ਬਾਜ਼ਾਰ 'ਚ ਵਾਧਾ, ਸੈਂਸੈਕਸ 114 ਅੰਕ ਅਤੇ ਨਿਫਟੀ 10780 ਦੇ ਕਰੀਬ ਖੁੱਲ੍ਹਿਆ

Thursday, May 10, 2018 - 09:57 AM (IST)

ਬਾਜ਼ਾਰ 'ਚ ਵਾਧਾ, ਸੈਂਸੈਕਸ 114 ਅੰਕ ਅਤੇ ਨਿਫਟੀ 10780 ਦੇ ਕਰੀਬ ਖੁੱਲ੍ਹਿਆ

ਨਵੀਂ ਦਿੱਲੀ—ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਨਾਲ ਅੱਜ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਵਾਧੇ ਨਾਲ ਹੋਈ ਹੈ। ਕਾਰੋਬਾਰ ਦੀ ਸ਼ੁਰੂਆਤ 'ਚ ਸੈਂਸੈਕਸ 114 ਅੰਕ ਭਾਵ 0.32 ਫੀਸਦੀ 35,433.53 'ਤੇ ਅਤੇ ਨਿਫਟੀ 37.95 ਅੰਕ ਭਾਵ 0.35 ਫੀਸਦੀ ਵਧ ਕੇ 10,779.65 'ਤੇ ਖੁੱਲ੍ਹਿਆ ਹੈ।

ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਗਿਰਾਵਟ ਨਜ਼ਰ ਆ ਰਹੀ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.02 ਫੀਸਦੀ ਜਦਕਿ ਨਿਫਟੀ ਦੇ ਮਿਡਕੈਪ 100 ਇੰਡੈਕਸ 0.02 ਫੀਸਦੀ ਜਦਕਿ ਨਿਫਟੀ ਦੇ ਮਿਡਕੈਪ 100 ਇੰਡੈਕਸ 0.01 ਫੀਸਦੀ ਡਿੱਗਿਆ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 0.18 ਫੀਸਦੀ ਵਧਿਆ ਹੈ। 
ਬੈਂਕ ਨਿਫਟੀ 'ਚ ਤੇਜ਼ੀ
ਬੈਂਕ, ਮੈਟਲ, ਆਟੋ ਅਤੇ ਆਈ.ਟੀ. ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਬੈਂਕ ਨਿਫਟੀ ਇੰਡੈਕਸ 59.75 ਅੰਕ ਵਧ ਕੇ 26,214 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਇਲਾਵਾ ਨਿਫਟੀ ਆਟੋ 'ਚ 0.31 ਫੀਸਦੀ ਮੈਟਲ 'ਚ 0.21 ਫੀਸਦੀ ਨਿਫਟੀ ਆਈ.ਟੀ. 'ਚ 0.35 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ।
ਕੌਮਾਂਤਰੀ ਬਾਜ਼ਾਰਾਂ ਦਾ ਹਾਲ
ਅਮਰੀਕੀ ਬਾਜ਼ਾਰ ਕੱਲ੍ਹ ਦੇ ਕਾਰੋਬਾਰ 'ਚ ਚੜ੍ਹ ਕੇ ਬੰਦ ਹੋਏ। ਬੁੱਧਵਾਰ ਦੇ ਕਾਰੋਬਾਰੀ ਪੱਧਰ 'ਚ ਡਾਓ ਜੋਂਸ 182.33 ਅੰਕ ਭਾਵ 0.75 ਫੀਸਦੀ ਦੇ ਵਾਧੇ ਨਾਲ 24542.54 ਦੇ ਪੱਧਰ 'ਤੇ, ਨੈਸਡੈਕ 73 ਅੰਕਾਂ ਦੇ ਵਾਧੇ ਨਾਲ 7339.91 ਦੇ ਪੱਧਰ 'ਤੇ, ਐੱਸ ਐਂਡ ਪੀ 500 ਇੰਡੈਕਸ 25.87 ਅੰਕ ਭਾਵ 0.97 ਫੀਸਦੀ ਚੜ੍ਹ ਕੇ 2697.79 ਦੇ ਪੱਧਰ 'ਤੇ ਬੰਦ ਹੋਇਆ ਹੈ। ਏਸ਼ੀਆਈ ਬਾਜ਼ਾਰਾਂ ਦੀ ਅੱਜ ਮਜ਼ਬੂਤ ਸ਼ੁਰੂਆਤ ਹੋਈ ਹੈ ਪਰ ਐੱਸ.ਜੀ.ਐਕਸ ਨਿਫਟੀ ਸਪਾਟ ਕਾਰੋਬਾਰ ਕਰ ਰਿਹਾ ਹੈ। ਜਾਪਾਨ ਦਾ ਬਾਜ਼ਾਰ ਨਿਕੱਏ ਕਰੀਬ 38 ਅੰਕ ਭਾਵ 0.17 ਫੀਸਦੀ ਦੀ ਮਜ਼ਬੂਤੀ ਦੇ ਨਾਲ 22,446.45 ਦੇ ਪੱਧਰ 'ਤੇ, ਹੈਂਗ ਸੇਂਗ 274.34 ਅੰਕ ਭਾਵ 0.90 ਫੀਸਦੀ ਦੇ ਵਾਧੇ ਨਾਲ 30805.90 ਦੇ ਪੱਧਰ 'ਤੇ, ਐੱਸ.ਜੀ.ਐਕਸ ਨਿਫਟੀ 1.50 ਅੰਕ ਭਾਵ 0.01 ਫੀਸਦੀ ਵਧ ਕੇ 10773.50 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। 
ਟਾਪ ਗੇਨਰਸ
ਆਇਸ਼ਰ ਮੋਟਰਜ਼, ਟੈੱਕ ਮਹਿੰਦਰਾ, ਭਾਰਤੀ ਏਅਰਟੈੱਲ, ਐਕਸਿਸ ਬੈਂਕ, ਏਸ਼ੀਅਨ ਪੇਂਟਸ, ਓ.ਐਂਨ.ਜੀ.ਸੀ., ਆਈ.ਸੀ.ਆਈ.ਸੀ.ਆਈ. ਬੈਂਕ
ਟਾਪ ਲੂਜਰਸ
ਗ੍ਰਾਸਿਮ, ਇੰਡਸਇੰਡ ਬੈਂਕ, ਬੀ.ਪੀ.ਸੀ.ਐੱਲ, ਡਾ ਰੈੱਡੀਜ਼ ਲੈਬਸ, ਐੱਚ.ਪੀ.ਸੀ.ਐੱਲ,, ਹੀਰੋ ਮੋਟੋਕਾਰਪ।


Related News