ਗਿਰਾਵਟ ਦੇ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ, ਸੈਂਸੈਕਸ 642 ਅੰਕ ਅਤੇ ਨਿਫਟੀ 185 ਅੰਕ ਟੁੱਟਿਆ

09/17/2019 4:32:01 PM

ਨਵੀਂ ਦਿੱਲੀ—ਦਿਨ ਭਰ ਦੇ ਉਤਾਰ-ਚੜ੍ਹਾਅ ਦੇ ਬਾਅਦ ਸ਼ੇਅਰ ਬਾਜ਼ਾਰ ਭਾਰੀ ਗਿਰਾਵਟ ਦੇ ਨਾਲ ਬੰਦ ਹੋਇਆ ਹੈ। ਸੈਂਸੈਕਸ 642.22 ਅੰਕਾਂ ਦੀ ਗਿਰਾਵਟ ਦੇ ਨਾਲ 36481.09 ਅਤੇ ਨਿਫਟੀ 185.90 ਅੰਕ ਡਿੱਗ ਕੇ 10,817.60 ਅੰਕ 'ਤੇ ਬੰਦ ਹੋਇਆ ਹੈ। ਦੁਪਹਿਰ ਦੇ ਕਾਰੋਬਾਰ 'ਚ ਸ਼ੇਅਰ ਬਾਜ਼ਾਰ 'ਚ ਗਿਰਾਵਟ ਦੇਖਣ ਨੂੰ ਮਿਲੀ। ਸੈਂਸੈਕਸ 689 ਅੰਕ ਫਿਸਲ ਕੇ 36,433.75 ਜਦੋਂਕਿ ਨਿਫਟੀ 189 ਅੰਕ ਟੁੱਟਿਆ। ਕਾਰੋਬਾਰ ਦੀ ਸ਼ੁਰੂਆਤ 'ਚ ਸੈਂਸੈਕਸ 68.60 ਅੰਕ ਭਾਵ 0.18 ਫੀਸਦੀ ਡਿੱਗ ਕੇ 37,054.71 'ਤੇ ਅਤੇ ਨਿਫਟੀ 26.75 ਅੰਕ ਭਾਵ 0.23 ਫੀਸਦੀ ਡਿੱਗ ਕੇ 10,976.75 'ਤੇ ਖੁੱਲ੍ਹਿਆ।

