ਹੁਣ SBI 'ਚ ਵੀਡੀਓ ਜ਼ਰੀਏ ਹੋਵੇਗੀ KYC, ਧੋਖਾਧੜੀ ਤੋਂ ਬਚਣਗੇ ਖ਼ਾਤਾਧਾਰਕ

06/16/2020 11:54:58 AM

ਨਵੀਂ ਦਿੱਲੀ (ਭਾਸ਼ਾ) : ਐੱਸ.ਬੀ.ਆਈ. ਕਾਰਡ ਨੇ ਸੋਮਵਾਰ ਨੂੰ ਆਪਣੇ 'ਗਾਹਕ ਨੂੰ ਜਾਣੋ' (ਕੇ.ਵਾਈ.ਸੀ.)  ਨਿਯਮ ਦੀ ਪ੍ਰਕਿਰਿਆ ਵੀਡੀਓ ਜ਼ਰੀਏ ਪੂਰੀ ਕਰਨ ਦੀ ਸੁਵਿਧਾ ਸ਼ੁਰੂ ਕਰ ਦਿੱਤੀ ਹੈ। ਗਾਹਕਾਂ ਦੇ ਅਨੁਭਵ ਨੂੰ ਆਸਾਨ ਬਣਾਉਣ ਵਾਲੀ ਇਸ ਸੁਵਿਧਾ ਨੂੰ ਕੰਪਨੀ ਨੇ 'ਵੀ.ਕੇ.ਵਾਈ.ਸੀ.' ਨਾਮ ਦਿੱਤਾ ਹੈ। ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਸੁਵਿਧਾ ਐੱਸ.ਬੀ.ਆਈ. ਕਾਰਡ ਲਈ ਬਿਨੈ ਕਰਨ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਕਾਗਜ਼ ਰਹਿਤ, ਡਿਜ਼ੀਟਲ ਬਣਾਏਗੀ।

ਜ਼ਿਕਰਯੋਗ ਹੈ ਕਿ ਐੱਸ.ਬੀ.ਆਈ. ਕਾਰਡ ਦੇਸ਼ ਦੀ ਸਭ ਤੋਂ ਵੱਡੀ ਕ੍ਰੈਡਿਟ ਕਾਰਡ ਜਾਰੀ ਕਰਨ ਵਾਲੀ ਭਾਰਤੀ ਸਟੇਟ ਬੈਂਕ ਦੀ ਸਹਾਇਕ ਕੰਪਨੀ ਹੈ। ਕੰਪਨੀ ਨੇ ਕਿਹਾ ਕਿ ਵੀ.ਕੇ.ਵਾਈ.ਸੀ. ਨਾਲ ਨਾ ਸਿਰਫ ਧੋਖਾਧੜੀ ਨੂੰ ਘੱਟ ਕਰਨ ਵਿਚ ਮਦਦ ਮਿਲੇਗੀ। ਸਗੋਂ ਇਹ ਕੇ.ਵਾਈ.ਸੀ. ਪ੍ਰਕਿਰਿਆ ਨੂੰ ਪੂਰਾ ਕਰਨ ਵਿਚ ਆਉਣ ਵਾਲੀ ਲਾਗਤ ਨੂੰ ਕਰੀਬ-ਕਰੀਬ ਅੱਧਾ ਕਰ ਦੇਵੇਗੀ। ਕੰਪਨੀ ਨੇ ਦੇਸ਼-ਵਿਆਪੀ ਤਾਲਾਬੰਦੀ ਅਤੇ ਕੋਵਿਡ-19 ਸੰਕਟ ਦੌਰਾਨ ਆਪਸੀ ਮੇਲ-ਮਿਲਾਪ ਤੋਂ ਦੂਰੀ ਦੇ ਨਿਯਮਾਂ ਦਾ ਪਾਲਣ ਕਰਨ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਸੁਵਿਧਾ ਸ਼ੁਰੂ ਕੀਤੀ ਹੈ। ਬਿਆਨ ਮੁਤਾਬਕ ਵੀ.ਕੇ.ਵਾਈ.ਸੀ. ਦੀ ਪ੍ਰਕਿਰਿਆ ਵਿਚ ਚਿਹਰੇ ਦੀ ਪਛਾਣ, ਡਾਇਨਾਮਿਕ ਵੈਰੀਫਿਕੇਸ਼ਨ ਕੋਡ, ਲਾਈਵ ਫੋਟੋ ਕੈਪਚਰ, ਫੈਸ਼ੀਅਲ ਰਿਕੋਗਨਿਸ਼ਨ ਵਰਗੀਆਂ ਚੀਜ਼ਾਂ ਸ਼ਾਮਲ ਹਨ। ਇਹ ਸਾਰੀਆਂ ਚੀਜ਼ਾਂ ਆਰ.ਬੀ.ਆਈ. ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਹਨ, ਜੋ ਇਸ ਨੂੰ ਫਿਜ਼ੀਕਲ ਕੇ.ਵਾਈ.ਸੀ. ਪ੍ਰਕਿਰਿਆ ਦੀ ਤੁਲਣਾ ਵਿਚ ਜ਼ਿਆਦਾ ਸੁਰੱਖਿਅਤ ਬਣਾਉਂਦੇ ਹਨ।

