ਸੇਬੀ ਨੇ ਕਾਰਜਕਾਰੀ ਨਿਰਦੇਸ਼ਕ ਅਹੁਦੇ ਲਈ ਅਰਜ਼ੀਆਂ ਮੰਗੀਆਂ

Monday, Jun 29, 2026 - 07:00 PM (IST)

ਸੇਬੀ ਨੇ ਕਾਰਜਕਾਰੀ ਨਿਰਦੇਸ਼ਕ ਅਹੁਦੇ ਲਈ ਅਰਜ਼ੀਆਂ ਮੰਗੀਆਂ

ਬਿਜ਼ਨੈੱਸ ਡੈਸਕ - ਪੂੰਜੀ ਬਾਜ਼ਾਰ ਰੈਗੂਲੇਟਰ ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਨੇ ਕਾਰਜਕਾਰੀ ਨਿਰਦੇਸ਼ਕ ਦੇ ਅਹੁਦੇ ਲਈ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਦੇ ਖਾਲੀ ਅਹੁਦੇ ਲਈ ਰੈਗੂਲੇਟਰ ਵੱਲੋਂ ਅਰਜ਼ੀਆਂ ਮੰਗੀਆਂ ਗਈਆਂ ਹਨ। ਇਸ ਅਹੁਦੇ ਲਈ 25 ਜੁਲਾਈ ਤੱਕ ਅਪਲਾਈ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਫਿਰ ਆਈ ਨਵੀਂ ਆਫ਼ਤ, ਰਸੋਈ ਗੈਸ ’ਤੇ ਵੀ ਮੰਡਰਾਇਆ ਸੰਕਟ, ਜਾਣੋ ਆਮ ਆਦਮੀ ’ਤੇ ਕੀ ਹੋਵੇਗਾ ਅਸਰ

ਸੇਬੀ ਵੱਲੋਂ ਜਾਰੀ ਸੂਚਨਾ ਅਨੁਸਾਰ ਕਾਰਜਕਾਰੀ ਨਿਰਦੇਸ਼ਕ ਦੀ ਨਿਯੁਕਤੀ ਡੈਪੂਟੇਸ਼ਨ ਜਾਂ ਕਾਂਟਰੈਕਟ ਦੇ ਆਧਾਰ ’ਤੇ 3 ਸਾਲ ਦੀ ਮਿਆਦ ਲਈ ਕੀਤੀ ਜਾਵੇਗੀ। ਕਾਂਟਰੈਕਟ ਦੇ ਆਧਾਰ ’ਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਕੋਲ ਐੱਮ. ਬੀ. ਏ., ਸੀ. ਏ., ਸੀ. ਐੱਸ., ਐੱਲ. ਐੱਲ. ਬੀ. ਜਾਂ ਅਰਥਸ਼ਾਸਤਰ, ਫਾਈਨਾਂਸ ਅਤੇ ਸੇਬੀ ਵੱਲੋੋਂ ਸਬੰਧਤ ਮੰਨੇ ਜਾਣ ਵਾਲੇ ਕਿਸੇ ਹੋਰ ਵਿਸ਼ੇ ’ਚ ਪੋਸਟ ਗ੍ਰੈਜੂਏਟ ਡਿਗਰੀ ਹੋਣੀ ਚਾਹੀਦੀ ਹੈ। ਉਮੀਦਵਾਰ ਕੋਲ ਜ਼ਮਾਨਤ ਬਾਜ਼ਾਰ ਨਾਲ ਜੁੜੇ ਮਾਮਲਿਆਂ ’ਚ ਘੱਟੋ-ਘੱਟ 20 ਸਾਲ ਦਾ ਤਜਰਬਾ ਜਾਂ ਕਾਨੂੰਨ, ਜਾਂਚ, ਵਿੱਤ, ਅਰਥਸ਼ਾਸਤਰ ਅਤੇ ਅਕਾਊਂਟਿੰਗ ਆਦਿ ਖੇਤਰਾਂ ’ਚ ਵਿਸ਼ੇਸ਼ ਗਿਆਨ ਜਾਂ ਤਜਰਬਾ ਹੋਣਾ ਜ਼ਰੂਰੀ ਹੈ। ਸਰਕਾਰੀ ਸੰਗਠਨਾਂ, ਪਬਲਿਕ ਸੈਕਟਰ ਦੇ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਦੇ ਯੋਗ ਕਰਮਚਾਰੀ ਆਪਣੇ ਨੌਕਰੀਦਾਤਾ ਦੇ ਜ਼ਰੀਏ ਅਰਜ਼ੀ ਭੇਜ ਕੇ ਡੈਪੂਟੇਸ਼ਨ ਦੇ ਆਧਾਰ ’ਤੇ ਅਪਲਾਈ ਕਰ ਸਕਦੇ ਹਨ। ਮੌਜੂੂਦਾ ਸਮੇਂ ’ਚ ਸੇਬੀ ’ਚ 13 ਕਾਰਜਕਾਰੀ ਨਿਰਦੇਸ਼ਕ ਸੇਵਾ ਨਿਭਾਅ ਰਹੇ ਹਨ।

ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ Gold-Silver ਦੇ ਭਾਅ, ਜਾਣੋ 24K ਸ਼ੁੱਧ ਸੋਨੇ ਦਾ ਭਾਅ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News