ਸਕ੍ਰੈਪੇਜ ਪਾਲਿਸੀ ਇਸ ਹਫਤੇ ਹੋ ਸਕਦੀ ਹੈ ਲਾਂਚ, ਹੋਣ ਵਾਲਾ ਹੈ ਇਹ ਫਾਇਦਾ

09/16/2019 3:24:00 PM

ਨਵੀਂ ਦਿੱਲੀ—  ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਆਰਥਿਕ ਮੋਰਚੇ 'ਤੇ ਇਕ ਹੋਰ ਵੱਡਾ ਐਲਾਨ ਕੀਤਾ ਜਾ ਸਕਦਾ ਹੈ। ਸੂਤਰਾਂ ਮੁਤਾਬਕ, ਵਾਹਨਾਂ ਲਈ ਸਕ੍ਰੈਪੇਜ ਪਾਲਿਸੀ ਦੇ ਪ੍ਰਸਤਾਵ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਤੇ ਇਸ ਦਾ ਐਲਾਨ ਇਸੇ ਹਫਤੇ ਹੋ ਸਕਦਾ ਹੈ। ਇਸ ਦਾ ਮੁੱਖ ਮਕਸਦ ਅਰਥ-ਵਿਵਸਥਾ 'ਚ ਨਕਦੀ ਨੂੰ ਵਧਾਉਣਾ ਤੇ ਨਿਵੇਸ਼ ਨੂੰ ਰਫਤਾਰ ਦੇਣਾ ਹੋਵੇਗਾ।

 

ਸਕ੍ਰੈਪੇਜ ਪਾਲਿਸੀ ਜਾਰੀ ਹੋਣ 'ਤੇ ਪੁਰਾਣੀ ਗੱਡੀ ਵੇਚ ਕੇ ਨਵੀਂ ਗੱਡੀ ਖਰੀਦਣ 'ਤੇ ਛੋਟ ਮਿਲੇਗੀ। ਰਿਪੋਰਟਾਂ ਮੁਤਾਬਕ, 10 ਸਾਲ ਪੁਰਾਣੀ ਕਾਮਰਸ਼ਲ ਗੱਡੀ ਬਦਲੇ ਨਵੀਂ 'ਤੇ 50 ਹਜ਼ਾਰ ਰੁਪਏ ਤਕ ਦੀ ਛੋਟ ਮਿਲ ਸਕਦੀ ਹੈ। ਕਾਰ 'ਤੇ ਇਹ ਛੋਟ 20,000 ਰੁਪਏ ਤਕ ਹੋ ਸਕਦੀ ਹੈ। ਹਾਲਾਂਕਿ, ਛੋਟ ਪ੍ਰਸਤਾਵ 'ਚ ਫੇਰਬਦਲ ਹੋ ਸਕਦਾ ਹੈ। ਪਾਲਿਸੀ ਹਿਦਾਇਤਾਂ ਜਲਦ ਨਿਰਧਾਰਤ ਹੋਣ ਦੀ ਉਮੀਦ ਹੈ। ਕਈ ਜਗ੍ਹਾ ਸਕ੍ਰੈਪੇਜ ਸੈਂਟਰ ਬਣਾਏ ਜਾਣਗੇ।
ਜ਼ਿਕਰਯੋਗ ਹੈ ਕਿ ਵਾਹਨ ਇੰਡਸਟਰੀ ਦੀ ਵਿਕਰੀ 'ਚ ਛਾਈ ਸੁਸਤੀ ਵਿਚਕਾਰ ਇਹ ਪਾਲਿਸੀ ਕਾਫੀ ਕਾਰਗਰ ਸਾਬਤ ਹੋ ਸਕਦੀ ਹੈ। ਨਵੇਂ ਵਾਹਨਾਂ ਦੀ ਵਿਕਰੀ ਵਧਣ ਨਾਲ ਇੰਡਸਟਰੀ ਦੀ ਗ੍ਰੋਥ ਰਫਤਾਰ ਫਿਰ ਪਟੜੀ 'ਤੇ ਪਰਤ ਸਕਦੀ ਹੈ, ਜੋ ਪਿਛਲੇ ਲਗਭਗ 10 ਮਹੀਨਿਆਂ ਤੋਂ ਵਿਕਰੀ 'ਚ ਗਿਰਾਵਟ ਦਾ ਸਾਹਮਣਾ ਕਰ ਰਹੀ ਹੈ। ਹਾਲ ਹੀ 'ਚ ਰੋਡ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਵੀ ਹੋਂਡਾ ਮੋਟਰਸਾਈਕਲ ਦੇ ਬੀ. ਐੱਸ.-6 ਐਕਟਿਵਾ-125 ਸਕੂਟਰ ਦੇ ਲਾਂਚਿੰਗ ਮੌਕੇ ਇਹ ਜਾਣਕਾਰੀ ਦਿੱਤੀ ਸੀ ਕਿ ਵਾਹਨ ਕਬਾੜ ਨੀਤੀ 'ਤੇ ਕੰਮ ਕੀਤਾ ਜਾ ਰਿਹਾ ਹੈ ਤੇ ਜਲਦ ਹੀ ਇਸ ਨੂੰ ਜਾਰੀ ਕਰ ਦਿੱਤਾ ਜਾਵੇਗਾ।


Related News