ਅਡਾਣੀ ਐਂਟਰਪ੍ਰਾਈਜ਼ਿਜ਼ ਨੇ QIP ਦਾ ਸਾਈਜ਼ ਵਧਾ ਕੇ 15,000 ਕਰੋੜ ਰੁਪਏ ਕੀਤਾ
Saturday, Jul 04, 2026 - 11:05 AM (IST)
ਬਿਜ਼ਨੈੱਸ ਡੈਸਕ - ਅਡਾਣੀ ਐਂਟਰਪ੍ਰਾਈਜ਼ਿਜ਼ ਲਿਮਟਿਡ ਨੇ ਆਪਣੀ ਯੋਗ ਸੰਸਥਾਗਤ ਯੋਜਨਾਬੰਦੀ (ਕਿਊ. ਆਈ. ਪੀ.) ਦਾ ਸਾਈਜ਼ 10,000 ਕਰੋੜ ਤੋਂ ਵਧਾ ਕੇ 15,000 ਕਰੋੜ ਰੁਪਏ ਕਰ ਦਿੱਤਾ ਹੈ। ਇਹ ਫੈਸਲਾ ਸ਼ੇਅਰ ਵਿਕਰੀ ਨੂੰ ਕਰੀਬ 38,000 ਕਰੋੜ ਰੁਪਏ ਦੀਆਂ ਬੋਲੀਆਂ ਮਿਲਣ ਤੋਂ ਬਾਅਦ ਲਿਆ ਗਿਆ।
ਇਹ ਵੀ ਪੜ੍ਹੋ : ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ; Petrol-Diesel ਨੂੰ ਲੈ ਕੇ ਮੰਤਰੀ ਹਰਦੀਪ ਪੁਰੀ ਨੇ ਦੇ'ਤਾ ਵੱਡਾ
ਕੰਪਨੀ ਅਨੁਸਾਰ ਵੀਰਵਾਰ ਨੂੰ ਖੁੱਲ੍ਹੇ ਇਸ ਇਸ਼ੂ ਨੂੰ ਮੂਲ ਸਾਈਜ਼ ਦੀ ਤੁਲਨਾ ’ਚ ਲੱਗਭਗ 3.8 ਗੁਣਾ ਸਬਸਕ੍ਰਿਪਸ਼ਨ ਮਿਲਿਆ, ਜਿਸ ’ਚ ਮੁੱਖ ਤੌਰ ’ਤੇ ਲੰਮੇ ਸਮੇਂ ਦੇ ਸੰਸਥਾਗਤ ਨਿਵੇਸ਼ਕਾਂ ਨੇ ਹਿੱਸਾ ਲਿਆ। ਗਲੋਬਲ ਨਿਵੇਸ਼ਕਾਂ ’ਚ ਕੈਪੀਟਲ ਗਰੁੱਪ, ਗੋਲਡਮੈਨ ਸਾਕਸ, ਬਲੈਕਰੌਕ, ਬਲੈਕਸਟੋਨ ਅਤੇ ਨੋਮੁਰਾ ਸ਼ਾਮਲ ਰਹੇ, ਜਦੋਂਕਿ ਐੱਚ. ਡੀ. ਐੱਫ. ਸੀ., ਆਈ. ਸੀ. ਆਈ. ਸੀ. ਆਈ. ਪਰੂਡੈਂਸ਼ੀਅਲ, ਐੱਸ. ਬੀ. ਆਈ., ਕੋਟਕ, ਟਾਟਾ ਅਤੇ ਆਦਿਤਿਆ ਬਿਰਲਾ ਸਨ ਲਾਈਫ ਵਰਗੇ ਘਰੇਲੂ ਮਿਊਚੁਅਲ ਫੰਡਾਂ ਨੇ ਵੀ ਨਿਵੇਸ਼ ਕੀਤਾ। ਕੰਪਨੀ ਨੇ ਕਿਹਾ ਕਿ ਇਕੱਠੀ ਕੀਤੀ ਰਾਸ਼ੀ ਦੀ ਵਰਤੋਂ ਕਰਜ਼ਾ ਚੁਕਾਉਣ, ਰਣਨੀਤਕ ਨਿਵੇਸ਼ ਅਤੇ ਐਕੂਜ਼ੀਸ਼ਨ ਲਈ ਕੀਤੀ ਜਾਵੇਗੀ। ਇਸ਼ੂ ਦਾ ਸੰਕੇਤਿਕ ਮੁੱਲ 2,883 ਰੁਪਏ ਪ੍ਰਤੀ ਸ਼ੇਅਰ ਰੱਖਿਆ ਗਿਆ, ਜੋ ਸੇਬੀ ਦੇ ਘੱਟੋ-ਘੱਟ ਮੁੱਲ ਅਤੇ ਬਾਜ਼ਾਰ ਭਾਅ ਤੋਂ ਘੱਟ ਹੈ।
ਇਹ ਵੀ ਪੜ੍ਹੋ : LPG ਗਾਹਕਾਂ ਲਈ ਅੱਜ ਤੋਂ ਬਦਲ ਗਏ ਕਈ ਨਿਯਮ, ਸਿਲੰਡਰ ਬੁੱਕ ਕਰਨ ਤੋਂ ਪਹਿਲਾਂ ਜਾਣੋ ਨਵੇਂ ਬਦਲਾਅ
ਇਹ ਵੀ ਪੜ੍ਹੋ : Indigo ਨੇ ਲਾਂਚ ਕੀਤੀ ਸਸਤੀ ਉਡਾਣ ਸੇਵਾ, 15 ਜੁਲਾਈ ਤੋਂ ਲਾਗੂ ਹੋਵੇਗਾ ਨਵਾਂ ਸਿਸਟਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
