ਸੈਂਸੈਕਸ ਵਿਚ 2,00 ਅੰਕ ਦੀ ਮਜਬੂਤੀ, ਨਿਫਟੀ 10,500 ਤੋਂ ਪਾਰ

Wednesday, Mar 11, 2020 - 09:22 AM (IST)

ਮੁੰਬਈ— ਬੁੱਧਵਾਰ ਦੇ ਕਾਰੋਬਾਰੀ ਸੈਸ਼ਨ 'ਚ ਭਾਰਤੀ ਬਾਜ਼ਾਰ ਗਿਰਾਵਟ 'ਚ ਖੁੱਲ੍ਹਣ ਮਗਰੋਂ ਹਰੇ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 200 ਅੰਕ ਦੀ ਮਜਬੂਤੀ ਨਾਲ 35,828 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 66 ਅੰਕ ਦੀ ਤੇਜ਼ੀ ਨਾਲ 10,517 'ਤੇ ਹੈ। ਇਸ ਤੋਂ ਇਲਾਵਾ ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 130 ਅੰਕ ਦੀ ਮਜਬੂਤੀ ਤੇ ਬੈਂਕ ਨਿਫਟੀ 'ਚ 117 ਅੰਕ ਦੀ ਗਿਰਾਵਟ ਦੇਖਣ ਨੂੰ ਮਿਲੀ। ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ 73.81 ਦੇ ਪੱਧਰ 'ਤੇ ਖੁੱਲ੍ਹਾ ਹੈ। ਪਿਛਲੇ ਕਾਰੋਬਾਰੀ ਦਿਨ ਇਹ 74.09 'ਤੇ ਬੰਦ ਹੋਇਆ ਸੀ।


ਗਲੋਬਲ ਬਾਜ਼ਾਰ-
ਯੂ. ਐੱਸ. ਬਾਜ਼ਾਰ ਮਜਬੂਤੀ 'ਚ ਬੰਦ ਹੋਏ ਹਨ, ਜਦੋਂ ਕਿ ਏਸ਼ੀਆਈ ਬਾਜ਼ਾਰਾਂ 'ਚ ਕਾਰੋਬਾਰ ਸੁਸਤ ਹਨ। ਸ਼ੰਘਾਈ ਕੰਪੋਜ਼ਿਟ 'ਚ 0.27 ਫੀਸਦੀ ਹਲਕੀ ਬੜ੍ਹਤ ਨਾਲ 3,004.89 'ਤੇ ਕਾਰੋਬਾਰ ਕਰ ਰਿਹਾ ਸੀ। ਉੱਥੇ ਹੀ, ਐੱਸ. ਜੀ. ਐਕਸ. ਨਿਫਟੀ 80 ਅੰਕ ਡਿੱਗ ਕੇ 10,427 'ਤੇ ਕਾਰੋਬਾਰ ਕਰ ਰਿਹਾ ਸੀ। ਜਪਾਨ ਦਾ ਬਾਜ਼ਾਰ ਨਿੱਕੇਈ 160 ਅੰਕ ਯਾਨੀ 0.80 ਫੀਸਦੀ ਦੀ ਗਿਰਾਵਟ ਨਾਲ 19,707 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਹਾਂਗਕਾਂਗ ਦਾ ਬਾਜ਼ਾਰ ਹੈਂਗ ਸੇਂਗ 38.87 ਅੰਕ ਯਾਨੀ 0.15 ਫੀਸਦੀ ਦੀ ਤੇਜ਼ੀ ਨਾਲ 25,431.38 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ 1.45 ਫੀਸਦੀ ਡਿੱਗਾ ਹੈ।


Related News