ਬਾਜ਼ਾਰ 'ਚ ਸ਼ਾਨਦਾਰ ਤੇਜ਼ੀ, ਸੈਂਸੈਕਸ ਨੇ ਭਰੀ 260 ਅੰਕਾਂ ਦੀ ਉਡਾਣ
Wednesday, Sep 16, 2020 - 04:46 PM (IST)
ਮੁੰਬਈ— ਬਾਜ਼ਾਰ ਨੇ ਬੁੱਧਵਾਰ ਨੂੰ ਸ਼ਾਨਦਾਰ ਤੇਜ਼ੀ ਦਰਜ ਕੀਤੀ। ਸੈਂਸੈਕਸ ਨੇ ਤਕਰੀਬਨ 260 ਅੰਕਾਂ ਦੀ ਉਡਾਣ ਭਰੀ। ਉੱਥੇ ਹੀ, ਨਿਫਟੀ 11,600 ਤੋਂ ਉਪਰ ਬੰਦ ਹੋਇਆ ਹੈ।
ਸੈਂਸੈਕਸ 259.50 ਅੰਕ ਚੜ੍ਹ ਕੇ 39,303 ਦੇ ਪੱਧਰ 'ਤੇ ਬੰਦ ਹੋਇਆ। ਉੱਥੇ ਹੀ, ਨਿਫਟੀ 82.75 ਅੰਕ ਵੱਧ ਕੇ 11,604.55 'ਤੇ ਬੰਦ ਹੋਇਆ ਹੈ।
ਨਿਫਟੀ ਬੈਂਕ 108 ਅੰਕ ਚੜ੍ਹ ਕੇ 22,574 'ਤੇ ਬੰਦ ਹੋਣ 'ਚ ਸਫਲ ਰਿਹਾ। ਇਸ ਤੋਂ ਇਲਾਵਾ ਮਿਡਕੈਪ 60 ਅੰਕ ਦੇ ਵਾਧੇ ਨਾਲ 117,453 'ਤੇ ਬੰਦ ਹੋਇਆ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 17 'ਚ ਖਰੀਦਦਾਰੀ ਰਹੀ। ਉੱਥੇ ਹੀ, ਨਿਫਟੀ ਦੇ 50 'ਚੋਂ 29 ਸ਼ੇਅਰਾਂ 'ਚ ਖਰੀਦਦਾਰੀ ਰਹੀ। ਨਿਫਟੀ ਬੈਂਕ ਦੇ 12 'ਚੋਂ 6 ਸ਼ੇਅਰਾਂ 'ਚ ਖਰੀਦਦਾਰੀ ਦੇਖਣ ਨੂੰ ਮਿਲੀ। ਨਿਫਟੀ 'ਚ ਡਾ. ਰੇਡੀਜ਼ ਤੇ ਮਹਿੰਦਰਾ ਐਂਡ ਮਹਿੰਦਰਾ 'ਚ 4-4 ਫੀਸਦੀ ਦੀ ਬੜ੍ਹਤ ਦਰਜ ਹੋਈ। ਬੈਂਕਿੰਗ ਸ਼ੇਅਰਾਂ 'ਤੇ ਹਾਲਾਂਕਿ ਦਬਾਅ ਰਿਹਾ। ਇੰਡਸਇੰਡ ਬੈਂਕ 'ਚ 2 ਫੀਸਦੀ ਦੀ ਗਿਰਾਵਟ ਰਹੀ, ਜਦੋਂ ਕਿ ਐਕਸਿਸ ਬੈਂਕ ਅਤੇ ਐੱਸ. ਬੀ. ਆਈ. ਦਾ ਸ਼ੇਅਰ 1-1 ਫੀਸਦੀ ਦੇ ਗਿਰਾਵਟ ਨਾਲ ਬੰਦ ਹੋਇਆ ਹੈ।
ਰਿਸਾਇੰਸ ਦਾ ਮਾਰਕੀਟ ਕੈਪ
ਸਟਾਕਸ 'ਚ ਤੇਜ਼ੀ ਨਾਲ ਬਾਜ਼ਾਰ 'ਚ ਅੱਜ ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਨ ਪਹਿਲੀ ਵਾਰ 16 ਲੱਖ ਕਰੋੜ ਰੁਪਏ ਦੇ ਪੱਧਰ ਨੂੰ ਛੂਹ ਗਿਆ। ਕੰਪਨੀ ਦਾ ਸ਼ੇਅਰ ਵੀ ਸਵੇਰੇ 2 ਫੀਸਦੀ ਦੇ ਉਪਰ ਕਾਰੋਬਾਰ ਕਰ ਰਿਹਾ ਸੀ। ਇਸ ਦੌਰਾਨ ਸ਼ੇਅਰ ਨੇ ਆਪਣਾ ਨਵਾਂ ਉੱਚਾ ਪੱਧਰ 2,368.8 ਬਣਾਇਆ। ਬੀ. ਐੱਸ. ਈ. 'ਚ ਇਹ 2,323.85 'ਤੇ ਬੰਦ ਹੋਇਆ। ਰਿਲਾਇੰਸ ਨੂੰ ਕੋਰੋਨਾ ਕਾਲ 'ਚ ਨਵੇਂ ਨਿਵੇਸ਼ਕ ਨਾਲ ਬਾਜ਼ਾਰ 'ਚ ਇਸ ਦੀ ਪੈਠ ਵਧੀ ਹੈ।