ਸੰਸਾਰਕ ਚਿੰਤਾ ''ਚ ਫਿਸਲਿਆ ਸ਼ੇਅਰ ਬਾਜ਼ਾਰ, 284 ਅੰਕ ਡਿੱਗ ਕੇ ਬੰਦ ਹੋਇਆ ਸੈਂਸੈਕਸ

01/30/2020 5:13:51 PM

ਮੁੰਬਈ—ਨੋਵੇਲ ਕੋਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਅਤੇ ਅਮਰੀਕੀ ਫੈਡਰਲ ਰਿਜ਼ਰਵ ਵਲੋਂ ਵਿਆਜ਼ ਦਰਾਂ ਸਥਿਰ ਰਹਿਣ ਨਾਲ ਵੀਰਵਾਰ ਨੂੰ ਸੰਸਾਰਕ ਸ਼ੇਅਰ ਬਾਜ਼ਾਰਾਂ ਦੇ ਨਾਲ ਹੀ ਘਰੇਲੂ ਸ਼ੇਅਰ ਬਾਜ਼ਾਰ ਵੀ ਗਿਰਾਵਟ 'ਚ ਰਹੇ ਅਤੇ ਬੀ.ਐੱਸ.ਈ.ਦਾ ਸੈਂਸੈਕਸ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਤਿੰਨ ਹਫਤੇ ਤੋਂ ਜ਼ਿਆਦਾ ਦੇ ਹੇਠਲੇ ਪੱਧਰ 'ਤੇ ਆ ਗਿਆ ਹੈ। ਸੈਂਸੈਕਸ 284.84 ਅੰਕ ਭਾਵ 0.69 ਫੀਸਦੀ ਫਿਸਲ ਕੇ 40,913.82 ਅੰਕ 'ਤੇ ਬੰਦ ਹੋਇਆ। ਨਿਫਟੀ 93.70 ਅੰਕ ਭਾਵ 0.77 ਫੀਸਦੀ ਟੁੱਟ ਕੇ 12,035.80 ਅੰਕ 'ਤੇ ਰਿਹਾ। ਇਹ ਦੋਵਾਂ ਦਾ 8 ਜਨਵਰੀ ਦੇ ਬਾਅਦ ਦਾ ਹੇਠਲਾ ਪੱਧਰ ਹੈ। ਬਾਜ਼ਾਰ 'ਚ ਚੌਤਰਫਾ ਬਿਕਵਾਲੀ ਦੇ ਦੌਰਾਨ ਮੱਧ ਅਤੇ ਛੋਟੀਆਂ ਕੰਪਨੀਆਂ 'ਤੇ ਜ਼ਿਆਦਾ ਦਬਾਅ ਰਿਹਾ। ਬੀ.ਐੱਸ.ਈ. ਦਾ ਮਿਡਕੈਪ 1.26 ਫੀਸਦੀ ਦੀ ਗਿਰਾਵਟ 'ਚ 15,556.34 ਅੰਕ 'ਤੇ ਅਤੇ ਸਮਾਲਕੈਪ 0.92 ਫੀਸਦੀ ਫਿਸਲ ਕੇ 14,703.96 ਅੰਕ 'ਤੇ ਬੰਦ ਹੋਇਆ ਹੈ। ਅਮਰੀਕੀ ਫੈਡਰਲ ਰਿਜ਼ਰਵ ਨੇ ਮੁਦਰਾਸਫੀਤੀ ਦੀ ਦਰ 'ਚ ਸੁਸਤੀ ਅਤੇ ਕੋਰੋਨਾ ਵਾਇਰਸ ਦੀ ਚਿੰਤਾ ਦੇ ਮੱਦੇਨਜ਼ਰ ਵਿਆਜ਼ ਦਰਾਂ ਨੂੰ ਸਥਿਰ ਰੱਖਿਆ ਹੈ। ਇਸ ਨਾਲ ਸ਼ੇਅਰ ਬਾਜ਼ਾਰਾਂ 'ਤੇ ਦਬਾਅ ਰਿਹਾ। ਏਸ਼ੀਆਈ ਸ਼ੇਅਰ ਬਾਜ਼ਾਰਾਂ 'ਚ ਦੱਖਣੀ ਕੋਰੀਆ ਦਾ ਕੋਸਪੀ 1.71 ਫੀਸਦੀ, ਜਾਪਾਨ ਦਾ ਨਿੱਕੇਈ 1.72 ਫੀਸਦੀ, ਹਾਂਗਕਾਂਗ ਦਾ ਹੈਂਗਸੇਂਗ 2.62 ਫੀਸਦੀ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 2.75 ਫੀਸਦੀ ਫਿਸਲ ਕੇ ਬੰਦ ਹੋਇਆ ਹੈ। ਯੂਰਪ 'ਚ ਵੀ ਸ਼ੁਰੂਆਤੀ ਕਾਰੋਬਾਰ 'ਚ ਗਿਰਾਵਟ ਰਹੀ। ਬ੍ਰਿਟੇਨ ਦਾ ਐੱਫ.ਟੀ.ਆਈ. 0.60 ਫੀਸਦੀ ਅਤੇ ਜਰਮਨੀ ਦਾ ਡੈਕਸ 0.78 ਫੀਸਦੀ ਕਮਜ਼ੋਰ ਹੋਇਆ ਹੈ। ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਨਰਮੀ ਨਾਲ ਊਰਜਾ ਅਤੇ ਤੇਲ ਅਤੇ ਗੈਸ ਗਰੁੱਪਾਂ 'ਚ ਸਭ ਤੋਂ ਜ਼ਿਆਦਾ ਗਿਰਾਵਟ ਰਹੀ।


Aarti dhillon

Content Editor

Related News