SBI ਨੇ ਗਾਹਕਾਂ ਨੂੰ ਮੇਲ ਭੇਜ ਕੇ ਇਨ੍ਹਾਂ ਗਲਤੀਆਂ ਤੋਂ ਬਚਣ ਨੂੰ ਕਿਹਾ

04/24/2020 9:43:45 PM

ਨਵੀਂ ਦਿੱਲੀ-ਇਨ੍ਹਾਂ ਦਿਨੀਂ ਆਨਲਾਈਨ ਠੱਗੀ ਦੇ ਮਾਮਲੇ ਵਧਦੇ ਜਾ ਰਹੇ ਹਨ। ਅਜਿਹੇ 'ਚ ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ (SBI) ਨੇ ਆਪਣੇ ਗਾਹਕਾਂ ਨੂੰ ਚਿਤਾਵਨੀ ਜਾਰੀ ਕਰਦੇ ਹੋਏ ਆਨਲਾਈਨ ਬੈਂਕਿੰਗ ਦੀਆਂ ਕੁਝ ਟੀਪਸ ਦੱਸੀਆਂ ਹਨ। ਕੰਪਨੀ ਨੇ ਇਸ ਸਬੰਧ 'ਚ ਆਪਣੇ ਗਾਹਕਾਂ ਨੂੰ ਮੇਲ ਕਰਕੇ ਸਾਈਬਰ ਕ੍ਰਿਮਿਨਲ ਤੋਂ ਬਚਣ ਲਈ 6 ਜ਼ਰੂਰੀ ਗੱਲ ਦੱਸੀਆਂ ਹਨ।

1.ਕਿਸੇ ਵੀ ਲਿੰਕ 'ਤੇ ਨਾ ਕਰੋ ਕਲਿੱਕ
ਗਾਹਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਅਜਿਹੇ ਕਿਸੇ ਵੀ ਲਿੰਕ 'ਤੇ ਕਲਿੱਕ ਨਾ ਕਰਨ ਜੋ OTP ਜਾਂ ਬੈਂਕ ਨਾਲ ਜੁੜੀ ਹੋਰ ਜਾਣਕਾਰੀਆਂ ਮੰਗਦਾ ਹੋਵੇ। ਜਾਲਸਾਜ ਗਾਹਕਾਂ ਨੂੰ EMI ਜਾਂ DBT ਅਤੇ ਪ੍ਰਾਈਮ ਮਿਨਿਸਟਰ ਕੇਅਰ ਫੰਡ ਦਾ ਦੱਸ ਦੇ ਫਰਜ਼ੀ ਲਿੰਕ 'ਤੇ ਕਲਿੱਕ ਕਰਵਾ ਲੈਂਦੇ ਹਨ।

2. ਕੈਸ਼ ਜਿੱਤਣ ਵਾਲੀ ਸਕੀਮ ਤੋਂ ਰਹੇ ਸਾਵਧਾਨ
ਨੌਕਰੀ ਜਾਂ ਕੈਸ਼ ਪ੍ਰਾਈਜ਼ ਦੇਣ ਵਾਲੇ ਵਾਅਦਾ ਕਰਨ ਵਾਲੀ ਸਕੀਮਸ ਤੋਂ ਸਾਵਧਾਨ ਰਹੋ। ਇਹ ਯੂਜ਼ਰਸ ਨੂੰ ਫਸਾਉਣ ਲਈ ਹੁੰਦੀਆਂ ਹਨ। ਜਾਲਸਾਜ ਇਨ੍ਹਾਂ ਨੂੰ ਆਮਤੌਰ 'ਤੇ ਐੱਸ.ਐੱਮ.ਐੱਸ., ਈਮੇਲ ਜਾਂ ਫੋਨ ਕਾਲ ਰਾਹੀਂ ਭੇਜਦੇ ਹਨ।

