਨਿਫਟੀ ਆਟੋ 'ਚ 0.27 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਟਾਪ ਗੇਨਰ
ਯੂ.ਪੀ.ਐੱਲ., ਟੈੱਕ ਮਹਿੰਦਰਾ, ਕੋਲ ਇੰਡੀਆ, ਗ੍ਰਾਸਿਸ, ਲੂਪਿਨ, ਐੱਨ.ਟੀ.ਪੀ.ਸੀ., ਐਕਸਿਸ ਬੈਂਕ, ਸਨ ਫਾਰਮਾ, ਵਿਪਰੋ
ਟਾਪ ਲੂਜ਼ਰਸ
ਟਾਟਾ ਸਟੀਲ, ਬੀ.ਪੀ.ਸੀ.ਐੱਲ., ਵੇਦਾਂਤਾ, ਐੱਚ.ਯੂ.ਐੱਲ., ਮਹਿੰਦਰਾ ਐਂਡ ਮਹਿੰਦਰਾ, ਇੰਡਸਇੰਡ ਬੈਂਕ, ਆਈਡੀਆ। 


Related News