ਰਿਕਾਰਡ ਗਿਰਾਵਟ 'ਤੇ ਬੰਦ ਹੋਇਆ ਸ਼ੇਅਰ ਬਾਜ਼ਾਰ, 1700 ਅੰਕ ਡਿੱਗ ਕੇ 28,869.51'ਤੇ ਸੈਂਸੈਕਸ
Wednesday, Mar 18, 2020 - 03:57 PM (IST)
ਨਵੀਂ ਦਿੱਲੀ—ਕੋਰੋਨਾ ਦੇ ਵਧਦੇ ਡਰ ਦੇ ਦੌਰਾਨ ਬੁੱਧਵਾਰ ਨੂੰ ਫਿਰ ਰਿਕਾਰਡ ਗਿਰਾਵਟ ਦੇ ਨਾਲ ਸ਼ੇਅਰ ਬਾਜ਼ਾਰ ਬੰਦ ਹੋਇਆ। ਕਾਰੋਬਾਰ 'ਚ ਬੀ.ਐੱਸ.ਈ. ਸੈਂਸੈਕਸ 1709.58 ਅੰਕ ਡਿੱਗ ਕੇ 28,869.51 'ਤੇ ਸਿਮਟਿਆ। ਇਸ ਤਰ੍ਹਾਂ ਐੱਨ.ਐੱਸ.ਈ. ਨਿਫਟੀ ਵੀ 4.75 ਫੀਸਦੀ ਡਿੱਗ ਕੇ 8,541,50 ਅੰਕ 'ਤੇ ਬੰਦ ਹੋਇਆ ਹੈ। ਕਾਰੋਬਾਰੀਆਂ ਨੇ ਦੱਸਿਆ ਕਿ ਵੱਖ-ਵੱਖ ਸਰਕਾਰਾਂ ਵਲੋਂ ਰਾਹਤ ਪੈਕੇਜ ਦੇਣ ਦੇ ਸੰਕੇਤਾਂ ਦੇ ਬਾਵਜੂਦ ਨਿਵੇਸ਼ਕਾਂ ਨੂੰ ਨਿਰਾਸ਼ਾ ਹੀ ਹੱਥ ਲੱਗੀ।
ਦਿੱਗਜ ਸ਼ੇਅਰਾਂ ਦਾ ਹਾਲ
ਕਾਰੋਬਾਰ 'ਚ ਬੈਂਕਿੰਗ, ਆਟੋ, ਫਾਈਨਾਂਸ਼ੀਅਲ ਸਰਵਿਸੇਜ਼, ਪ੍ਰਾਈਵੇਟ ਬੈਂਕ ਅਤੇ ਰਿਐਲਟੀ ਸੈਕਟਰ ਲਾਲ ਨਿਸ਼ਾਨ 'ਚ ਨਜ਼ਰ ਆ ਰਹੇ ਹਨ। ਉੱਧਰ ਆਈ.ਟੀ. ਮੀਡੀਆ, ਮੈਟਲ, ਫਾਰਮਾ ਅਤੇ ਪੀ.ਐੱਸ.ਯੂ. ਬੈਂਕ ਸ਼ੇਅਰਾਂ 'ਚ ਖਰੀਦਾਰੀ ਨਜ਼ਰ ਆ ਰਹੀ ਹੈ। ਆਈ.ਟੀ. ਫਾਰਮਾ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ ਵਾਧਾ ਨਜ਼ਰ ਆ ਰਿਹਾ ਹੈ। ਨਿਫਟੀ ਦਾ ਆਈ.ਟੀ. ਇੰਡੈਕਸ 1.47 ਫੀਸਦੀ ਅਤੇ ਫਾਰਮਾ ਇੰਡੈਕਸ 1.31 ਫੀਸਦੀ ਦਾ ਵਾਧਾ ਦਿਖਾ ਰਿਹਾ ਹੈ।
ਗਿਰਾਵਟ 'ਤੇ ਬੰਦ ਹੋਇਆ ਸੀ ਬਾਜ਼ਾਰ
ਦੱਸ ਦੇਈਏ ਕਿ ਮੰਗਲਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰਾਂ ਦੇ ਪ੍ਰਮੁੱਖ ਸੂਚਕਾਂਕਾਂ 'ਚ ਸ਼ੁਰੂਆਤੀ ਸੁਧਾਰ ਦੇ ਬਾਅਦ ਅੰਤ 'ਚ ਢਾਈ ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਰਹੀ। ਬੀ.ਐੱਸ.ਈ. 810.98 ਅੰਕ ਭਾਵ 2.58 ਫੀਸਦੀ ਡਿੱਗ ਕੇ 30,579.09 ਅੰਕ 'ਤੇ ਬੰਦ ਹੋਇਆ। ਕਾਰੋਬਾਰ ਦੇ ਦੌਰਾਨ ਸੈਂਸੈਕਸ 'ਚ ਕੁੱਲ ਮਿਲਾ ਕੇ 1,653 ਅੰਕ ਦੇ ਦਾਇਰੇ 'ਚ ਉਤਾਰ-ਚੜ੍ਹਾਅ ਹੋਇਆ। ਇਸ ਤਰ੍ਹਾਂ ਐੱਨ.ਐੱਸ.ਈ. ਦਾ ਨਿਫਟੀ ਵੀ 230.25 ਅੰਕ ਭਾਵ 2.50 ਫੀਸਦੀ ਡਿੱਗ ਕੇ 8,967.05 ਅੰਤ 'ਤੇ ਬੰਦ ਹੋਇਆ। ਮਾਰਚ 2017 ਦੇ ਬਾਅਦ ਪਹਿਲੀ ਵਾਰ ਹੋਇਆ ਹੈ ਜਦੋਂਕਿ ਨਿਫਟੀ ਨੌ ਹਜ਼ਾਰ ਅੰਕ ਦੇ ਪੱਧਰ 'ਤੋਂ ਹੇਠਾਂ ਆ ਗਿਆ ਹੈ।