SBI ਲਾਈਫ ਦੇ ਮੁਨਾਫੇ ''ਚ 6 ਫੀਸਦੀ ਦਾ ਵਾਧਾ
Tuesday, Oct 31, 2017 - 03:30 PM (IST)

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਐੱਸ. ਬੀ. ਆਈ. ਲਾਈਫ ਦਾ ਮੁਨਾਫਾ 6 ਫੀਸਦੀ ਵਧ ਕੇ 225.5 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਐੱਸ. ਬੀ. ਆਈ. ਲਾਈਫ ਦਾ ਮੁਨਾਫਾ 212.8 ਕਰੋੜ ਰੁਪਏ ਰਿਹਾ ਸੀ।
ਸਾਲਾਨਾ ਆਧਾਰ 'ਤੇ ਦੂਜੀ ਤਿਮਾਹੀ 'ਚ ਐੱਸ. ਬੀ. ਆਈ. ਲਾਈਫ ਦੇ ਨਵੇਂ ਬਿਜ਼ਨੈੱਸ ਦਾ ਕੁੱਲ ਪ੍ਰੀਮੀਅਮ 1478 ਕਰੋੜ ਰੁਪਏ ਤੋਂ ਵਧ ਕੇ 2115 ਕਰੋੜ ਰੁਪਏ ਹੋ ਗਿਆ, ਜਦਕਿ ਰਨਿਊਏਬਲ ਪ੍ਰੀਮੀਅਮ 2197 ਕਰੋੜ ਰੁਪਏ ਤੋਂ ਵਧ ਕੇ 2971 ਕਰੋੜ ਰੁਪਏ ਰਿਹਾ ਹੈ।
ਸਾਲਾਨਾ ਆਧਾਰ 'ਤੇ ਦੂਜੀ ਤਿਮਾਹੀ 'ਚ ਐੱਸ. ਬੀ. ਆਈ. ਲਾਈਫ ਦਾ ਫਰਸਟ ਈਅਰ ਪ੍ਰੀਮੀਅਮ 1392.4 ਕਰੋੜ ਰੁਪਏ ਤੋਂ ਵਧ ਕੇ 2039 ਕਰੋੜ ਰੁਪਏ ਰਿਹਾ ਹੈ।