SEBI ਨੇ ਮੇਹੁਲ ਚੋਕਸੀ ਨੂੰ ਭੇਜਿਆ 5.35 ਕਰੋੜ ਦਾ ਨੋਟਿਸ, ਕਿਹਾ- 15 ਦਿਨਾਂ ਦੇ ਅੰਦਰ ਕਰੋ ਭੁਗਤਾਨ

Friday, May 19, 2023 - 06:24 PM (IST)

SEBI ਨੇ ਮੇਹੁਲ ਚੋਕਸੀ ਨੂੰ ਭੇਜਿਆ 5.35 ਕਰੋੜ ਦਾ ਨੋਟਿਸ, ਕਿਹਾ- 15 ਦਿਨਾਂ ਦੇ ਅੰਦਰ ਕਰੋ ਭੁਗਤਾਨ

ਨਵੀਂ ਦਿੱਲੀ : ਮਾਰਕੀਟ ਰੈਗੂਲੇਟਰੀ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਨੇ ਵੀਰਵਾਰ ਨੂੰ ਗੀਤਾਂਜਲੀ ਜੇਮਸ ਲਿਮਟਿਡ ਦੇ ਸ਼ੇਅਰਾਂ ਨਾਲ ਧੋਖਾਧੜੀ ਦੇ ਮਾਮਲੇ ਵਿੱਚ ਭਗੌੜੇ ਕਾਰੋਬਾਰੀ ਮੇਹੁਲ ਚੋਕਸੀ ਨੂੰ ਨੋਟਿਸ ਭੇਜ ਕੇ ਉਸ ਤੋਂ 5.35 ਕਰੋੜ ਰੁਪਏ ਦੀ ਮੰਗ ਕੀਤੀ ਹੈ। ਸੇਬੀ ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਹ ਰਕਮ 15 ਦਿਨਾਂ ਦੇ ਅੰਦਰ ਅਦਾ ਨਹੀਂ ਕੀਤੀ ਜਾਂਦੀ ਹੈ ਤਾਂ ਉਸ ਨੂੰ ਗ੍ਰਿਫਤਾਰ ਕਰਨ ਅਤੇ ਜਾਇਦਾਦ ਦੇ ਨਾਲ ਬੈਂਕ ਖਾਤਿਆਂ ਨੂੰ ਕੁਰਕ ਕੀਤਾ ਜਾਵੇਗਾ।

ਇਹ ਵੀ ਪੜ੍ਹੋ : PUBG ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ, ਕੁਝ ਸ਼ਰਤਾਂ ਨਾਲ ਦੇਸੀ ਅਵਤਾਰ BGMI ਤੋਂ ਹਟਿਆ ਬੈਨ

ਰੈਗੂਲੇਟਰ ਨੇ ਇਹ ਨੋਟਿਸ ਚੋਕਸੀ ਨੂੰ ਸੇਬੀ ਦੁਆਰਾ ਲਗਾਏ ਗਏ ਜੁਰਮਾਨੇ ਦਾ ਭੁਗਤਾਨ ਨਾ ਕਰਨ ਕਾਰਨ ਭੇਜਿਆ ਹੈ। ਨੀਰਵ ਮੋਦੀ ਦੇ ਮਾਮਾ ਚੋਕਸੀ ਗੀਤਾਂਜਲੀ ਜੇਮਸ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸਨ ਅਤੇ ਪ੍ਰਮੋਟਰ ਗਰੁੱਪ ਵਿੱਚ ਵੀ ਸ਼ਾਮਲ ਸਨ। ਚੋਕਸੀ ਅਤੇ ਨੀਰਵ ਦੋਵਾਂ 'ਤੇ ਜਨਤਕ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਨੂੰ 14,000 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਕਰਨ ਦਾ ਦੋਸ਼ ਹੈ।

ਪੀਐਨਬੀ ਘੁਟਾਲਾ ਸਾਹਮਣੇ ਆਉਣ ਤੋਂ ਬਾਅਦ ਦੋਵੇਂ ਮੁਲਜ਼ਮ 2018 ਦੀ ਸ਼ੁਰੂਆਤ ਵਿੱਚ ਵਿਦੇਸ਼ ਭੱਜ ਗਏ ਸਨ। ਜਦੋਂਕਿ ਚੋਕਸੀ ਦੇ ਐਂਟੀਗੁਆ ਅਤੇ ਬਾਰਬੁਡਾ ਵਿਚ ਹੋਣ ਬਾਰੇ ਜਾਣਕਾਰੀ ਮਿਲੀ ਹੈ ਅਤੇ ਨੀਰਵ ਮੋਦੀ ਬ੍ਰਿਟੇਨ ਦੀ ਇਕ ਜੇਲ ਵਿੱਚ ਬੰਦ ਦੱਸਿਆ ਜਾਂਦਾ ਹੈ

