ਵਾਧੇ ਨਾਲ ਬੰਦ ਹੋਇਆ ਬਾਜ਼ਾਰ: ਸੈਂਸੇਕਸ 250 ਅੰਕ ਚੜ੍ਹ ਕੇ ਬੰਦ

10/13/2017 4:20:38 PM

ਨਵੀਂ ਦਿੱਲੀ— ਮਿਲੇ-ਜੁਲੇ ਗਲੋਬਲ ਸੰਕੇਤਾਂ ਨਾਲ ਅੱਜ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਮਜ਼ਬੂਤੀ ਦੇ ਨਾਲ ਹੋਈ ਸੀ। ਸੈਂਸੇਕਸ 66 ਅੰਕ ਵੱਧ ਕੇ 32248 ਅੰਕ 'ਤੇ ਅਤੇ ਨਿਫਟੀ 27 ਅੰਕ ਚੜ ਕੇ 10124 ਅੰਕ 'ਤੇ ਖੁਲਿਆ ਸੀ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੇਕਸ 250.47 ਅੰਕ ਯਾਨੀ 0.78 ਫੀਸਦੀ ਵੱਧ ਕੇ 32,432.69 'ਤੇ ਅਤੇ ਨਿਫਟੀ 64.60 ਅੰਕ ਯਾਨੀ 0.64 ਫੀਸਦੀ ਵੱਧ ਕੇ 10,161.00 'ਤੇ ਬੰਦ ਹੋਇਆ ਹੈ।
ਮਿਡਕੈਪ ਇੰਡੇਕਸ ਸਪਾਟ ਹੋ ਕੇ ਬੰਦ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਦਿੱਗਜ ਸ਼ੇਅਰਾਂ ਵਰਗੇ ਜੋਸ਼ ਦੇਖਣ ਨੂੰ ਨਹੀਂ ਮਿਲਿਆ। ਬੀ.ਐੱਸ.ਈ. ਦਾ ਮਿਡਕੈਪ ਇੰਡੇਕਸ ਸਪਾਟ ਹੋ ਕੇ ਬੰਦ ਹੋਇਆ ਹੈ, ਜਦਕਿ ਨਿਫਟੀ ਦੇ ਮਿਡਕੈਪ 100 ਇੰਡੇਕਸ 'ਚ 0.2 ਫੀਸਦੀ ਦੇ ਵਾਧਾ ਦਰਜ ਕੀਤਾ ਗਿਆ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੇਕਸ 0.1 ਫੀਸਦੀ ਦੇ ਵਾਧੇ ਨਾਲ ਬੰਦ ਹੋਇਆ ਹੈ।
ਬੈਂਕ ਨਿਫਟੀ 1.4 ਫੀਸਦੀ ਮਜ਼ਬੂਤ
ਬੈਂਕਿੰਗ, ਮੇਟਲ , ਆਈ.ਟੀ , ਕਨਜ਼ਿਊਮਰ ਡਿਊਰੇਬਲਜ਼ ਅਤੇ ਰਿਅਲਟੀ ਸ਼ੇਅਰਾਂ 'ਚ ਖਰੀਦਦਾਰੀ ਨਾਲ ਬਾਜ਼ਾਰ ਨੂੰ ਸਹਾਰਾ ਮਿਲਿਆ। ਬੈਂਕ ਨਿਫਟੀ 1.4 ਫੀਸਦੀ ਦੀ ਮਜ਼ਬੂਤੀ ਦੇ ਨਾਲ 24.689 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ ਮੇਟਲ ਇੰਡੇਕਸ 'ਚ 1.2 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਹਾਲਾਂਕਿ ਅੱਜ ਐੱਫ.ਐੱਮ.ਸੀ.ਜੀ. ਮੀਡੀਆ, ਫਾਰਮਰ. ਓਇਲ ਅਤੇ ਗੈਸ ਅਤੇ ਕੈਪੀਟਲ ਗੁੱਡਸ ਸ਼ੇਅਰ ਥੋੜੇ ਦਬਾਅ 'ਚ ਨਜ਼ਰ ਆਏ।


Related News