3.ਕਿਸੇ ਨੂੰ ਨਾ ਦੱਸੋ ਪਾਸਵਰਡ
ਆਪਣਾ ਇੰਟਰਨੈੱਟ ਬੈਂਕਿੰਗ ਦਾ ਲਾਗਇਨ ਅਤੇ ਟ੍ਰਾਂਜੈਕਸ਼ਨ ਪਾਸਵਰਡ ਸਮੇਂ-ਸਮੇਂ 'ਤੇ ਬਦਲਦੇ ਰਹੋ। ਇਨ੍ਹਾਂ ਨੂੰ ਕਿਸੇ ਨਾਲ ਵੀ ਨਾ ਸ਼ੇਅਰ ਕਰੋ। ਹਮੇਸ਼ਾ ਪਾਸਵਰਡ alphanumeric ਹੀ ਰੱਖੋ, ਜਿਸ 'ਚ ਅਲਫਾਬੈਟ ਅਤੇ ਨੰਬਰ ਦੋਵਾਂ ਨਾਲ ਮਿਲ ਕੇ ਬਣਿਆ ਹੋਵੇ।

4.ਸ਼ੇਅਰ ਨਾ ਕਰੋ ਓ.ਟੀ.ਪੀ.
ਬੈਂਕ ਵੱਲੋਂ ਕਾਲ, ਈਮੇਲ ਜਾਂ ਐੱਸ.ਐੱਮ.ਐੱਸ. ਕਰਕੇ ਕਦੇ ਵੀ ਤੁਹਾਡਾ ਪਾਸਵਰਡ ਜਾਂ OTP ਨਹੀਂ ਮੰਗਿਆ ਜਾਂਦਾ ਹੈ। ਅਜਿਹਾ ਕਰਕੇ ਗਾਹਕਾਂ ਨੂੰ ਫਸਾਉਣਾ ਜਾਲਸਾਜਾਂ ਦਾ ਕਾਫੀ ਪੁਰਾਣਾ ਤਰੀਕਾ ਹੈ।

5. ਗੂਗਲ 'ਤੇ ਸਰਚ ਨਾ ਕਰੇ ਡਿਟੇਲ
ਬੈਂਕ ਦਾ ਫੋਨ ਨੰਬਰ, ਐਡਰੈੱਸ ਜਾਂ ਕੋਈ ਹੋਰ ਜਾਣਕਾਰੀ ਗੂਗਲ ਤੋਂ ਸਰਚ ਨਾ ਕਰੋ। ਇੰਟਰਨੈੱਟ 'ਤੇ ਮੌਜੂਦ ਸਾਰੀਆਂ ਜਾਣਕਾਰੀਆਂ ਸਹੀ ਨਹੀਂ ਹੁੰਦੀਆਂ। ਕਈ ਵਾਰ ਜਾਲਸਾਜ ਆਪਣੇ ਨੰਬਰ ਨੂੰ ਬੈਂਕ ਨੂੰ ਦਿਖਾ ਦਿੰਦੇ ਹਨ ਅਤੇ ਗਾਹਕ ਉਨ੍ਹਾਂ ਦੀਆਂ ਗੱਲਾਂ 'ਚ ਫਸ ਜਾਂਦੇ ਹਨ। ਕੋਈ ਵੀ ਜਾਣਕਾਰੀ ਐੱਸ.ਬੀ.ਆਈ. ਦੀ ਆਫੀਸ਼ੀਅਲ ਵੈੱਬਸਾਈਟ ਤੋਂ ਹੀ ਲਵੋ।

6.ਫਰਾਡ ਦੀ ਸ਼ਿਕਾਇਤ 'ਚ ਦੇਰੀ
ਜੇਕਰ ਤੁਹਾਡੇ ਨਾਲ ਕਿਸੇ ਵੀ ਤਰ੍ਹਾਂ ਦਾ ਬ੍ਰੈਂਕਿੰਗ ਫਰਾਡ ਹੁੰਦਾ ਹੈ ਤਾਂ ਉਸ ਨੂੰ ਲੁਕਾਓ ਨਾ। ਬਿਨਾਂ ਦੇਰੀ ਕੀਤੇ ਤੁਰੰਤ ਹੀ ਜਾਲਸਾਜਾਂ ਅਤੇ ਫਰਾਡ ਦੇ ਬਾਰੇ 'ਚ ਪੂਰੀ ਜਾਣਕਾਰੀ ਸਥਾਨਕ ਪੁਲਸ ਨੂੰ ਦਵੋ। ਨਾਲ ਹੀ ਆਪਣੀ ਕਰੀਬੀ ਐੱਸ.ਬੀ.ਆਈ. ਬ੍ਰਾਂਚ ਨੂੰ ਤੁਰੰਤ ਸੂਚਿਤ ਕਰੋ।


Karan Kumar

Content Editor

Related News