ਸੈਂਸੈਕਸ 'ਚ 202 ਅੰਕਾਂ ਦੀ ਗਿਰਾਵਟ, ਨਿਫਟੀ 12,046 ਦੇ ਪੱਧਰ 'ਤੇ ਬੰਦ

02/17/2020 4:09:10 PM

ਮੁੰਬਈ — ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਯਾਨੀ ਕਿ ਸੋਮਵਾਰ ਨੂੰ ਦਿਨ ਭਰ ਦੇ ਕਾਰੋਬਾਰ ਦੇ ਬਾਅਦ ਸ਼ੇਅਰ ਬਜ਼ਾਰ ਲਾਲ ਨਿਸ਼ਾਨ 'ਤੇ ਬੰਦ ਹੋਇਆ। ਅੱਜ ਲਗਾਤਾਰ ਤੀਜੇ ਕਾਰੋਬਾਰੀ ਦਿਨ ਬਜ਼ਾਰ ਗਿਰਾਵਟ ਲੈ ਕੇ ਬੰਦ ਹੋਇਆ ਹੈ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 202.05 ਅੰਕ ਯਾਨੀ ਕਿ 0.49 ਫੀਸਦੀ ਦੀ ਗਿਰਾਵਟ ਦੇ ਨਾਲ 41,055.69 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 67.65 ਅੰਕ ਯਾਨੀ ਕਿ 0.56 ਫੀਸਦੀ ਦੀ ਗਿਰਾਵਟ ਦੇ ਬਾਅਦ 12,045.80 ਦੇ ਪੱਧਰ 'ਤੇ ਬੰਦ ਹੋਇਆ ਹੈ।

ਇਸ ਦੇ ਨਾਲ ਹੀ ਬੈਂਕ ਨਿਫਟੀ ਵੀ 150 ਅੰਕਾਂ ਦੀ ਗਿਰਾਵਟ ਨਾਲ ਬੰਦ ਹੋਇਆ। ਅੱਜ ਦੇ ਕਾਰੋਬਾਰ 'ਚ ਨਿਫਟੀ ਦੇ 50 ਵਿਚੋਂ 31 ਸ਼ੇਅਰਾਂ ਵਿਚ ਗਿਰਾਵਟ ਰਹੀ ਜਦੋਂਕਿ ਸੈਂਸੈਕਸ ਦੇ 30 ਵਿਚੋਂ 17 ਸ਼ੇਅਰ ਗਿਰਾਵਟ 'ਤੇ ਬੰਦ ਹੋਏ। ਇਸ ਦੇ ਨਾਲ ਹੀ ਬੈਂਕ ਨਿਫਟੀ ਦੇ 12 ਵਿਚੋਂ 10 ਸ਼ੇਅਰਾਂ 'ਚ ਗਿਰਾਵਟ ਰਹੀ।
ਦਿੱਗਜ ਸ਼ੇਅਰਾਂ ਦੇ ਨਾਲ ਮਿਡ ਅਤੇ ਸਮਾਲ ਕੈਪ ਸ਼ੇਅਰਾਂ ਵਿਚ 1 ਫੀਸਦੀ ਦੀ ਗਿਰਾਵਟ ਰਹੀ। ਤੇਲ-ਗੈਸ ਸ਼ੇਅਰਾਂ ਵਿਚ 2 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ।

ਸੈਕਟੋਰੀਅਲ ਇੰਡੈਕਸ ਦਾ ਹਾਲ

ਅੱੱਜ ਆਈ.ਟੀ. ਤੋਂ ਇਲਾਵਾ ਸਾਰੇ ਸੈਕਟਰ ਲਾਲ ਨਿਸ਼ਾਨ 'ਤੇ ਬੰਦ ਹੋਏ। ਇਨ੍ਹਾਂ 'ਚ ਰੀਅਲਟੀ, ਮੈਟਲ, ਪ੍ਰਾਈਵੇਟ ਬੈਂਕ, ਆਟੋ, ਮੀਡੀਆ, ਫਾਰਮਾ, ਪੀ.ਐਸ.ਯੂ. ਬੈਂਕ ਅਤੇ ਐਫ.ਐਮ.ਸੀ.ਜੀ. ਸ਼ਾਮਲ ਹਨ।

ਟਾਪ ਗੇਨਰਜ਼

ਟਾਈਟਨ, ਗੇਲ, ਨੇਸਲ ਇੰਡੀਆ, ਵੇਦਾਂਤ ਲਿਮਟਿਡ, ਟੀਸੀਐਸ, ਟਾਟਾ ਸਟੀਲ, ਕੋਟਕ ਮਹਿੰਦਰਾ ਬੈਂਕ, ਯੂਪੀਐਲ, ਜ਼ੀ ਲਿਮਟਿਡ ਅਤੇ ਟਾਟਾ ਮੋਟਰਜ਼

ਟਾਪ ਲੂਜ਼ਰਜ਼

ਯੈਸ ਬੈਂਕ, ਕੋਲ ਇੰਡੀਆ, ਓ.ਐੱਨ.ਜੀ.ਸੀ., ਸਿਪਲਾ, ਬੀਪੀਸੀਐਲ, ਆਈਓਸੀ, ਬਜਾਜ ਆਟੋ, ਐਨਟੀਪੀਸੀ, ਐਚਡੀਐਫਸੀ ਅਤੇ ਸਨ ਫਾਰਮਾ


Related News