SBI ਦਾ ਹੋਮ ਲੋਨ 1 Sept ਤੋਂ ਹੋਣ ਜਾ ਰਿਹਾ ਸਸਤਾ, ਜਾਣੋ ਕੀ ਹੋਵੇਗਾ ਖਾਸ

Saturday, Aug 31, 2019 - 01:05 PM (IST)

SBI ਦਾ ਹੋਮ ਲੋਨ 1 Sept ਤੋਂ ਹੋਣ ਜਾ ਰਿਹਾ ਸਸਤਾ, ਜਾਣੋ ਕੀ ਹੋਵੇਗਾ ਖਾਸ

ਨਵੀਂ ਦਿੱਲੀ— ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਪਹਿਲੀ ਸਤੰਬਰ ਤੋਂ ਨਵਾਂ ਰੇਪੋ ਦਰ ਲਿੰਕਡ ਹੋਮ ਲੋਨ ਲਾਂਚ ਕਰਨ ਜਾ ਰਿਹਾ ਹੈ, ਜਿਸ ਦੀ ਘੱਟੋ-ਘੱਟ ਵਿਆਜ ਦਰ 8.5 ਫੀਸਦੀ ਤੋਂ ਸ਼ੁਰੂ ਹੋਵੇਗੀ।

 

ਬੈਂਕ ਮੁਤਾਬਕ, ਮੌਜੂਦਾ ਗਾਹਕ ਵੀ ਇਸ ’ਚ ਸ਼ਾਮਲ ਹੋ ਸਕਦੇ ਹਨ। ਰੇਪੋ ਦਰ ਲਿੰਕਡ ਹੋਮ ਲੋਨ ਦਾ ਮਤਲਬ ਹੋਵੇਗਾ ਕਿ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵੱਲੋਂ ਪ੍ਰਮੁੱਖ ਨੀਤੀਗਤ ਦਰ ’ਚ ਕਮੀ ਹੋਣ ਨਾਲ ਸਿੱਧੇ ਗਾਹਕਾਂ ਨੂੰ ਇਸ ਦਾ ਫਾਇਦਾ ਮਿਲੇਗਾ, ਯਾਨੀ ਆਰ. ਬੀ. ਆਈ. ਜੋ ਵੀ ਰੇਪੋ ਦਰ ’ਚ ਬਦਲਾਵ ਕਰੇਗਾ ਉਸ ਦਾ ਅਸਰ ਗਾਹਕਾਂ ਦੀ ਈ. ਐੱਮ. ਆਈ. ’ਤੇ ਤੁਰੰਤ ਹੋਵੇਗਾ।

ਇਸ ਤੋਂ ਪਹਿਲਾਂ ਐੱਸ. ਬੀ. ਆਈ. ਨੇ ਮਈ ’ਚ 1 ਲੱਖ ਰੁਪਏ ਤੋਂ ਵੱਧ ਰਕਮ ਵਾਲੇ ਬਚਤ ਖਾਤੇ, ਓਵਰਡ੍ਰਾਫਟ ਤੇ ਕੈਸ਼ ਕ੍ਰੈਡਿਟ ’ਤੇ ਇੰਟਰਸਟ (ਵਿਆਜ) ਦਰ ਨੂੰ ਰੇਪੋ ਦਰ ਨਾਲ ਲਿੰਕ ਕੀਤਾ ਸੀ। ਭਾਰਤੀ ਸਟੇਟ ਬੈਂਕ ਮੁਤਾਬਕ, ਰੇਪੋ ਲਿੰਕਡ ਹੋਮ ਲੋਨ ਦੀ ਇੰਟਰਸਟ ਦਰ ਘੱਟ ਹੋਵੇਗੀ, ਯਾਨੀ ਗਾਹਕਾਂ ਨੂੰ ਇਹ ਸਸਤਾ ਪਵੇਗਾ। ਜ਼ਿਕਰਯੋਗ ਹੈ ਕਿ ਇਸ ਮਹੀਨੇ ਦੇ ਸ਼ੁਰੂ ’ਚ ਬੈਂਕ ਨੇ ਕਾਰ ਲੋਨ ਦੀ ਪ੍ਰੋਸੈਸਿੰਗ ਫੀਸ ’ਚ ਛੋਟ ਦੇਣ ਦਾ ਐਲਾਨ ਵੀ ਕੀਤਾ ਸੀ। ਭਾਰਤੀ ਸਟੇਟ ਬੈਂਕ ਨੇ ਤਿਉਹਾਰੀ ਸੀਜ਼ਨ ਨੂੰ ਦੇਖਦੇ ਹੋਏ ਹੋਮ ਅਤੇ ਕਾਰ ਲੋਨ ’ਤੇ ਪ੍ਰੋਸੈਸਿੰਗ ਫੀਸ ’ਚ ਛੋਟ ਦੇਣ ਦਾ ਐਲਾਨ ਕੀਤਾ ਸੀ। ਬੈਂਕ ਦੇ ਡਿਜੀਟਲ ਪਲੇਟਫਾਰਮ ਯੋਨੋ ਜਾਂ ਵੈੱਬਸਾਈਟ ਜ਼ਰੀਏ ਕਾਰ ਲੋਨ ਲੈਣ ਵਾਲੇ ਗਾਹਕਾਂ ਨੂੰ ਵਿਆਜ ਦਰ ’ਚ 0.25 ਫੀਸਦੀ ਦੀ ਛੋਟ ਮਿਲੇਗੀ। ਤਨਖਾਹਾਂ ਵਾਲੇ ਗਾਹਕ ਕਾਰ ਕੀਮਤ ਦਾ 90 ਫੀਸਦੀ ਤਕ ਲੋਨ ਲੈ ਸਕਦੇ ਹਨ।


Related News