ਮੱਠੀ ਸ਼ੁਰੂਆਤ ਮਗਰੋਂ ਸ਼ੇਅਰ ਬਾਜ਼ਾਰ ਨੇ ਫੜੀ ਰਫ਼ਤਾਰ ! ਸੈਂਸੈਕਸ ''ਚ 100 ਅੰਕਾਂ ਦਾ ਵਾਧਾ, ਨਿਫਟੀ ''ਚ ਵੀ ਆਈ ਤੇਜ਼ੀ
Tuesday, Jul 07, 2026 - 10:06 AM (IST)
ਨਵੀਂ ਦਿੱਲੀ- ਭਾਰਤੀ ਸ਼ੇਅਰ ਬਾਜ਼ਾਰ ਨੇ ਅੱਜ ਕਾਰੋਬਾਰ ਦੀ ਮੱਠੀ ਸ਼ੁਰੂਆਤ ਮਗਰੋਂ ਤੇਜ਼ੀ ਫੜੀ ਹੈ। ਸ਼ੁਰੂਆਤੀ ਟ੍ਰੇਡਿੰਗ ਸੈਸ਼ਨ 'ਚ ਸੈਂਸੈਕਸ 118 ਅੰਕਾਂ ਦੇ ਵਾਧੇ ਨਾਲ 78,403, ਜਦਕਿ ਨਿਫਟੀ 38 ਅੰਕਾਂ ਦੇ ਵਾਧੇ ਨਾਲ 24,472 ਅੰਕਾਂ 'ਤੇ ਟ੍ਰੇਡ ਕਰ ਰਿਹਾ ਹੈ।
ਬਾਜ਼ਾਰ ਖੁੱਲ੍ਹਦੇ ਸਮੇਂ ਨਿਵੇਸ਼ਕਾਂ 'ਚ ਕੋਈ ਖ਼ਾਸ ਉਤਸ਼ਾਹ ਨਹੀਂ ਦਿਖਿਆ, ਜਿਸ ਕਾਰਨ ਸੈਂਸੈਕਸ ਤੇ ਨਿਫਟੀ ਦੀ ਸ਼ੁਰੂਆਤ ਫਲੈਟ ਰਹੀ, ਪਰ ਬਾਅਦ 'ਚ ਸ਼ੇਅਰ ਮਾਰਕੀਟ 'ਚ ਤੇਜ਼ੀ ਦੇਖੀ ਗਈ।। ਮਾਹਿਰਾਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਦੀ ਲਗਾਤਾਰ ਖ਼ਰੀਦਦਾਰੀ ਅਤੇ ਗਲੋਬਲ ਬਾਜ਼ਾਰਾਂ ਤੋਂ ਮਿਲ ਰਹੇ ਰਲੇ-ਮਿਲੇ ਸੰਕੇਤਾਂ ਕਾਰਨ ਘਰੇਲੂ ਬਾਜ਼ਾਰ 'ਚ ਇਹ ਸਥਿਰਤਾ ਦੇਖਣ ਨੂੰ ਮਿਲ ਰਹੀ ਹੈ।
ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਦੇ ਕਾਰਪੋਰੇਟ ਨਤੀਜੇ ਆਉਣ ਵਾਲੇ ਦਿਨਾਂ ਵਿੱਚ ਸ਼ੁਰੂ ਹੋਣ ਜਾ ਰਹੇ ਹਨ, ਜਿਸ ਕਾਰਨ ਨਿਵੇਸ਼ਕ ਵੱਡੇ ਆਈ.ਟੀ. (IT) ਅਤੇ ਬੈਂਕਿੰਗ ਸ਼ੇਅਰਾਂ 'ਤੇ ਖ਼ਾਸ ਨਜ਼ਰ ਰੱਖ ਰਹੇ ਹਨ। ਸ਼ੁਰੂਆਤੀ ਮਿੰਟਾਂ ਦੇ ਕਾਰੋਬਾਰ ਤੋਂ ਬਾਅਦ ਬਾਜ਼ਾਰ ਵਿੱਚ ਹੌਲੀ-ਹੌਲੀ ਵਾਧਾ ਦੇਖਿਆ ਜਾ ਰਿਹਾ ਹੈ, ਜਿਸ ਮਗਰੋਂ ਨਿਵੇਸ਼ਕਾਂ 'ਚ ਵੀ ਖੁਸ਼ੀ ਦੇਖੀ ਜਾ ਰਹੀ ਹੈ।
ਇਹ ਵੀ ਪੜ੍ਹੋ- ਇਕ ਹਾਰ ਤੇ ਸਭ ਖ਼ਤਮ ! ਦੁਨੀਆ ਦੇ ਸਭ ਤੋਂ ਦਿੱਗਜ ਫੁੱਟਬਾਲਰਾਂ 'ਚੋਂ ਇਕ ਨੇ ਕਰ'ਤਾ ਸੰਨਿਆਸ ਦਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
