ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ 2019 ਨੋਟੀਫਾਈਡ, ਜਾਣੋ ਨਵੇਂ ਨਿਯਮਾਂ ਬਾਰੇ

12/19/2019 11:40:57 AM

ਨਵੀਂ ਦਿੱਲੀ — ਕੇਂਦਰੀ ਵਿੱਤ ਮੰਤਰਾਲੇ ਨੇ ਸੀਨੀਅਰ ਸਿਟੀਜ਼ਨ ਸੇਵਿੰਗਸ ਸਕੀਮ(SCSS) 2019 ਨੂੰ ਨੋਟੀਫਾਈਡ ਕਰ ਦਿੱਤਾ ਹੈ। ਹੁਣ ਇਸ ਸਕੀਮ ਨੇ SCSS Rules 2004 ਦੀ ਥਾਂ ਲੈ ਲਈ ਹੈ। ਇਸ ਨਵੀਂ ਸਕੀਮ ਦੇ ਤਹਿਤ ਘੱਟੋ-ਘੱਟ ਜਮ੍ਹਾਂ ਰਕਮ 1,000 ਰੁਪਏ ਅਤੇ ਵਧ ਤੋਂ ਵਧ ਰਕਮ 15 ਲੱਖ ਰੁਪਏ ਹੈ। ਇਹ ਖਾਤਾ ਪੰਜ ਸਾਲ 'ਚ ਮਚਿਓਰ ਹੁੰਦਾ ਹੈ। ਨਵੇਂ ਨਿਯਮਾਂ ਦਾ ਪਹਿਲਾਂ ਤੋਂ ਚਲ ਰਹੇ ਖਾਤਿਆਂ 'ਤੇ ਕੋਈ ਅਸਰ ਨਹੀਂ ਹੋਵੇਗਾ।

ਡਿਪਾਜ਼ਿਟ ਅਮਾਊਂਟ

ਡਿਪਾਜ਼ਿਟ ਦੀ ਵਧ ਤੋਂ ਵਧ ਰਕਮ ਜਾਂ ਤਾਂ ਰਿਟਾਇਰਮੈਂਟ 'ਤੇ ਮਿਲਣ ਵਾਲੀ ਰਕਮ ਹੁੰਦੀ ਹੈ ਜਾਂ 15 ਲੱਖ ਰੁਪਏ ਜਾਂ ਫਿਰ ਦੋਵਾਂ ਵਿਚੋਂ ਜਿਹੜੀ ਘੱਟ ਹੋਵੇ।

ਨਿਵੇਸ਼ ਕਰਨ ਲਈ ਨਿਯਮ

60 ਸਾਲ ਦੀ ਉਮਰ 'ਚ ਰਿਟਾਇਰ ਹੋਣ ਵਾਲਾ ਕੋਈ ਵੀ ਵਿਅਕਤੀ ਇਸ ਸਕੀਮ ਵਿਚ ਨਿਵੇਸ਼ ਕਰ ਸਕਦਾ ਹੈ। ਇਸ ਦੇ ਤਹਿਤ ਸਿੰਗਲ ਜਾਂ ਫਿਰ ਜੁਆਇੰਟ ਖਾਤਾ ਖੋਲ੍ਹਿਆ ਜਾ ਸਕਦਾ ਹੈ। ਪੋਸਟ ਆਫਿਸ ਜਾਂ ਫਿਰ ਕਿਸੇ ਵੀ ਬੈਂਕ 'ਚ ਇਸ ਸਕੀਮ ਦੀ ਸਹੂਲਤ ਉਪਲੱਬਧ ਹੁੰਦੀ ਹੈ। ਇਸ ਯੋਜਨਾ ਮੁਤਾਬਕ ਸਿੰਗਲ ਜਾਂ ਸਾਂਝਾ ਖਾਤਾ ਖੋਲ੍ਹ ਕੇ ਇਸ 'ਚ 15 ਲੱਖ ਰੁਪਏ ਤੱਕ ਦਾ ਨਿਵੇਸ਼ ਕੀਤਾ ਜਾ ਸਕਦਾ ਹੈ। ਹਾਲਾਂਕਿ ਇਸ ਵਿਚ ਨਿਵੇਸ਼ ਕੀਤੀ ਗਈ ਰਕਮ ਰਿਟਾਇਰਮੈਂਟ 'ਤੇ ਮਿਲਣ ਵਾਲੀ ਰਕਮ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ । ਇਸ ਸਕੀਮ ਵਿਚ ਖਾਤਾ ਖੋਲ੍ਹਣ ਲਈ ਜੇਕਰ 1 ਲੱਖ ਰੁਪਏ ਦਾ ਨਿਵੇਸ਼ ਕਰ ਰਹੇ ਹੋ ਤਾਂ ਇਹ ਰਕਮ ਨਕਦ ਵੀ ਦਿੱਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਜੇਕਰ ਜਮ੍ਹਾਂ ਕਰਵਾਉਣ ਵਾਲੀ ਰਕਮ 1 ਲੱਖ ਤੋਂ ਜ਼ਿਆਦਾ ਹੈ ਤਾਂ ਇਸ ਰਕਮ ਨੂੰ ਚੈੱਕ ਰਾਂਹੀ ਜਮ੍ਹਾ ਕਰਵਾਉਣਾ ਹੋਵੇਗਾ।

