ਸੈਂਸੈਕਸ 38 ਹਜ਼ਾਰ ਤੋਂ ਹੋਇਆ ਪਾਰ, ਨਿਫਟੀ ਵੀ ਬੜ੍ਹਤ ''ਚ ਬੰਦ

07/23/2020 4:34:57 PM

ਮੁੰਬਈ— ਪਿਛਲੇ ਦਿਨ ਦੀ ਗਿਰਾਵਟ ਤੋਂ ਉਭਰਦੇ ਹੋਏ ਬਾਜ਼ਾਰ ਨੇ ਵੀਰਵਾਰ ਨੂੰ ਬੜ੍ਹਤ ਦਰਜ ਕੀਤੀ। ਸੈਂਸੈਕਸ 38 ਹਜ਼ਾਰ ਤੋਂ ਪਾਰ ਤੇ ਨਿਫਟੀ 11,200 ਤੋਂ ਉੱਪਰ ਬੰਦ ਹੋਇਆ ਹੈ। ਏਸ਼ੀਆਈ ਬਾਜ਼ਾਰਾਂ ਤੋਂ ਮਿਲੇ ਨਕਾਰਾਤਮਕ ਸੰਕੇਤਾਂ ਵਿਚਕਾਰ ਬਾਜ਼ਾਰ ਦੀ ਸ਼ੁਰੂਆਤ ਗਿਰਾਵਟ ਨਾਲ ਹੋਈ ਪਰ ਕੁਝ ਦੇਰ ਹੀ ਮਗਰੋਂ ਇਹ ਹਰੇ ਨਿਸ਼ਾਨ 'ਤੇ ਵਾਪਸ ਆ ਗਿਆ। ਕਾਰੋਬਾਰ ਦੀ ਸਮਾਪਤੀ 'ਤੇ ਬੀ. ਐੱਸ. ਈ. ਦਾ ਸੈਂਸੈਕਸ 268.95 ਅੰਕ ਯਾਨੀ 0.71 ਫੀਸਦੀ ਚੜ੍ਹ ਕੇ 38,140.47 ਦੇ ਪੱਧਰ 'ਤੇ ਅਤੇ ਐੱਨ. ਐੱਸ. ਈ. ਦਾ ਨਿਫਟੀ 82.85 ਅੰਕ ਦੀ ਤੇਜ਼ੀ ਨਾਲ 11,215.45 ਦੇ ਪੱਧਰ 'ਤੇ ਬੰਦ ਹੋਇਆ।

ਸੈਂਸੈਕਸ 5 ਮਾਰਚ ਤੋਂ ਬਾਅਦ ਪਹਿਲੀ ਵਾਰ 38 ਹਜ਼ਾਰ ਤੋਂ ਉੱਪਰ ਬੰਦ ਹੋਇਆ ਹੈ। ਕੌਮਾਂਤਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਵਧਣ ਨਾਲ ਊਰਜਾ ਖੇਤਰ 'ਚ ਸਭ ਤੋਂ ਜ਼ਿਆਦਾ ਤੇਜ਼ੀ ਦੇਖੀ ਗਈ। ਇਸ ਦੇ ਨਾਲ ਹੀ ਯੂਰਪੀ ਬਾਜ਼ਾਰਾਂ ਦੀ ਤੇਜ਼ੀ ਨਾਲ ਵੀ ਘਰੇਲੂ ਬਾਜ਼ਾਰਾਂ ਨੂੰ ਸਮਰਥਨ ਮਿਲਿਆ।

ਰਿਲਾਇੰਸ ਇੰਡਸਟਰੀਜ਼, ਆਈ. ਸੀ. ਆਈ. ਸੀ. ਆਈ. ਬੈਂਕ ਅਤੇ ਕੋਟਕ ਮਹਿੰਦਰਾ ਬੈਂਕ, ਆਈ. ਟੀ. ਸੀ., ਭਾਰਤੀ ਸਟੇਟ ਬੈਂਕ ਅਤੇ ਐੱਚ. ਡੀ. ਐੱਫ. ਸੀ. ਬੈਂਕ ਦੀ ਬਾਜ਼ਾਰ ਦੀ ਬੜ੍ਹਤ 'ਚ ਮਹੱਤਵਪੂਰਨ ਭੂਮਿਕਾ ਰਹੀ।
ਸੈਂਸੈਕਸ 'ਚ ਭਾਰਤੀ ਸਟੇਟ ਬੈਂਕ ਦੇ ਸ਼ੇਅਰ ਸਵਾ ਤਿੰਨ ਫੀਸਦੀ, ਆਈ. ਸੀ. ਆਈ. ਸੀ. ਆਈ. ਬੈਂਕ ਅਤੇ ਰਿਲਾਇੰਸ ਇੰਡਸਟਰੀਜ਼ 'ਚ ਤਕਰੀਬਨ ਤਿੰਨ ਫੀਸਦੀ ਅਤੇ ਟੈੱਕ ਮਹਿੰਦਰਾ, ਕੋਟਕ ਮਹਿੰਦਰਾ ਬੈਂਕ ਤੇ ਆਈ. ਟੀ. ਸੀ. ਦੇ ਸ਼ੇਅਰਾਂ 'ਚ ਦੋ ਫੀਸਦੀ ਤੋਂ ਜ਼ਿਆਦਾ ਦੀ ਮਜਬੂਤੀ ਆਈ। ਇਸ ਤੋਂ ਇਲਾਵਾ ਐਕਸਿਸ ਬੈਂਕ ਲਗਭਗ ਚਾਰ ਫੀਸਦੀ ਡਿੱਗਾ। ਆਈ. ਟੀ., ​​ਤਕਨੀਕੀ ਅਤੇ ਦੂਰਸੰਚਾਰ ਸਮੂਹਾਂ 'ਚ ਗਿਰਾਵਟ ਰਹੀ।


Sanjeev

Content Editor

Related News