ਸ਼ੇਅਰ ਬਾਜ਼ਾਰ 'ਚ ਗਿਰਾਵਟ, ਸੈਂਸੈਕਸ 975 ਅੰਕ ਫਿਸਲਿਆ ਅਤੇ ਨਿਫਟੀ 10170 'ਤੇ ਖੁੱਲ੍ਹਿਆ

Thursday, Oct 11, 2018 - 09:38 AM (IST)

ਸ਼ੇਅਰ ਬਾਜ਼ਾਰ 'ਚ ਗਿਰਾਵਟ, ਸੈਂਸੈਕਸ 975 ਅੰਕ ਫਿਸਲਿਆ ਅਤੇ ਨਿਫਟੀ 10170 'ਤੇ ਖੁੱਲ੍ਹਿਆ

 ਨਵੀਂ ਦਿੱਲੀ—ਗਲੋਬਲ ਬਾਜ਼ਾਰਾਂ ਤੋਂ ਮਿਲੇ ਕਮਜ਼ੋਰ ਸੰਕੇਤਾਂ ਨਾਲ ਅੱਜ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਗਿਰਾਵਟ ਦੇ ਨਾਲ ਹੋਈ ਹੈ। ਕਾਰੋਬਾਰ ਦੀ ਸ਼ੁਰੂਆਤ 'ਚ ਸੈਂਸੈਕਸ 975.13 ਅੰਕ ਭਾਵ 2.81 ਫੀਸਦੀ ਡਿੱਗ ਕੇ 33,785.75 'ਤੇ ਅਤੇ ਨਿਫਟੀ 290.30 ਅੰਕ ਭਾਵ 2.78 ਫੀਸਦੀ ਡਿੱਗ ਕੇ 10,169.80 'ਤੇ ਖੁੱਲ੍ਹਿਆ ਹੈ।  

ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਗਿਰਾਵਟ
ਅੱਜ ਦੇ ਕਾਰੋਬਾਰ 'ਚ ਦਿੱਗਜ ਸ਼ੇਅਰਾਂ ਦੇ ਨਾਲ ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 1.12 ਫੀਸਦੀ ਡਿੱਗ ਕੇ ਅਤੇ ਮਿਡਕੈਪ ਇੰਡੈਕਸ 1.85 ਫੀਸਦੀ ਡਿੱਗ ਕੇ ਕਾਰੋਬਾਰ ਕਰ ਰਿਹਾ ਹੈ। 

PunjabKesari
ਬੈਂਕਿੰਗ ਸ਼ੇਅਰਾਂ 'ਚ ਗਿਰਾਵਟ
ਬੈਂਕ, ਮੈਟਲ, ਆਟੋ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਨਿਫਟੀ ਦੇ ਆਟੋ ਇੰਡੈਕਸ 'ਚ 2.93 ਫੀਸਦੀ, ਬੈਂਕ ਨਿਫਟੀ 3.08 ਫੀਸਦੀ, ਮੈਟਲ ਇੰਡੈਕਸ 'ਚ 3.42 ਫੀਸਦੀ ਦੀ ਗਿਰਾਵਟ ਦਰਜ ਕੀਤੀ ਹੈ।  
ਕੌਮਾਂਤਰੀ ਬਾਜ਼ਾਰਾਂ ਦਾ ਹਾਲ
ਟੈੱਕ ਸ਼ੇਅਰਾਂ ਦੇ ਜ਼ੋਰਦਾਰ ਕੁਟਾਪੇ ਨਾਲ ਅਮਰੀਕੀ ਬਾਜ਼ਾਰਾਂ 'ਚ ਤੇਜ਼ ਗਿਰਾਵਟ ਦੇਖਣ ਨੂੰ ਮਿਲੀ ਹੈ। ਡਾਓ ਜੋਂਸ 'ਚ 8 ਮਹੀਨੇ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਬੁੱਧਵਾਰ ਦੇ ਕਾਰੋਬਾਰੀ ਸੈਸ਼ਨ 'ਚ ਡਾਓ ਜੋਂਸ 832 ਅੰਕ ਭਾਵ 3.15 ਫੀਸਦੀ ਦੀ ਗਿਰਾਵਟ ਦੇ ਨਾਲ 25,599 ਦੇ ਪੱਧਰ 'ਤੇ ਬੰਦ ਹੋਇਆ ਹੈ। ਨੈਸਡੈਕ 316 ਅੰਕ ਭਾਵ 4.1 ਫੀਸਦੀ ਡਿੱਗ ਕੇ 7,422 ਦੇ ਪੱਧਰ 'ਤੇ ਬੰਦ ਹੋਇਆ ਹੈ। ਐੱਸ ਐਂਡ ਪੀ 500 ਇੰਡੈਕਸ 95 ਅੰਕ ਭਾਵ 3.3 ਫੀਸਦੀ ਦੀ ਕਮਜ਼ੋਰੀ ਦੇ ਨਾਲ 2,785.7 ਦੇ ਪੱਧਰ 'ਤੇ ਬੰਦ ਹੋਇਆ ਹੈ। ਏਸ਼ੀਆਈ ਬਾਜ਼ਾਰਾਂ 'ਚ ਵੀ ਜ਼ੋਰਦਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਜਾਪਾਨ ਦਾ ਬਾਜ਼ਾਰ ਨਿੱਕੇਈ 818 ਅੰਕ ਭਾਵ 3.6 ਫੀਸਦੀ ਡਿੱਗ ਕੇ 22,689 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।

ਟਾਪ ਗੇਨਰਸ
ਓ.ਐੱਨ.ਜੀ.ਸੀ., ਗੇਲ
ਟਾਪ ਲੂਜ਼ਰਸ
ਬਜਾਜ ਫਾਈਨੈਂਸ, ਐਕਸਿਸ ਬੈਂਕ, ਬਜਾਜ ਫਿਨਸਰਵ, ਵੋਡਾਫੋਨ ਆਈਡੀਆ, ਆਇਸ਼ਰ ਮੋਟਰਸ, ਯੈੱਸ ਬੈਂਕ, ਵੇਦਾਂਤਾ, ਟਾਟਾ ਮੋਟਰਜ਼


Related News