ਸੈਂਸੈਕਸ 'ਚ 709 ਅੰਕ ਦੀ ਵੱਡੀ ਗਿਰਾਵਟ, ਨਿਫਟੀ 10,000 ਤੋਂ ਹੇਠਾਂ ਬੰਦ

06/11/2020 4:56:48 PM

ਮੁੰਬਈ— ਰਿਲਾਇੰਸ ਇੰਡਸਟਰੀਜ਼, ਐੱਚ. ਡੀ. ਐੱਫ. ਸੀ. ਬੈਂਕ ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਦੇ ਸ਼ੇਅਰਾਂ 'ਚ ਕਮਜ਼ੋਰੀ ਕਾਰਨ ਵੀਰਵਾਰ ਨੂੰ ਬੀ. ਐੱਸ. ਈ. ਸੈਂਸੈਕਸ 'ਚ 709 ਅੰਕ ਦੀ ਗਿਰਾਵਟ ਦਰਜ ਹੋਈ। ਕੌਮਾਂਤਰੀ ਪੱਧਰ 'ਤੇ ਵਿਕਵਾਲੀ ਨਾਲ ਵੀ ਨਿਵੇਸ਼ਕਾਂ ਦੀ ਧਾਰਨ ਪ੍ਰਭਾਵਿਤ ਹੋਈ। ਸੈਂਸੈਕਸ ਕਾਰੋਬਾਰ ਦੌਰਾਨ ਇਕ ਸਮੇਂ 33,480.42 ਦੇ ਪੱਧਰ 'ਤੇ ਚਲਾ ਗਿਆ। ਹਾਲਾਂਕਿ, ਕਾਰੋਬਾਰੀ ਦੀ ਸਮਾਪਤੀ 'ਤੇ ਇਹ 709 ਅੰਕ ਯਾਨੀ 2.07 ਫੀਸਦੀ ਦੇ ਨੁਕਸਾਨ ਨਾਲ 33,538.37 ਦੇ ਪੱਧਰ 'ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.)  ਦਾ ਨਿਫਟੀ 214.15 ਅੰਕ ਯਾਨੀ 2.12 ਫੀਸਦੀ ਦੇ ਨੁਕਸਾਨ ਨਾਲ 10,000 ਤੋਂ ਹੇਠਾਂ 9,902 ਦੇ ਪੱਧਰ 'ਤੇ ਆ ਗਿਆ।


ਸੈਂਸੈਕਸ ਦੀਆਂ ਕੰਪਨੀਆਂ 'ਚੋਂ ਸਭ ਤੋਂ ਵੱਧ ਐੱਸ. ਬੀ. ਆਈ. ਦੇ ਸ਼ੇਅਰਾਂ 'ਚ 5 ਫੀਸਦੀ ਤੋਂ ਵੱਧ ਦੀ ਗਿਰਾਵਟ ਦਰਜ ਹੋਈ। ਸਨ ਫਾਰਮਾ, ਮਾਰੂਤੀ, ਬਜਾਜ ਫਾਈਨੈਂਸ, ਟਾਟਾ ਸਟੀਲ, ਐਕਸਿਸ ਬੈਂਕ ਤੇ ਆਈ. ਸੀ. ਆਈ. ਸੀ. ਆਈ. ਬੈਂਕ ਦੇ ਸ਼ੇਅਰਾਂ 'ਚ ਵੀ ਗਿਰਾਵਟ ਆਈ। ਦੂਜੇ ਪਾਸੇ ਇੰਡਸਇੰਡ ਬੈਂਕ, ਹੀਰੋ ਮੋਟੋਕਾਰਪ ਤੇ ਪਾਵਰਗ੍ਰਿਡ ਦੇ ਸ਼ੇਅਰ ਮਜਬੂਤੀ 'ਚ ਰਹੇ।
ਬਾਜ਼ਾਰ ਜਾਣਕਾਰਾਂ ਨੇ ਕਿਹਾ ਕਿ ਅਮਰੀਕਾ ਦੇ ਕੇਂਦਰੀ ਬੈਂਕ ਨੇ ਸੰਕੇਤ ਦਿੱਤਾ ਹੈ ਕਿ ਅਰਥਵਿਵਸਥਾ 'ਚ ਸੁਧਾਰ 'ਚ ਦੇਰੀ ਹੋਵੇਗੀ। ਇਸ ਕਾਰਨ ਬਾਜ਼ਾਰਾਂ 'ਚ ਨਾਕਾਰਤਮਕ ਰੁਖ਼ ਦੇ ਮੱਦੇਨਜ਼ਰ ਇੱਥੇ ਵੀ ਬਾਜ਼ਾਰ ਗਿਰਾਵਟ 'ਚ ਬੰਦ ਹੋਏ। ਫੈਡਰਲ ਰਿਜ਼ਰਵ ਨੇ ਕਿਹਾ ਕਿ ਉਸ ਦੇ ਸਾਰੇ ਨੀਤੀ ਨਿਰਮਾਤਾਵਾਂ ਦਾ ਮੰਨਣਾ ਹੈ ਕਿ 2022 ਤੱਕ ਦਰਾਂ 'ਚ ਕੋਈ ਵਾਧਾ ਨਹੀਂ ਹੋਵੇਗਾ। ਫੈਡਰਲ ਰਿਜ਼ਰਵ ਨੇ ਛੋਟੀ ਮਿਆਦ ਦੀਆਂ ਦਰਾਂ ਨੂੰ ਜ਼ਰੀਏ ਦੇ ਨਜ਼ਦੀਕ ਰੱਖਿਆ ਹੈ।


Sanjeev

Content Editor

Related News