SBI ਅਤੇ OBC ਖਾਤਿਆਂ ਨੂੰ ਵੇਚਣ ਦੀ ਤਿਆਰੀ 'ਚ, ਫਰਵਰੀ 'ਚ ਲੱਗੇਗੀ ਬੋਲੀ

02/11/2019 4:55:14 PM

ਨਵੀਂ ਦਿੱਲੀ — ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਭਾਰਤੀ ਸਟੇਟ ਬੈਂਕ ਅਤੇ ਓਰੀਐਂਟਲ ਬੈਂਕ ਆਫ ਕਾਮਰਸ 5,740 ਕਰੋੜ ਰੁਪਏ ਰਾਸ਼ੀ ਬਕਾਇਆ ਵਸੂਲਣ ਲਈ ਕੁਝ ਖਾਤਿਆਂ ਦੀ ਵਿਕਰੀ ਕਰਨ ਜਾ ਰਿਹਾ ਹੈ। ਇਹ ਖਾਤੇ ਐਨ.ਪੀ.ਏ. ਖਾਤੇ ਹੋਣਗੇ। ਸਟੇਟ ਬੈਂਕ ਨੇ 4,975 ਕਰੋੜ ਰੁਪਏ ਦੀ ਵਸੂਲੀ ਲਈ ਐਸੇਟ ਪੁਨਰਗਠਨ ਕੰਪਨੀਆਂ ਅਤੇ ਵਿੱਤੀ ਸੰਸਥਾਵਾਂ ਕੋਲੋਂ ਬੋਲੀ ਮੰਗੀ ਹੈ।  ਬੈਂਕ ਵਲੋਂ ਵਿਕਰੀ ਲਈ ਰੱਖੇ ਗਏ ਖਾਤਿਆਂ 'ਚ ਵੱਡੀ ਸੰਖਿਆ ਛੋਟੇ ਅਤੇ ਮੱਧ ਉਦਯੋਗਪਤੀਆਂ ਦੇ ਖਾਤਿਆਂ ਦੀ ਹੈ, ਜਿਨ੍ਹਾਂ 'ਤੇ ਕੁੱਲ 4,667 ਕਰੋੜ ਰੁਪਏ ਦੇ ਬਕਾਇਆ ਹੈ।

ਫਰਵਰੀ 'ਚ ਲੱਗੇਗੀ ਬੋਲੀ

ਸਟੇਟ ਬੈਂਕ ਨੇ 281 ਖਾਤਿਆਂ ਨੂੰ ਵਿਕਰੀ ਲਈ ਰੱਖਿਆ ਹੈ ਜਿਨ੍ਹਾਂ ਲਈ 27 ਫਰਵਰੀ ਨੂੰ ਬੋਲੀਆਂ ਮੰਗੀਆਂ ਗਈਆਂ ਹਨ। ਇਹ ਖਾਤੇ ਉਨ੍ਹਾਂ ਕੰਪਨੀਆਂ ਨਾਲ ਜੁੜੇ ਹਨ ਜਿਨ੍ਹਾਂ 'ਤੇ 50 ਕਰੋੜ ਰੁਪਏ ਤੱਕ ਦਾ ਬਕਾਇਆ ਹੈ। ਦੂਜੇ ਪਾਸੇ ਓਰੀਐਂਟਲ ਬੈਂਕ ਆਫ ਕਾਮਰਸ 13 ਖਾਤਿਆਂ ਦੀ ਵਿਕਰੀ ਕਰਨਾ ਚਾਹੁੰਦਾ ਹੈ ਜਿਨ੍ਹਾਂ ਲਈ ਬੋਲੀ 25 ਫਰਵਰੀ  ਨੂੰ ਲਗਾਈ ਜਾਵੇਗੀ। ਇਨ੍ਹਾਂ ਕੰਪਨੀਆਂ 'ਤੇ ਕੁੱਲ ਬਕਾਇਆ 4,666.50 ਕਰੋੜ ਰੁਪਏ ਹੈ। 

ਬੈਂਕ  ਵਲੋਂ ਵਿਕਰੀ ਲਈ ਰੱਖੇ ਗਏ ਖਾਤਿਆਂ  ’ਚ ਵੱਡੀ ਗਿਣਤੀ ’ਚ ਛੋਟੇ ਤੇ ਮੱਧ  ਵਰਗੀ  ਉਦਮਾਂ  (ਐੱਸ. ਐੱਮ. ਈ.)   ਦੇ ਖਾਤੇ ਹਨ,  ਉਨ੍ਹਾਂ ’ਤੇ ਕੁਲ 4,667  ਕਰੋਡ਼ ਰੁਪਏ ਦਾ ਬਕਾਇਅਾ ਹੈ।  ਵੈਬਸਾਈਟ ’ਤੇ ਪਾਏ ਗਏ ਟੈਂਡਰ ਦਸਤਾਵੇਜ਼  ਮੁਤਾਬਕ  ਓਰੀਐਂਟਲ ਬੈਂਕ ਆਫ ਕਾਮਰਸ 13 ਖਾਤਿਆਂ  ਦੀ ਵਿਕਰੀ ਕਰਨਾ ਚਾਹੁੰਦਾ ਹੈ,  ਇਨ੍ਹਾਂ ’ਚ  ਕੁਲ 764.44 ਕਰੋਡ਼ ਰੁਪਏ ਦਾ ਬਕਾਇਅਾ ਹੈ।  ਸਟੇਟ ਬੈਂਕ ਨੇ 281 ਐੱਸ. ਐੱਮ. ਈ.   ਖਾਤਿਆਂ  ਨੂੰ ਵਿਕਰੀ ਲਈ ਰੱਖਿਆ ਹੈ।  ਇਹ ਖਾਤੇ ਉਨ੍ਹਾਂ ਕੰਪਨੀਆਂ ਨਾਲ ਜੁਡ਼ੇ ਹਨ, ਜਿਨ੍ਹਾਂ ’ਤੇ 50 ਕਰੋਡ਼ ਰੁਪਏ ਤੱਕ ਦਾ ਬਕਾਇਅਾ ਹੈ।  ਇਨ੍ਹਾਂ ਕੰਪਨੀਆਂ ’ਤੇ ਕੁਲ ਬਕਾਇਅਾ  4,666.50 ਕਰੋਡ਼ ਰੁਪਏ ਹੈ। 


Related News