ਤੁਹਾਡਾ ਵੀ ਹੈ SBI 'ਚ ਖਾਤਾ, ਤਾਂ ਬੈਂਕ 'ਚ ਮੋਬਾਇਲ ਨੰਬਰ ਕਰਾ ਲਓ ਰਜਿਸਟਰ

01/04/2020 11:01:42 AM

ਨਵੀਂ ਦਿੱਲੀ— ਤੁਹਾਡਾ ਖਾਤਾ ਵੀ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) 'ਚ ਹੈ ਤਾਂ ਤੁਹਾਨੂੰ ਏ. ਟੀ. ਐੱਮ. ਟ੍ਰਾਂਜੈਕਸ਼ਨ ਦੀ ਨਵੀਂ ਸੁਵਿਧਾ ਦਾ ਫਾਇਦਾ ਲੈਣ ਲਈ ਆਪਣਾ ਮੋਬਾਇਲ ਨੰਬਰ ਖਾਤੇ ਨਾਲ ਰਜਿਸਟਰਡ ਕਰਵਾਉਣਾ ਹੋਵੇਗਾ। ਭਾਰਤੀ ਸਟੇਟ ਬੈਂਕ ਨੇ ਗਾਹਕਾਂ ਨੂੰ ਕਿਹਾ ਹੈ ਕਿ 'ਵਨ ਟਾਈਮ ਪਾਸਵਰਡ (ਓ. ਟੀ.)' ਸੁਵਿਧਾ ਸ਼ੁਰੂ ਕਰਨ ਨਾਲ ਐੱਸ. ਬੀ. ਆਈ. ਦੇ ਗਾਹਕਾਂ ਲਈ ਏ. ਟੀ. ਐੱਮ. 'ਚੋਂ ਪੈਸੇ ਕਢਵਾਉਣਾ ਹੁਣ ਹੋਰ ਵੀ ਸੁਰੱਖਿਅਤ ਹੋ ਗਿਆ ਹੈ।

 

ਇਸ ਦਾ ਫਾਇਦਾ ਲੈਣ ਲਈ ਐੱਸ. ਬੀ. ਆਈ. ਗਾਹਕ ਨਜ਼ਦੀਕੀ ਬਰਾਂਚ ਜਾਂ ਏ. ਟੀ. ਐੱਮ. ਜ਼ਰੀਏ ਮੋਬਾਇਲ ਨੰਬਰ ਬੈਂਕ ਖਾਤੇ ਨਾਲ ਲਿੰਕ ਕਰ ਸਕਦੇ ਹਨ। ਸਟੇਟ ਬੈਂਕ ਦੇ ਏ. ਟੀ. ਐੱਮ. 'ਚੋਂ ਪੈਸੇ ਕਢਵਾਉਣ ਲਈ ਓ. ਟੀ. ਪੀ. ਸੁਵਿਧਾ 1 ਜਨਵਰੀ ਤੋਂ ਲਾਗੂ ਹੈ।

ਹੁਣ ਰਾਤ 8 ਵਜੇ ਤੋਂ ਸਵੇਰੇ 8 ਵਜੇ ਵਿਚਕਾਰ 10 ਹਜ਼ਾਰ ਰੁਪਏ ਤੋਂ ਵੱਧ ਪੈਸੇ ਐੱਸ. ਬੀ. ਆਈ. ਦੇ ਏ. ਟੀ. ਐੱਮ. 'ਚ ਕਢਵਾਉਣ ਲਈ ਪਿਨ ਦੇ ਨਾਲ ਓ. ਟੀ. ਵੀ. ਭਰਨਾ ਪੈ ਰਿਹਾ ਹੈ, ਯਾਨੀ ਤੁਹਾਡੇ ਖਾਤੇ 'ਚੋਂ ਕੋਈ ਹੋਰ ਪੈਸੇ ਨਹੀਂ ਕਢਵਾ ਸਕਦਾ। ਹਾਲਾਂਕਿ, ਐੱਸ. ਬੀ. ਆਈ. ਗਾਹਕਾਂ ਲਈ ਫਿਲਹਾਲ ਇਹ ਸਰਵਿਸ ਐੱਸ. ਬੀ. ਆਈ. ਦੇ ਏ. ਟੀ. ਐੱਮਜ਼. 'ਤੇ ਹੀ ਮਿਲ ਰਹੀ ਹੈ, ਜਦੋਂ ਕਿ ਕਿਸੇ ਹੋਰ ਬੈਂਕ ਦੇ ਏ. ਟੀ. ਐੱਮ. 'ਚੋਂ ਪਹਿਲਾਂ ਦੀ ਤਰ੍ਹਾਂ ਹੀ ਨਿਕਾਸੀ ਕੀਤੀ ਜਾ ਸਕਦੀ ਹੈ। ਭਾਰਤੀ ਸਟੇਟ ਬੈਂਕ ਦੇਸ਼ ਦਾ ਸਭ ਤੋਂ ਵੱਡਾ ਬੈਂਕ ਹੈ। ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਹੋਰ ਬੈਂਕ ਵੀ ਇਹ ਸੁਵਿਧਾ ਲਾਗੂ ਕਰ ਸਕਦੇ ਹਨ।

ਕਿਸ ਤਰ੍ਹਾਂ ਕੰਮ ਕਰਦੈ ਨਵਾਂ ਸਿਸਟਮ
ਭਾਰਤੀ ਸਟੇਟ ਬੈਂਕ ਦੇ ਗਾਹਕਾਂ ਨੂੰ ਏ. ਟੀ. ਐੱਮ. 'ਚੋਂ ਪੈਸੇ ਕਢਵਾਉਂਦੇ ਸਮੇਂ ਆਪਣਾ ਮੋਬਾਇਲ ਨੰਬਰ ਨਾਲ ਰੱਖਣਾ ਹੋਵੇਗਾ। ਟ੍ਰਾਂਜੈਕਸ਼ਨ ਦੌਰਾਨ ਖਾਤੇ ਨਾਲ ਲਿੰਕਡ ਮੋਬਾਇਲ ਨੰਬਰ 'ਤੇ ਬੈਂਕ ਵੱਲੋਂ ਇਕ ਵਨ ਟਾਈਮ ਪਾਸਵਰਡ (ਓ. ਟੀ. ਪੀ.) ਭੇਜਿਆ ਜਾਵੇਗਾ। ਏ. ਟੀ. ਐੱਮ. 'ਚ ਪਾਸਵਰਡ ਦੇ ਨਾਲ ਇਹ ਓ. ਟੀ. ਪੀ. ਵੀ ਭਰਨਾ ਹੋਵੇਗਾ।


Related News