ਗਾਇਬ ਡਿਫਾਲਟਰਾਂ, ਇਨਵਿਟ ਸਮੇਤ ਵੱਖ-ਵੱਖ ਪ੍ਰਸਤਾਵਾਂ ’ਤੇ ਅੱਜ ਵਿਚਾਰ ਕਰੇਗਾ ਸੇਬੀ ਬੋਰਡ
Monday, Feb 17, 2020 - 12:58 AM (IST)

ਨਵੀਂ ਦਿੱਲੀ (ਭਾਸ਼ਾ)-ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਲਾਪਤਾ ਨਿੱਜੀ ਡਿਫਾਲਟਰਾਂ ਨੂੰ ‘ਵਸੂਲੇ ਜਾਣ ’ਚ ਮੁਸ਼ਕਿਲ’ ਸ਼੍ਰੇਣੀ ’ਚ ਪਾਉਣ ਨਾਲ ਸਬੰਧਤ ਪ੍ਰਸਤਾਵ ’ਤੇ ਸੋਮਵਾਰ ਯਾਨੀ 17 ਫਰਵਰੀ ਨੂੰ ਵਿਚਾਰ ਕਰੇਗਾ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸੇਬੀ ਨਿਰਦੇਸ਼ਕ ਮੰਡਲ ਇਨਫ੍ਰਾਸਟਰੱਕਚਰ ਇਨਵੈਸਟਮੈਂਟ ਟਰੱਸਟ (ਇਨਵਿਟ) ਲਈ ਨਿਵੇਸ਼ ਪ੍ਰਬੰਧਕ ਪਾਤਰਤਾ ਵਿਵਸਥਾਵਾਂ ’ਚ ਸੋਧ ਅਤੇ ਰੀਅਲ ਅਸਟੇਟ ਇਨਵੈਸਟਮੈਂਟ ਟਰੱਸਟ (ਰਿਟ) ਅਤੇ ਇਨਵਿਟ ਦੇ ਪੁਰਾਣੇ ਨਿਵੇਸ਼ਕਾਂ ਨੂੰ ਤੁਰੰਤ ਆਧਾਰ ’ਤੇ ਯੂਨਿਟ ਜਾਰੀ ਕੀਤੇ ਜਾਣ ਦੀ ਮਨਜ਼ੂਰੀ ਨਾਲ ਸਬੰਧਤ ਪ੍ਰਸਤਾਵਾਂ ’ਤੇ ਵੀ ਵਿਚਾਰ ਕਰੇਗਾ।