ਇਸ ਲਈ ਆਈ ਗਿਰਾਵਟ
ਗਲੋਬਲ ਮਾਰਕਿਟ 'ਚ ਗਿਰਾਵਟ ਅਤੇ ਰੁਪਏ 'ਚ ਕਮਜ਼ੋਰੀ ਦੇ ਦੌਰਾਨ ਭਾਰਤੀ ਸ਼ੇਅਰ ਬਾਜ਼ਾਰ ਇਕ ਵੱਡੀ ਗਿਰਾਵਟ ਦੇ ਨਾਲ ਬੰਦ ਹੋਇਆ। ਸਾਊਦੀ ਅਰਬ 'ਚ ਅਰਾਮਕੋ ਦੇ ਤੇਲ ਪਲਾਂਟਾਂ 'ਤੇ ਡਰੋਨ ਹਮਲੇ 'ਚ ਕੱਚੇ ਤੇਲ ਦੀਆਂ ਕੀਮਤਾਂ ਪ੍ਰਭਾਵਿਤ ਹੋਈਆਂ ਹਨ ਅਤੇ ਇਸ ਦਾ ਭਾਰਤ 'ਚ ਵੀ ਤੇਲ ਕੰਪਨੀਆਂ ਦੇ ਸ਼ੇਅਰਾਂ 'ਤੇ ਦਬਾਅ ਹੈ। ਇਸ ਵਜ੍ਹਾ ਨਾਲ ਮੰਗਲਵਾਰ ਨੂੰ ਵੀ ਬਾਜ਼ਾਰ 'ਚ ਗਿਰਾਵਟ ਜਾਰੀ ਹੈ।
ਅਜਿਹਾ ਹੋਇਆ ਦਿੱਗਜ ਸ਼ੇਅਰਾਂ ਦਾ ਹਾਲ
ਦਿੱਗਜ ਸ਼ੇਅਰਾਂ ਦੀ ਗੱਲ ਕਰੀਏ ਤਾਂ ਮੰਗਲਵਾਰ ਨੂੰ ਹੀਰੋ ਮੋਟੋਕਾਰਪ, ਟਾਟਾ ਸਟੀਲ, ਟਾਟ ਮੋਟਰਸ, ਐਕਸਿਸ ਬੈਂਕ ਅਤੇ ਮਾਰੂਤੀ ਸੁਜ਼ੂਕੀ ਦੇ ਸ਼ੇਅਰ ਲਾਲ ਨਿਸ਼ਾਨ 'ਤੇ ਬੰਦ ਹੋਏ। ਉੱਧਰ ਵਾਧੇ ਵਾਲੇ ਦਿੱਗਜ ਸ਼ੇਅਰਾਂ ਦੀ ਗੱਲ ਕਰੀਏ ਤਾਂ ਇਨ੍ਹਾਂ 'ਚੋਂ ਟਾਈਟਨ ਕੰਪਨੀ, ਗੇਲ, ਐੱਚ.ਯੂ.ਐੱਲ. ਅਤੇ ਏਸ਼ੀਅਨ ਪੇਂਟਸ ਦੇ ਸ਼ੇਅਰ ਸ਼ਾਮਲ ਹਨ।
ਸੈਕਟੋਰੀਅਲ ਇੰਡੈਕਸ ਤੇ ਨਜ਼ਰ
ਸੈਕਟੋਰੀਅਲ ਇੰਡੈਕਸ 'ਤੇ ਨਜ਼ਰ ਮਾਰੀਏ ਤਾਂ ਸਾਰੇ ਸੈਕਟਰ ਲਾਲ ਨਿਸ਼ਾਨ 'ਤੇ ਬੰਦ ਹੋਏ। ਇਨ੍ਹਾਂ 'ਚੋਂ ਬੈਂਕ, ਆਟੋ, ਐੱਨ.ਜੀ., ਇੰਫਰਾ, ਮੈਟਲ, ਐੱਫ.ਐੱਮ.ਸੀ.ਜੀ., ਆਈ.ਟੀ. ਅਤੇ ਫਾਰਮਾ ਸ਼ਾਮਲ ਹਨ।
ਲਾਲ ਨਿਸ਼ਾਨ 'ਤੇ ਖੁੱਲ੍ਹਿਆ ਸੀ ਬਾਜ਼ਾਰ
ਸ਼ੁਰੂਆਤੀ ਕਾਰੋਬਾਰ 'ਚ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ 'ਤੇ ਖੁੱਲ੍ਹਿਆ ਸੀ। ਸੈਂਸੈਕਸ 112.62 ਅੰਕ ਭਾਵ 0.30 ਫੀਸਦੀ ਦੀ ਗਿਰਾਵਟ ਦੇ ਬਾਅਦ 37,010.69 ਦੇ ਪੱਧਰ 'ਤੇ ਖੁੱਲ੍ਹਿਆ ਸੀ। ਨਿਫਟੀ ਦੀ ਗੱਲ ਕਰੀਏ ਤਾਂ 32.30 ਅੰਕ ਭਾਵ 0.29 ਫੀਸਦੀ ਦੀ ਗਿਰਾਵਟ ਦੇ ਬਾਅਦ ਨਿਫਟੀ 10,971.20 ਦੇ ਪੱਧਰ 'ਤੇ ਖੁੱਲ੍ਹਿਆ ਸੀ।
ਦੁਪਹਿਰ 2.30 ਵਜੇ ਦੇ ਕਰੀਬ ਸੈਂਸੈਕਸ 615.14 ਅੰਕ ਭਾਵ 1.66 ਫੀਸਦੀ ਦੀ ਗਿਰਾਵਟ ਦੇ ਨਾਲ 36,508.17 ਦੇ ਪੱਧਰ 'ਤੇ ਸੀ। ਨਿਫਟੀ ਦੀ ਗੱਲ ਕਰੀਏ ਤਾਂ 178.20 ਅੰਕ ਭਾਵ 1.62 ਫੀਸਦੀ ਦੀ ਗਿਰਾਵਟ ਦੇ ਬਾਅਦ ਨਿਫਟੀ 10,825.30 ਦੇ ਪੱਧਰ 'ਤੇ ਸੀ।


Aarti dhillon

Content Editor

Related News