ਸੈਂਸੈਕਸ ਤੇ ਨਿਫਟੀ ਦੀ ਵੀਰਵਾਰ ਨੂੰ ਬਾਜ਼ਾਰ ''ਚ ਹੋਈ ਸਪਾਟ ਸ਼ੁਰੂਆਤ
Thursday, Dec 08, 2022 - 11:56 AM (IST)
ਮੁੰਬਈ- ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਅਤੇ ਚੁਨਿੰਦਾ ਬੈਂਕਿੰਗ ਸ਼ੇਅਰਾਂ 'ਚ ਲਿਵਾਲੀ ਦਾ ਲਾਭ ਆਈ.ਟੀ. ਅਤੇ ਐੱਫ.ਐੱਮ.ਸੀ.ਜੀ. ਸ਼ੇਅਰਾਂ ਦੇ ਘਾਟੇ 'ਚ ਜਾਣ ਨਾਲ ਨਹੀਂ ਮਿਲ ਮਿਲ ਸਕਿਆ ਅਤੇ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿਧਾਨ ਸਭਾ ਚੋਣ ਨਤੀਜਿਆਂ ਤੋਂ ਪਹਿਲਾਂ ਵੀਰਵਾਰ ਨੂੰ ਦੋਵੇਂ ਪ੍ਰਮੁੱਖ ਸ਼ੇਅਰ ਸੂਚਕਾਂਕਾਂ ਦੀ ਬਾਜ਼ਾਰ 'ਚ ਸ਼ੁਰੂਆਤ ਲਗਭਗ ਸਪਾਟ ਰਹੀ।
ਇਸ ਦੌਰਾਨ ਉਤਾਰ-ਚੜ੍ਹਾਅ ਵਾਲੇ ਸ਼ੁਰੂਆਤੀ ਕਾਰੋਬਾਰ 'ਚ 30 ਸ਼ੇਅਰਾਂ ਵਾਲਾ ਬੀ.ਐੱਸ.ਈ ਸੈਂਸੈਕਸ 28.87 ਅੰਕ ਜਾਂ 0.05 ਫੀਸਦੀ ਦੀ ਮਾਮੂਲੀ ਵਾਧੇ ਦੇ ਨਾਲ 62,439.55 'ਤੇ ਸੀ। ਵਿਆਪਕ ਐੱਨ.ਐੱਸ.ਈ. ਨਿਫਟੀ 8.60 ਅੰਕ ਜਾਂ 0.05 ਫੀਸਦੀ ਦੇ ਮਾਮੂਲੀ ਲਾਭ ਦੇ ਨਾਲ 18,569.10 'ਤੇ ਅੰਕ 'ਤੇ ਆ ਗਿਆ।
ਸੈਂਸੈਕਸ 'ਚ ਇੰਡਸਇੰਡ ਬੈਂਕ, ਐਕਸਿਸ ਬੈਂਕ, ਆਈ.ਸੀ.ਆਈ.ਸੀ.ਆਈ ਬੈਂਕ ਦੇ ਸ਼ੇਅਰਾਂ ਪ੍ਰਮੁੱਖ ਰੂਪ ਨਾਲ ਲਾਭ 'ਚ ਰਹੇ। ਇਸ ਤੋਂ ਇਲਾਵਾ ਐੱਸ.ਬੀ.ਆਈ, ਮਹਿੰਦਰਾ ਐਂਡ ਮਹਿੰਦਰਾ, ਐੱਲ ਐਂਡ ਟੀ, ਨੇਸਲੇ, ਅਲਟਰਾਟੈਕ ਸੀਮੈਂਟ, ਮਾਰੂਤੀ ਅਤੇ ਰਿਲਾਇੰਸ ਦੇ ਸ਼ੇਅਰਾਂ 'ਚ ਵੀ ਤੇਜ਼ੀ ਰਹੀ।
ਦੂਜੇ ਪਾਸੇ ਕੋਟਕ ਬੈਂਕ, ਐੱਚ.ਯੂ.ਐੱਲ, ਟੀ.ਸੀ.ਐੱਸ, ਟੈਕ ਮਹਿੰਦਰਾ, ਇੰਫੋਸਿਸ, ਪਾਵਰ ਗਰਿੱਡ, ਏਸ਼ੀਅਨ ਪੇਂਟਸ, ਸਨ ਫਾਰਮਾ, ਡਾਕਟਰ ਰੈੱਡੀਜ਼ ਅਤੇ ਵਿਪਰੋ ਦੇ ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਗਈ।
ਪਿਛਲੇ ਕਾਰੋਬਾਰੀ ਸੈਸ਼ਨ 'ਚ ਬੀ.ਐੱਸ.ਈ ਦਾ 30 ਸ਼ੇਅਰਾਂ ਵਾਲਾ ਬੈਂਚਮਾਰਕ ਇੰਡੈਕਸ ਸੈਂਸੈਕਸ 215.68 ਅੰਕ ਭਾਵ 0.34 ਫੀਸਦੀ ਡਿੱਗ ਕੇ 62,410.68 'ਤੇ ਬੰਦ ਹੋਇਆ ਸੀ। ਇਸੇ ਤਰ੍ਹਾਂ ਐੱਨ.ਐੱਸ.ਈ ਦਾ ਸੂਚਕ ਅੰਕ ਨਿਫਟੀ ਵੀ 82.25 ਅੰਕ ਭਾਵ 0.44 ਫੀਸਦੀ ਦੀ ਗਿਰਾਵਟ ਨਾਲ 18,560.50 ਅੰਕਾਂ 'ਤੇ ਬੰਦ ਹੋਇਆ।