ਸੇਬੀ ਨੇ 4 ਇਕਾਈਆਂ ’ਤੇ ਲਾਇਆ 21.20 ਲੱਖ ਰੁਪਏ ਦਾ ਜੁਰਮਾਨਾ

06/20/2019 2:27:26 AM

ਨਵੀਂ ਦਿੱਲੀ — ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ 4 ਇਕਾਈਆਂ ’ਤੇ ਕੁਲ 21.20 ਲੱਖ ਰੁਪਏ ਤੋਂ ਜ਼ਿਆਦਾ ਦਾ ਜੁਰਮਾਨਾ ਲਾਇਆ ਹੈ। ਇਸ ’ਤੇ ਇਹ ਜੁਰਮਾਨਾ ਬੀ. ਐੱਸ. ਈ. ’ਤੇ ਬਦਲਵੀਂ ਸ਼੍ਰੇਣੀ ’ਚ ਕਦੇ-ਕਦਾਈਂ ਖਰੀਦੋ-ਫਰੋਖਤ ਕੀਤੇ ਜਾਣ ਵਾਲੇ ਸ਼ੇਅਰਾਂ ਦਾ ਧੋਖਾਦੇਹੀ ਪੂਰਨ ਕਾਰੋਬਾਰ ਕਰਨ ਲਈ ਲਾਇਆ ਗਿਆ ਹੈ। ਸੇਬੀ ਨੇ ਅਪ੍ਰੈਲ 2014 ਤੋਂ ਸਤੰਬਰ 2015 ’ਚ ਕਈ ਇਕਾਈਆਂ ਦੀਆਂ ਕਾਰੋਬਾਰੀ ਗਤੀਵਿਧੀਆਂ ਦੀ ਜਾਂਚ ਦੌਰਾਨ ਇਹ ਗਡ਼ਬਡ਼ੀ ਪਾਈ ਸੀ। ਸੇਬੀ ਨੇ ਵੱਖ-ਵੱਖ ਆਦੇਸ਼ ’ਚ ਐੱਨਪਾਰ ਫਾਰਚਿਊਨ ਪ੍ਰਾਈਵੇਟ ਲਿਮਟਿਡ, ਫਲਾਈਹਾਈ ਐਕਸਪੋਰਟ ਲਿਮਟਿਡ ਅਤੇ ਅਨੁਜ ਕੱਟਾ ’ਤੇ 5-5 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਇਸ ਤੋਂ ਇਲਾਵਾ ਅਰਹਾਮ ਸ਼ੇਅਰ ਕੰਸਲਟੈਂਟਸ ਪ੍ਰਾਈਵੇਟ ਲਿਮਟਿਡ ’ਤੇ 6.20 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਇਸ ਤਰ੍ਹਾਂ ਇਨ੍ਹਾਂ ਚਾਰਾਂ ’ਤੇ ਕੁਲ 21.20 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ।


Inder Prajapati

Content Editor

Related News