SBI ਕਾਰਡ ਦੇ MD, ਸੀ. ਈ. ਓ. ਅਹੁਦੇ ਤੋਂ ਤਿਵਾੜੀ ਦਾ ਅਸਤੀਫਾ

Wednesday, Jan 27, 2021 - 11:02 PM (IST)

SBI ਕਾਰਡ ਦੇ MD, ਸੀ. ਈ. ਓ. ਅਹੁਦੇ ਤੋਂ ਤਿਵਾੜੀ ਦਾ ਅਸਤੀਫਾ

ਨਵੀਂ ਦਿੱਲੀ, (ਭਾਸ਼ਾ)- ਐੱਸ. ਬੀ. ਆਈ. ਕਾਰਡ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਸ਼ਵਨੀ ਕੁਮਾਰ ਤਿਵਾੜੀ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੇ ਪ੍ਰਬੰਧਕ ਨਿਰਦੇਸ਼ਕ ਅਹੁਦੇ 'ਤੇ ਨਿਯੁਕਤੀ ਲਈ ਅਸਤੀਫਾ ਦਿੱਤਾ ਹੈ।

ਐੱਸ. ਬੀ. ਆਈ. ਕਾਰਡ ਨੇ ਸ਼ੇਅਰ ਬਾਜ਼ਾਰ ਨੂੰ ਸੂਚਨਾ ਵਿਚ ਕਿਹਾ, ''ਕੰਪਨੀ ਦੇ ਪ੍ਰਬੰਧਕ ਨਿਰਦੇਸ਼ਕ ਅਤੇ ਸੀ. ਈ. ਓ. ਅਸ਼ਵਨੀ ਕੁਮਾਰ ਤਿਵਾੜੀ (ਐੱਸ. ਬੀ. ਆਈ. ਵੱਲੋਂ ਨਾਮਜ਼ਦ) ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦਾ ਅਸਤੀਫਾ 27 ਜਨਵਰੀ 2020 ਤੋਂ ਕਾਰੋਬਾਰੀ ਸਮਾਂ ਸਮਾਪਤ ਹੋਣ ਤੋਂ ਪ੍ਰਭਾਵ ਵਿਚ ਆ ਗਿਆ ਹੈ।''

ਸੂਚਨਾ ਮੁਤਾਬਕ, ਉਨ੍ਹਾਂ ਨੂੰ ਐੱਸ. ਬੀ. ਆਈ. ਦੇ ਪ੍ਰਬੰਧਕ ਨਿਰਦੇਸ਼ਕ ਦੀ ਜਿੰਮੇਵਾਰੀ ਸੰਭਾਲਣ ਲਈ ਅਸਤੀਫਾ ਦਿੱਤਾ ਹੈ। ਐੱਸ. ਬੀ. ਆਈ. ਕਾਰਡ ਦੇਸ਼ ਦੇ ਸਭ ਤੋਂ ਵੱਡੇ ਬੈਂਕ ਐੱਸ. ਬੀ. ਆਈ. ਵੱਲੋਂ ਪ੍ਰਮੋਟਡ ਹੈ। ਤਿਵਾੜੀ ਨੇ ਐੱਸ. ਬੀ. ਆਈ. ਕਾਰਡ ਦੇ ਪ੍ਰਬੰਧਕ ਨਿਰਦੇਸ਼ਕ ਅਤੇ ਸੀ. ਈ. ਓ. ਦਾ ਅਹੁਦਾ 1 ਅਗਸਤ 2020 ਨੂੰ ਸੰਭਾਲਿਆ ਸੀ। ਇਸ ਤੋਂ ਪਹਿਲਾਂ, ਉਹ ਨਿਊਯਾਰਕ ਵਿਚ ਐੱਸ. ਬੀ. ਆਈ. ਦੇ ਅਮਰੀਕੀ ਸੰਚਾਲਨ ਦੇ ਮੁਖੀ ਸਨ।


author

Sanjeev

Content Editor

Related News