NDA ਨੂੰ ਬੜ੍ਹਤ ਨਾਲ ਸੈਂਸੈਕਸ 40,000 ਦੇ ਪਾਰ, ਰਿਕਾਰਡ ਉਚਾਈ 'ਤੇ ਨਿਫਟੀ

05/23/2019 10:41:45 AM

ਮੁੰਬਈ— ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਰੁਝਾਨਾਂ 'ਚ NDA ਨੂੰ ਬੜ੍ਹਤ ਮਿਲਣ ਨਾਲ ਬਾਜ਼ਾਰ 'ਚ ਬਹਾਰ ਛਾ ਗਈ ਹੈ। ਵਿਸ਼ਵ ਭਰ ਦੇ ਬਾਜ਼ਾਰਾਂ 'ਚ ਜਿੱਥੇ ਲਾਲ ਨਿਸ਼ਾਨ 'ਚ ਕਾਰੋਬਾਰ ਹੋ ਰਿਹਾ ਹੈ, ਉੱਥੇ ਹੀ ਸੈਂਸੈਕਸ ਤੇ ਨਿਫਟੀ ਰਿਕਾਰਡ ਉਚਾਈ 'ਤੇ ਹਨ।
ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਅੱਜ ਪਹਿਲੀ ਵਾਰ 40 ਹਜ਼ਾਰ ਦੇ ਪਾਰ ਪੁੱਜਾ ਹੈ। ਉੱਥੇ ਹੀ, ਨਿਫਟੀ ਵੀ ਰਿਕਾਰਡ ਉਚਾਈ ਛੂੰਹਦੇ ਹੋਏ 12,000 ਦੇ ਪਾਰ ਪਹੁੰਚਣ 'ਚ ਸਫਲ ਰਿਹਾ। ਬੈਂਕਿੰਗ ਸਟਾਕਸ 'ਚ ਜ਼ਬਰਦਸਤ ਬੜ੍ਹਤ ਦੇਖਣ ਨੂੰ ਮਿਲ ਰਹੀ ਹੈ। ਬੈਂਕ ਨਿਫਟੀ 'ਚ ਰਿਕਾਰਡ 1050 ਅੰਕ ਦੀ ਤੇਜ਼ੀ ਹੈ।ਉੱਥੇ ਹੀ, ਬੀ. ਐੱਸ. ਈ. ਮਿਡ ਕੈਪ 'ਚ 290 ਅੰਕ ਦੀ ਮਜਬੂਤੀ ਦੇਖੀ ਜਾ ਰਹੀ ਹੈ। ਕਾਰੋਬਾਰ ਦੌਰਾਨ ਹੁਣ ਤਕ ਸੈਂਸੈਕਸ 1,014 ਅੰਕ ਉਛਲ ਚੁੱਕਾ ਹੈ। ਨਿਫਟੀ ਨੇ ਵੀ 280 ਅੰਕ ਦੀ ਬੜ੍ਹਤ ਹਾਸਲ ਕੀਤੀ ਹੈ।


ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) 'ਤੇ ਸਾਰੇ 11 ਸੈਕਟਰ ਇੰਡੈਕਸ ਹਰੇ ਨਿਸ਼ਾਨ 'ਚ ਹਨ। ਨਿਫਟੀ ਆਟੋ, ਆਈ. ਟੀ., ਮੈਟਲ, ਫਾਰਮਾ ਸਮੇਤ ਸਭ 'ਚ ਚੰਗਾ ਕਾਰੋਬਾਰ ਦੇਖਣ ਨੂੰ ਮਿਲਿਆ ਹੈ। ਸੈਂਸੈਕਸ 'ਚ ਹੁਣ ਤਕ ਸਭ ਤੋਂ ਟਾਪ ਸਟਾਕ ਯੈੱਸ ਬੈਂਕ ਹੈ, ਜਦੋਂ ਕਿ ਨਿਫਟੀ 'ਚ ਅਡਾਣੀ ਪੋਰਟਸ 8.30 ਫੀਸਦੀ ਦੀ ਤੇਜ਼ੀ ਨਾਲ ਟਾਪ 'ਤੇ ਹੈ। ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ ਅੱਜ 69.45 ਦੇ ਪੱਧਰ 'ਤੇ ਖੁੱਲ੍ਹਾ, ਜਦੋਂ ਕਿ ਪਿਛਲੇ ਕਾਰੋਬਾਰੀ ਦਿਨ ਡਾਲਰ ਦੇ ਮੁਕਾਬਲੇ ਰੁਪਿਆ 69.66 ਦੇ ਪੱਧਰ 'ਤੇ ਬੰਦ ਹੋਇਆ ਸੀ।


 

ਗਲੋਬਲ ਬਾਜ਼ਾਰਾਂ 'ਚ ਕਾਰੋਬਾਰ

PunjabKesariਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 0.8 ਫੀਸਦੀ ਦੀ ਕਮਜ਼ੋਰੀ ਨਾਲ 2,868 'ਤੇ ਕਾਰੋਬਾਰ ਕਰ ਰਿਹਾ ਹੈ, ਜਦੋਂ ਕਿ ਜਪਾਨ ਦਾ ਬਾਜ਼ਾਰ ਨਿੱਕੇਈ 144 ਅੰਕ ਦੀ ਗਿਰਾਵਟ 'ਚ 21,138 'ਤੇ ਕਾਰੋਬਾਰ ਕਰ ਰਿਹਾ ਹੈ।
ਉੱਥੇ ਹੀ, ਹਾਂਗਕਾਂਗ ਦੇ ਬਾਜ਼ਾਰ ਹੈਂਗ ਸੈਂਗ 'ਚ 390 ਅੰਕ ਦੀ ਗਿਰਾਵਟ ਦਰਜ ਕੀਤੀ ਗਈ। ਐੱਸ. ਜੀ. ਐਕਸ. ਨਿਫਟੀ 224 ਅੰਕ ਦੀ ਮਜਬੂਤੀ ਨਾਲ 12,004 ਦੇ ਪੱਧਰ 'ਤੇ ਹੈ।ਦੱਖਣੀ ਕੋਰੀਆ ਦਾ ਕੋਸਪੀ 0.15 ਫੀਸਦੀ ਦੀ ਗਿਰਾਵਟ 'ਚ 2,062 'ਤੇ ਕਾਰੋਬਾਰ ਕਰ ਰਿਹਾ ਹੈ। ਅਮਰੀਕੀ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਬੁੱਧਵਾਰ ਡਾਓ ਜੋਂਸ 100 ਅੰਕ ਦੀ ਗਿਰਾਵਟ ਨਾਲ 25,577 ਦੇ ਪੱਧਰ 'ਤੇ ਬੰਦ ਹੋਇਆ, ਜਦੋਂ ਕਿ ਐੱਸ. ਐਂਡ ਪੀ.-500 ਇੰਡੈਕਸ 0.3 ਫੀਸਦੀ ਡਿੱਗ ਕੇ 2,856 ਅਤੇ ਨੈਸਡੈਕ ਕੰਪੋਜ਼ਿਟ 0.5 ਫੀਸਦੀ ਦੀ ਗਿਰਾਵਟ ਨਾਲ 7,750 ਦੇ ਪੱਧਰ 'ਤੇ ਬੰਦ ਹੋਏ ਸਨ।


Related News