ਐੱਸ.ਬੀ.ਆਈ. ਕਾਰਡ ਦੇ ਪ੍ਰਬੰਧ ਨਿਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਹਰਦਿਆਲ ਪ੍ਰਸਾਦ ਨੇ ਕਿਹਾ ਕਿ ਇਹ ਤਕਨਾਲੋਜੀ ਨੂੰ ਅੱਗੇ ਆ ਕੇ ਅਪਨਾਉਣ ਵਾਲੀ ਕੰਪਨੀ ਹੈ। ਇਸ ਲਈ ਅਸੀਂ ਰਣਨੀਤੀਕ ਨਿਵੇਸ਼ ਕੀਤਾ ਹੈ ਅਤੇ ਅਤਿਆਧੁਨਿਕ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਹੈ।

ਇੰਝ ਹੁੰਦੀ ਹੈ ਕੇ.ਵਾਈ.ਸੀ.

  • ਗਾਹਕ ਐੱਸ.ਬੀ.ਆਈ. ਕਾਰਡ ਦੀ ਵੈਬਸਾਈਟ ਜਾਂ ਟੈਲੀਕਾੱਲਿੰਗ ਚੈਨਲ ਦੁਆਰਾ ਅਰਜ਼ੀ ਫਾਰਮ ਭਰਦੇ ਹਨ.
  • ਗਾਹਕ ਤੋਂ ਵੀ.ਕੇ.ਵਾਈ.ਸੀ. ਲਈ ਅਪੋਇੰਟਮੈਂਟ ਲਿਆ ਜਾਂਦਾ ਹੈ ਅਤੇ ਵੀ.ਕੇ.ਵਾਈ.ਸੀ. ਦੇ ਲਿੰਕ ਗਾਹਕ ਨੂੰ ਭੇਜਿਆ ਜਾਂਦਾ ਹੈ। ਲਿੰਕ ਜ਼ਰੀਏ ਗਾਹਕ ਨੂੰ ਆਪਣੀ ਡਿਟੇਲ- ਨਾਮ, ਜਨਮ ਤਰੀਕ, ਪੈਨ ਕਾਰਡ ਨੰਬਰ ਭਰਨਾ ਹੁੰਦਾ ਹੋਵੇਗੀ ਅਤੇ ਆਧਾਰ ਦੀ ਐੱਕਸ.ਐੱਮ.ਐੱਲ. ਕਾਪੀ ਅਪਲੋਡ ਕਰਨੀ ਹੋਵੇਗੀ।
  • ਉਸ ਤੋਂ ਬਾਅਦ ਐੱਸ.ਬੀ.ਆਈ. ਕਾਰਡ ਅਫਸਰ ਨਾਲ ਡਾਇਨਾਮਿਕ ਵੈਰੀਫਿਕੇਸ਼ਨ ਕੋਡ ਜ਼ਰੀਏ ਫੇਸ ਟੂ ਫੇਸ ਵੀਡੀਓ ਕਾਲ ਕੀਤੀ ਜਾਂਦੀ ਹੈ।
  • ਗਾਹਕ ਏ.ਆਈ. ਅਨੇਬਲਡ ਓ.ਸੀ.ਆਰ. ਜ਼ਰੀਏ ਪੈਨ ਤਸਦੀਕ ਕਰਨ ਲਈ ਵੀਡੀਓ ਕਾਲ ’ਤੇ ਆਪਣਾ ਪੈਨ ਕਾਰਡ ਦਿਖਾਉਂਦਾ ਹੈ।
  • ਬਿਨੈਕਾਰ ਦੀ ਫੋਟੋ ਇਕ ਵੀਡੀਓ ਕਾਲ ਦੌਰਾਨ ਲਈ ਜਾਂਦੀ ਹੈ ਅਤੇ ਇਸ ਦਾ ਮਿਲਾਨ ਅਧਾਰ ਅਤੇ ਪੈਨ ਕਾਰਡ ਦੀ ਫੋਟੋ ਨਾਲ ਕੀਤਾ ਜਾਂਦਾ ਹੈ। ਇਹ ਕੰਮ ਫੇਸ਼ੀਅਲ ਰਿਕੋਗਨਿਸ਼ਨ ਸਾਫਟਵੇਅਰ ਨਾਲ ਹੁੰਦਾ ਹੈ। ਲੋਕੇਸ਼ਨ ਨੂੰ ਵੀ ਵੈਰੀਫਾਈ ਕੀਤਾ ਜਾਂਦਾ ਹੈ।
  • ਇਕ ਵਾਰ ਸਾਰੀਆਂ ਚੀਜ਼ਾਂ ਦਾ ਮਿਲਾਨ ਹੋ ਜਾਣ ’ਤੇ ਕੇ.ਵਾਈ.ਸੀ. ਪੂਰੀ ਹੋ ਜਾਂਦੀ ਹੈ।
  • ਈ-ਸਾਈਨ ਪ੍ਰਕਿਰਿਆ ਜ਼ਰੀਏ ਬਿਨੈਕਾਰ ਐਪਲੀਕੇਸ਼ਨ ਫਾਰਮ ’ਤੇ ਡਿਜ਼ੀਟਲ ਦਰਤਖ਼ਤ ਕਰਦਾ ਹੈ।

cherry

Content Editor

Related News