ਬਾਜ਼ਾਰ 'ਚ ਭਾਰੀ ਗਿਰਾਵਟ, ਸੈਂਸੈਕਸ 205 ਅੰਕ ਡਿੱਗ ਕੇ 32597 ਦੇ ਹੇਠਾਂ ਬੰਦ

12/06/2017 4:11:05 PM

ਨਵੀਂ ਦਿੱਲੀ—ਰਿਜ਼ਰਵ ਬੈਂਕ ਨੇ ਅੱਜ ਨੀਤੀਗਤ ਦਰਾਂ 'ਚ ਕੋਈ ਬਦਲਾਅ ਨਹੀਂ ਕੀਤਾ ਹੈ। ਬੈਂਕ ਨੇ ਰੇਪੋ ਰੇਟ ਨੂੰ 6 ਫੀਸਦੀ 'ਤੇ ਹੀ ਬਰਕਰਾਰ ਰੱਖਿਆ ਹੈ। ਰਿਜ਼ਰਵ ਬੈਂਕ ਦੀ ਮੌਦਰਿਕ ਨੀਤੀ ਕਮੇਟੀ ਦੇ ਇਸ ਫੈਸਲੇ ਨਾਲ ਅੱਜ ਸ਼ੇਅਰ ਬਾਜ਼ਾਰ ਭਾਰੀ ਗਿਰਾਵਟ ਦੇ ਨਾਲ ਬੰਦ ਹੋਇਆ ਹੈ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 205.26 ਅੰਕ ਭਾਵ 0.63 ਫੀਸਦੀ ਗਿਰਾਵਟ 32,597.18 'ਤੇ ਅਤੇ ਨਿਫਟੀ 74.15 ਅੰਕ ਭਾਵ 0.73 ਫੀਸਦੀ ਡਿੱਗ ਕੇ 10,044.10 'ਤੇ ਬੰਦ ਹੋਇਆ। ਕਾਰੋਬਾਰ ਦੀ ਸ਼ੁਰੂਆਤ 'ਚ ਅੱਜ ਸੈਂਸੈਕਸ 3.94 ਅੰਕ ਭਾਵ 0.01 ਫੀਸਦੀ ਡਿੱਗ ਕੇ 32,798.50 'ਤੇ ਅਤੇ ਨਿਫਟੀ 29.45 ਅੰਕ ਭਾਵ 0.29 ਫੀਸਦੀ ਡਿੱਗ ਕੇ 10,088.80 'ਤੇ ਖੁੱਲ੍ਹਿਆ।

ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਗਿਰਾਵਟ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਦਬਾਅ ਦੇਖਣ ਨੂੰ ਮਿਲਿਆ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.9 ਫੀਸਦੀ ਡਿੱਗ ਕੇ ਬੰਦ ਹੋਇਆ ਹੈ। ਨਿਫਟੀ ਦੇ ਮਿਡਕੈਪ 100 ਇੰਡੈਕਸ 'ਚ 1 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 0.7 ਫੀਸਦੀ ਤੱਕ ਕਮਜ਼ੋਰ ਹੋ ਕੰ ਬੰਦ ਹੋਇਆ ਹੈ।
ਬੈਂਕ ਨਿਫਟੀ 'ਚ ਜ਼ੋਰਦਾਰ ਗਿਰਾਵਟ
ਆਈ.ਟੀ. ਸ਼ੇਅਰਾਂ ਨੂੰ ਛੱਡ ਕੇ ਅੱਜ ਸਾਰੇ ਸੈਕਟਰ ਦੇ ਸ਼ੇਅਰਾਂ 'ਚ ਦਬਾਅ ਦੇਖਣ ਨੂੰ ਮਿਲਿਆ ਹੈ। ਬੈਂਕ ਨਿਫਟੀ 1.1 ਫੀਸਦੀ ਦੀ ਜ਼ੋਰਦਾਰ ਗਿਰਾਵਟ ਨਾਲ 24,852 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ ਮੈਟਲ ਇੰਡੈਕਸ 'ਚ 2 ਫੀਸਦੀ, ਪੀ.ਐੱਸ.ਯੂ ਬੈਂਕ ਇੰਡੈਕਸ 'ਚ 2.1 ਫੀਸਦੀ, ਆਟੋ ਇੰਡੈਕਸ 'ਚ 0.7 ਫੀਸਦੀ ਅਤੇ ਫਾਰਮਾ ਇੰਡੈਕਸ 'ਚ 1.2 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਬੀ.ਐੱਸ.ਈ. ਦੇ ਕੈਪੀਟਲ ਗੁਡਸ ਇੰਡੈਕਸ 'ਚ 1.1 ਫੀਸਦੀ ਅਤੇ ਪਾਵਰ ਇੰਡੈਕਸ 'ਚ 0.9 ਫੀਸਦੀ ਦੀ ਕਮਜ਼ੋਰੀ ਆਈ ਹੈ। ਨਿਫਟੀ ਦਾ ਇੰਡੈਕਸ 0.5 ਫੀਸਦੀ ਵਧ ਕੇ ਬੰਦ ਹੋਇਆ ਹੈ। 
ਟਾਪ ਗੇਨਰਸ
ਟੇਕ ਮਹਿੰਦਰਾ, ਰਿਲਾਇੰਸ, ਮਾਰੂਤੀ ਸੁਜ਼ੂਕੀ, ਐੱਚ.ਸੀ.ਐੱਲ. ਟੇਕ, ਐੱਚ.ਯੂ.ਐੱਲ., ਇੰਫੋਸਿਸ, ਭੇਲ।
ਟਾਰ ਲੂਜਰਸ
ਬਾਸ਼, ਆਇਸ਼ਰ ਮੋਟਰਜ਼, ਸਨ ਫਾਰਮਾ, ਐੱਚ.ਡੀ.ਐੱਫ.ਸੀ.ਬੈਂਕ, ਹਿੰਡਾਲਕੋ, ਐੱਸ.ਬੀ.ਆਈ, ਆਈ.ਸੀ.ਆਈ.ਸੀ.ਆਈ. ਬੈਂਕ।


Related News