ਸਕਿਓਰਿਟੀਜ਼ ਧੋਖਾਦੇਹੀ ਮਾਮਲੇ ’ਚ ਸੇਬੀ ਨੇ 221 ਇਕਾਈਆਂ ’ਤੇ ਲਾਈ ਪਾਬੰਦੀ

Thursday, Jul 02, 2026 - 05:05 PM (IST)

ਸਕਿਓਰਿਟੀਜ਼ ਧੋਖਾਦੇਹੀ ਮਾਮਲੇ ’ਚ ਸੇਬੀ ਨੇ 221 ਇਕਾਈਆਂ ’ਤੇ ਲਾਈ ਪਾਬੰਦੀ

ਬਿਜ਼ਨੈੱਸ ਡੈਸਕ - ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ‘ਪੰਪ-ਐਂਡ-ਡੰਪ ਆਪ੍ਰੇਸ਼ਨ’ ਭਾਵ ਸਕਿਓਰਿਟੀਜ਼ ਧੋਖਾਦੇਹੀ ਮਾਮਲੇ ’ਚ 221 ਇਕਾਈਆਂ ਨੂੰ 7 ਸਾਲ ਤੱਕ ਲਈ ਸਕਿਓਰਿਟੀਜ਼ ਬਾਜ਼ਾਰ ਤੋਂ ਬੈਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਨਿੱਜੀ ਨਿਵੇਸ਼ਕ ਹਨੀਫ ਸ਼ੇਖ ’ਤੇ 10 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਸੇਬੀ ਨੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਅੱਜ ਤੋਂ ਦੇਸ਼ ਭਰ 'ਚ ਬਦਲ ਗਏ ਹਨ ਕਈ ਵੱਡੇ ਨਿਯਮ, ਜਾਣਕਾਰੀ ਨਾ ਹੋਣ 'ਤੇ ਹੋ ਸਕਦੈ ਨੁਕਸਾਨ

‘ਪੰਪ-ਐਂਡ-ਡੰਪ ਆਪ੍ਰੇਸ਼ਨ’ ਸਕਿਓਰਿਟੀਜ਼ ਧੋਖਾਦੇਹੀ ਦਾ ਇਕ ਰੂਪ ਹੈ। ਧੋਖਾਦੇਹੀ ਕਰਨ ਵਾਲੇ ਪਹਿਲਾਂ ਕਿਸੇ ਛੋਟੀ ਜਾਂ ਘੱਟ ਕਾਰੋਬਾਰ ਵਾਲੀ ਕੰਪਨੀ ਦੇ ਸ਼ੇਅਰ ਖਰੀਦਦੇ ਹਨ, ਸੋਸ਼ਲ ਮੀਡੀਆ ਜਾਂ ਵੱਡੀ ਗਿਣਤੀ ’ਚ ਸੰਦੇਸ਼ਾਂ ਰਾਹੀਂ ਝੂਠੀਆਂ ਅਫਵਾਹਾਂ ਫੈਲਾਅ ਕੇ ਸ਼ੇਅਰ ਦੀ ਕੀਮਤ ਨੂੰ ਬਨਾਉਟੀ ਰੂਪ ’ਚ ਵਧਾਉਂਦੇ ਹਨ ਅਤੇ ਫਿਰ ਸ਼ੇਅਰਾਂ ਨੂੰ ਉੱਚੀਆਂ ਕੀਮਤਾਂ ’ਤੇ ਵੇਚ ਦਿੰਦੇ ਹਨ। ਇਸ ਨਾਲ ਪ੍ਰਚੂਨ ਨਿਵੇਸ਼ਕਾਂ ਨੂੰ ਭਾਰੀ ਨੁਕਸਾਨ ਹੁੰਦਾ ਹੈ।

ਇਹ ਵੀ ਪੜ੍ਹੋ :  ਗੈਸ ਸਿਲੰਡਰ ਕਦੋਂ ਪਹੁੰਚੇਗਾ ਤੁਹਾਡੇ ਘਰ, ਤੁਰੰਤ ਕਰੋ ਚੈੱਕ, ਜਾਣੋ ਕਿਵੇਂ

ਸੇਬੀ ਨੇ ਕਿਹਾ ਕਿ ਮੌਰਿਆ ਉਦਯੋਗ ਲਿਮਟਿਡ, 7ਐੱਨ.ਆਰ. ਰਿਟੇਲ, ਦਾਰਜੀਲਿੰਗ ਰੋਪਵੇਅ ਕੰਪਨੀ, ਜੀ. ਬੀ. ਐੱਲ. ਇੰਡਸਟ੍ਰੀਜ਼ ਅਤੇ ਵਿਸ਼ਾਲ ਫੈਬ੍ਰਿਕਸ ਲਿਮਟਿਡ ਦੇ ਸ਼ੇਅਰਾਂ ’ਚ ਸ਼ੇਖ ਅਤੇ ਉਸ ਦੀਆਂ ਸਹਿਯੋਗੀ ਕੰਪਨੀਆਂ ਨੇ ਹੇਰ-ਫੇਰ ਕੀਤਾ ਹੈ। ਸ਼ੇਖ ਇਸ ਮਾਮਲੇ ਦਾ ਕਥਿਤ ਮੁੱਖ ਸਾਜ਼ਿਸ਼ਕਰਤਾ ਹੈ।

ਇਹ ਵੀ ਪੜ੍ਹੋ :    Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਭਾਅ
ਇਹ ਵੀ ਪੜ੍ਹੋ : ਸਿਰਫ਼ 19 ਦਿਨਾਂ 'ਚ ਆਸਮਾਨ ਤੋਂ ਜ਼ਮੀਨ 'ਤੇ ਆਏ Gold-Silver ਦੇ ਭਾਅ, ਜਾਣੋ ਨਵੇਂ ਤੇ ਪੁਰਾਣੇ ਨਿਵੇਸ਼ਕ ਕੀ ਕਰਨ

ਇਹ ਵੀ ਪੜ੍ਹੋIndigo ਨੇ ਲਾਂਚ ਕੀਤੀ ਸਸਤੀ ਉਡਾਣ ਸੇਵਾ, 15 ਜੁਲਾਈ ਤੋਂ ਲਾਗੂ ਹੋਵੇਗਾ ਨਵਾਂ ਸਿਸਟਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News