ਮਿਲਣ ਵਾਲੀ ਵਿਆਜ ਦਰ

ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਦੇ ਤਹਿਤ 8 ਫੀਸਦੀ ਤੋਂ ਜ਼ਿਆਦਾ ਵਿਆਜ ਮਿਲਦਾ ਹੈ। ਵਿੱਤ ਮੰਤਰਾਲਾ ਹਰ ਤਿੰਨ ਮਹੀਨੇ 'ਚ ਇਸ ਸਕੀਮ ਦੀ ਵਿਆਜ ਦਰ ਦੀ ਸਮੀਖਿਆ ਕਰਦਾ ਹੈ। ਇਸ  ਸਕੀਮ 'ਚ ਵਿਆਜ ਦਾ ਕੈਲਕੁਲੇਸ਼ਨ ਹਰ ਤਿਮਾਹੀ ਹੁੰਦਾ ਹੈ। ਇਸ ਦੇ ਤਹਿਤ ਖਾਤਾਧਾਰਕ ਦੇ ਖਾਤੇ 'ਚ 1 ਅਪ੍ਰੈਲ, 1 ਜੁਲਾਈ, 1 ਅਕਤੂਬਰ ਅਤੇ 1 ਜਨਵਰੀ ਨੂੰ ਪੈਸਾ ਪਾਇਆ ਜਾਂਦਾ ਹੈ। ਇਸ ਸਕੀਮ ਦੀ ਮਿਆਦ 5 ਸਾਲ ਦੀ ਹੁੰਦੀ ਹੈ ਅਤੇ ਇਸ ਲਈ ਅੱਗੇ ਹੋਰ ਤਿੰਨ ਸਾਲ ਲਈ ਵਧਾਇਆ ਜਾ ਸਕਦਾ ਹੈ। ਜੇਕਰ ਤੁਸੀਂ ਸਮੇਂ ਤੋਂ ਪਹਿਲਾਂ ਖਾਤੇ ਵਿਚੋਂ ਪੈਸੇ ਕਢਵਾਉਂਦੇ ਹੋ ਤਾਂ ਇਸ ਲਈ ਤੁਹਾਨੂੰ ਕੁਝ ਚਾਰਜ ਦੇਣਾ ਹੋਵੇਗਾ।

3 ਸਾਲ ਦਾ ਐਕਸਟੈਂਸ਼ਨ

SCSS 2019 ਖਾਤੇ ਦੀ ਮਚਿਓਰਿਟੀ ਦੇ ਬਾਅਦ ਉਸਦੇ 3 ਸਾਲ ਦੇ ਐਕਸਟੈਂਸ਼ਨ ਦੀ ਮਨਜ਼ੂਰੀ ਦਿੰੰਦਾ ਹੈ ਅਤੇ ਤੁਹਾਨੂੰ ਵਿਆਜ ਦਰ ਉਹ ਹੀ ਮਿਲੇਗੀ, ਜਿਹੜੀ ਕਿ ਖਾਤੇ ਦੀ ਮਚਿਓਰਿਟੀ ਦੇ ਸਮੇਂ ਮਿਲ ਰਹੀ ਸੀ।


Related News