ਬਾਜ਼ਾਰ ''ਚ ਚਮਕ, ਸੈਂਸੈਕਸ ਨੇ 629 ਅਤੇ ਨਿਫਟੀ ਨੇ 178 ਅੰਕਾਂ ਦੀ ਲਗਾਈ ਛਲਾਂਗ

Friday, May 26, 2023 - 05:09 PM (IST)

ਨਵੀਂ ਦਿੱਲੀ - ਜੂਨ ਸੀਰੀਜ਼ 'ਚ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਸ਼ਾਨਦਾਰ ਰਹੀ ਅਤੇ ਨਿਫਟੀ 5 ਮਹੀਨੇ ਦੇ ਉੱਚ ਪੱਧਰ 'ਤੇ ਬੰਦ ਹੋਇਆ। ਸ਼ੁੱਕਰਵਾਰ ਦੇ ਕਾਰੋਬਾਰ 'ਚ ਐੱਫ.ਐੱਮ.ਸੀ.ਜੀ., ਆਈ.ਟੀ. ਅਤੇ ਰੀਅਲਟੀ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ ਤੇਜ਼ੀ ਰਹੀ, ਜਦਕਿ ਮੈਟਲ, ਫਾਰਮਾ, ਆਟੋ ਸੂਚਕਾਂਕ ਕਿਨਾਰੇ 'ਤੇ ਬੰਦ ਹੋਏ। ਕਾਰੋਬਾਰ ਦੇ ਅੰਤ 'ਚ ਸੈਂਸੈਕਸ 629.07 ਅੰਕ ਭਾਵ 1.02 ਫ਼ੀਸਦੀ ਦੇ ਵਾਧੇ ਨਾਲ 62,501.69 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨਿਫਟੀ 178.20 ਅੰਕ ਭਾਵ 0.97 ਫ਼ੀਸਦੀ ਦੇ ਵਾਧੇ ਨਾਲ 18499.35 'ਤੇ ਬੰਦ ਹੋਇਆ।

ਸ਼ੁੱਕਰਵਾਰ ਦੇ ਕਾਰੋਬਾਰ ਵਿੱਚ Reliance Industries, Sun Pharma, Divis Labs, HUL ਅਤੇ Hindalco Industries ਨਿਫਟੀ ਦੇ ਟਾਪ ਗੇਨਰ ਰਹੇ। ਇਸ ਦੇ ਨਾਲ ਹੀ ONGC, Grasim Industries, Bajaj Auto, Bharti Airtel ਅਤੇ Power Grid Corp ਨਿਫਟੀ ਦੇ ਟਾੱਪ ਲੂਜ਼ਰ ਰਹੇ। 

25 ਮਈ ਨੂੰ ਹਰੇ ਨਿਸ਼ਾਨ 'ਤੇ ਬੰਦ ਹੋਇਆ ਸੀ ਬਾਜ਼ਾਰ
ਪਿਛਲੇ ਕਾਰੋਬਾਰੀ ਸੈਸ਼ਨ 'ਚ 30 ਸ਼ੇਅਰਾਂ 'ਤੇ ਆਧਾਰਿਤ ਬੀ.ਐੱਸ.ਈ. ਸੈਂਸੈਕਸ 98.84 ਅੰਕ ਭਾਵ 0.16 ਫ਼ੀਸਦੀ ਦੇ ਵਾਧੇ ਨਾਲ 61,872.62 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਦੇ ਨਾਲ ਹੀ ਨਿਫਟੀ 35.75 ਅੰਕ ਯਾਨੀ 0.20 ਫ਼ੀਸਦੀ ਦੇ ਵਾਧੇ ਨਾਲ 18312.15 ਦੇ ਪੱਧਰ 'ਤੇ ਬੰਦ ਹੋਇਆ ਸੀ।
 


rajwinder kaur

Content Editor

Related News