SBI ਹੋਮ ਲੋਨ ਗਾਹਕਾਂ ਲਈ ਗੁੱਡ ਨਿਊਜ਼, EMI ''ਤੇ ਮਿਲੀ ਇਹ ਸੌਗਾਤ

09/01/2019 3:40:33 PM

ਨਵੀਂ ਦਿੱਲੀ— ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਗਾਹਕਾਂ ਲਈ ਗੁੱਡ ਨਿਊਜ਼ ਹੈ। ਰਿਜ਼ਰਵ ਬੈਂਕ ਵੱਲੋਂ ਪਿਛਲੇ ਮਹੀਨੇ ਪ੍ਰਮੁਖ ਨੀਤੀਗਤ ਦਰ ’ਚ ਕੀਤੀ ਗਈ 0.35 ਫੀਸਦੀ ਦੀ ਕਟੌਤੀ ਮਗਰੋਂ ਹੁਣ ਭਾਰਤੀ ਸਟੇਟ ਬੈਂਕ ਦੇ ਰੇਪੋ ਲਿੰਕਡ ਹੋਮ ਲੋਨ ਦੀ ਘੱਟੋ-ਘੱਟ ਇੰਟਰਸਟ ਦਰ ਡਿੱਗ ਕੇ 8.05 ਫੀਸਦੀ ਹੋ ਗਈ ਹੈ, ਜੋ ਪਹਿਲਾਂ 8.40 ਫੀਸਦੀ ਸੀ। ਇਹ ਦਰ ਐੱਸ. ਬੀ. ਆਈ. ਦੇ ਸਾਰੇ ਮੌਜੂਦਾ ਤੇ ਨਵੇਂ ਰੇਪੋ-ਰੇਟ ਲਿੰਕਡ ਗਾਹਕਾਂ ’ਤੇ ਲਾਗੂ ਹੋਵੇਗੀ, ਯਾਨੀ 1 ਸਤੰਬਰ ਤੋਂ ਤੁਹਾਡੀ ਈ. ਐੱਮ. ਆਈ. ਘੱਟ ਹੋਣ ਜਾ ਰਹੀ ਹੈ।

 

ਕਿਵੇਂ ਕੰਮ ਕਰਦਾ ਹੈ SBI ਦਾ ਰੇਪੋ ਲਿੰਕਡ ਹੋਮ ਲੋਨ

PunjabKesari
ਭਾਰਤੀ ਸਟੇਟ ਬੈਂਕ ਦੇ ਰੇਪੋ-ਲਿੰਕਡ ਹੋਮ ਲੋਨ ਦੀ ਉਧਾਰ ਦਰ ਬੈਂਕ ਦੀ ਰੇਪੋ ਰੇਟ ਲਿੰਕਡ ਲੈਂਡਿੰਗ ਰੇਟ (ਆਰ. ਐੱਲ. ਐੱਲ. ਆਰ.) ’ਤੇ ਆਧਾਰਿਤ ਹੈ, ਜੋ ਰਿਜ਼ਰਵ ਬੈਂਕ ਦੀ ਰੇਪੋ ਦਰ ਨਾਲ ਜੋੜੀ ਗਈ ਹੈ। ਭਾਰਤੀ ਸਟੇਟ ਬੈਂਕ ਵੱਲੋਂ ‘ਆਰ. ਐੱਲ. ਐੱਲ. ਆਰ.’ ਰਿਜ਼ਰਵ ਬੈਂਕ ਦੀ ਨੀਤੀਗਤ ਰੇਪੋ ਦਰ ਤੋਂ 2.25 ਫੀਸਦੀ ਉਪਰ ਰੱਖੀ ਗਈ ਹੈ। ਜਦੋਂ ਆਰ. ਬੀ. ਆਈ. ਰੇਪੋ ਦਰ ’ਚ ਬਦਲਾਵ ਕਰਦਾ ਹੈ ਤਾਂ 'ਆਰ. ਐੱਲ. ਐੱਲ. ਆਰ.' ਆਪਣੇ-ਆਪ ਬਦਲ ਜਾਂਦੀ ਹੈ।

 

PunjabKesari

ਉੱਥੇ ਹੀ, ਐੱਸ. ਬੀ. ਆਈ. ਦੇ ਮਾਮਲੇ ’ਚ ‘ਆਰ. ਐੱਲ. ਐੱਲ. ਆਰ.’ ਰਿਜ਼ਰਵ ਬੈਂਕ ਵੱਲੋਂ ਦਰਾਂ ’ਚ ਸੋਧ ਦੇ ਅਗਲੇ ਮਹੀਨੇ ਦੇ ਪਹਿਲੇ ਦਿਨ ਤੋਂ ਬਦਲਦੀ ਹੈ। ਉਦਾਹਰਣ ਦੇ ਤੌਰ ’ਤੇ ਭਾਰਤੀ ਰਿਜ਼ਰਵ ਬੈਂਕ ਨੇ 7 ਅਗਸਤ ਨੂੰ ਰੇਪੋ ਦਰ ’ਚ 0.35 ਫੀਸਦੀ ਦੀ ਕਟੌਤੀ ਕੀਤੀ ਸੀ ਤੇ ਇਸ ਅਨੁਸਾਰ 1 ਸਤੰਬਰ ਤੋਂ ਐੱਸ. ਬੀ. ਆਈ. ਨੇ ਆਰ. ਐੱਲ. ਐੱਲ. ਆਰ. ’ਚ ਬਦਲਾਵ ਕੀਤਾ ਹੈ। ਹੁਣ ਕਿਉਂਕਿ ਰਿਜ਼ਰਵ ਬੈਂਕ ਦੀ ਰੇਪੋ ਦਰ 5.40 ਫੀਸਦੀ ਹੈ, ਇਸ ਲਈ ਸਟੇਟ ਬੈਂਕ ਦੀ ਆਰ. ਐੱਲ. ਐੱਲ. ਆਰ. ਡਿੱਗ ਕੇ 7.65 ਫੀਸਦੀ (5.40%+2.25%) ਹੋ ਗਈ ਹੈ। ਹਾਲਾਂਕਿ 75 ਲੱਖ ਰੁਪਏ ਤਕ ਦੇ ਲੋਨ ’ਤੇ ਭਾਰਤੀ ਸਟੇਟ ਬੈਂਕ 'ਆਰ. ਐੱਲ. ਐੱਲ. ਆਰ.' ਤੋਂ 0.40-0.55 ਫੀਸਦੀ ਵੱਧ ਇੰਟਰਸਟ ਦਰ ਚਾਰਜ ਕਰਦਾ ਹੈ, ਯਾਨੀ ਜਿਨ੍ਹਾਂ ਗਾਹਕਾਂ ਦਾ ਕ੍ਰੈਡਿਟ ਸਕੋਰ ਕਾਫੀ ਬਿਹਤਰ ਹੈ ਉਨ੍ਹਾਂ ਤੋਂ ਐੱਸ. ਬੀ. ਆਈ. ਸਿਰਫ 8.05 ਫੀਸਦੀ (7.65%+0.40%) ਇੰਟਰਸਟ ਦਰ ਨਾਲ ਹੀ ਲੋਨ ਦੀ ਕਿਸ਼ਤ ਲਵੇਗਾ।


Related News