ਇਹ ਵੀ ਪੜ੍ਹੋ :  ਇਲੈਕਟ੍ਰਿਕ ਦੋਪਹੀਆ ਵਾਹਨਾਂ ਦੇ ਖ਼ਰੀਦਦਾਰਾਂ ਲਈ ਝਟਕਾ, ਸਰਕਾਰ ਨੇ ਘਟਾਈ ਸਬਸਿਡੀ

15 ਦਿਨਾਂ ਦੇ ਅੰਦਰ ਅਦਾ ਕਰਨੇ ਪੈਣਗੇ 5.35 ਕਰੋੜ ਰੁਪਏ

ਸੇਬੀ ਨੇ ਚੋਕਸੀ ਨੂੰ ਨਵਾਂ ਨੋਟਿਸ ਭੇਜ ਕੇ 15 ਦਿਨਾਂ ਦੇ ਅੰਦਰ 5.35 ਕਰੋੜ ਰੁਪਏ ਦਾ ਭੁਗਤਾਨ ਕਰਨ ਲਈ ਕਿਹਾ ਹੈ। ਇਸ ਰਕਮ ਵਿੱਚ ਵਿਆਜ ਅਤੇ ਵਸੂਲੀ ਦੇ ਖਰਚੇ ਸ਼ਾਮਲ ਹਨ। ਬਕਾਏ ਦਾ ਭੁਗਤਾਨ ਨਾ ਕਰਨ ਦੀ ਸੂਰਤ ਵਿੱਚ, ਸੇਬੀ ਚੋਕਸੀ ਦੀ ਚੱਲ ਅਤੇ ਅਚੱਲ ਸੰਪਤੀਆਂ ਨੂੰ ਜ਼ਬਤ ਅਤੇ ਨਿਲਾਮ ਕਰਕੇ ਬਕਾਏ ਦੀ ਵਸੂਲੀ ਕਰੇਗਾ। ਇਸ ਤੋਂ ਇਲਾਵਾ ਚੋਕਸੀ ਦੇ ਬੈਂਕ ਖਾਤੇ ਵੀ ਅਟੈਚ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਅਕਤੂਬਰ 2022 'ਚ ਚੋਕਸੀ 'ਤੇ ਲਗਾਇਆ ਗਿਆ ਸੀ 5 ਕਰੋੜ ਰੁਪਏ ਦਾ ਜੁਰਮਾਨਾ 

ਸੇਬੀ ਨੇ ਅਕਤੂਬਰ 2022 'ਚ ਚੋਕਸੀ 'ਤੇ ਗੀਤਾਂਜਲੀ ਜੇਮਸ ਦੇ ਸ਼ੇਅਰਾਂ ਦੀ ਧੋਖਾਧੜੀ 'ਚ ਸ਼ਾਮਲ ਹੋਣ 'ਤੇ 5 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਸੀ। ਇਸ ਤੋਂ ਇਲਾਵਾ ਰੈਗੂਲੇਟਰ ਨੇ ਉਸ 'ਤੇ 10 ਸਾਲ ਲਈ ਸਟਾਕ ਮਾਰਕੀਟ 'ਤੇ ਪਾਬੰਦੀ ਵੀ ਲਗਾ ਦਿੱਤੀ ਸੀ। ਸੇਬੀ ਨੇ ਗੀਤਾਂਜਲੀ ਜੇਮਸ ਦੇ ਸ਼ੇਅਰਾਂ ਵਿੱਚ ਕਥਿਤ ਧਾਂਦਲੀ ਦੀ ਜਾਂਚ ਤੋਂ ਬਾਅਦ ਮਈ 2022 ਵਿੱਚ ਚੋਕਸੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ।

ਇਹ ਵੀ ਪੜ੍ਹੋ :  ਵਿੱਤੀ ਘਾਟਾ ਪੂਰਾ ਕਰਨ 'ਚ ਮਦਦ ਕਰਨਗੀਆਂ ਬਚਤ ਯੋਜਨਾਵਾਂ, ਬਜ਼ੁਰਗਾਂ ਤੋਂ ਵੀ ਆਇਆ ਮੋਟਾ ਨਿਵੇਸ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News