SBI ਦਾ ਮੁਨਾਫ਼ਾ ਜੂਨ ਤਿਮਾਹੀ ''ਚ ਦੁੱਗਣੇ ਤੋਂ ਵੱਧ ਹੋ ਕੇ 16,884 ਕਰੋੜ ਰੁਪਏ

Friday, Aug 04, 2023 - 05:11 PM (IST)

ਨਵੀਂ ਦਿੱਲੀ — ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਉਸ ਦਾ ਸਟੈਂਡਅਲੋਨ ਸ਼ੁੱਧ ਲਾਭ ਦੁੱਗਣੇ ਤੋਂ ਵਧ ਕੇ 16,884 ਕਰੋੜ ਰੁਪਏ ਹੋ ਗਿਆ ਹੈ। ਬੈਂਕ ਨੇ ਕਿਹਾ ਕਿ ਖ਼ਰਾਬ ਕਰਜ਼ਿਆਂ 'ਚ ਕਮੀ ਅਤੇ ਵਿਆਜ ਆਮਦਨ 'ਚ ਸੁਧਾਰ ਇਸ ਦੇ ਬਿਹਤਰ ਪ੍ਰਦਰਸ਼ਨ 'ਚ ਮੁੱਖ ਯੋਗਦਾਨ ਰਿਹਾ ਹੈ। SBI ਨੇ 2022-23 ਦੀ ਅਪ੍ਰੈਲ-ਜੂਨ ਤਿਮਾਹੀ ਵਿੱਚ 6,068 ਕਰੋੜ ਰੁਪਏ ਦਾ ਸ਼ੁੱਧ ਲਾਭ ਦਰਜ ਕੀਤਾ ਸੀ। ਸ਼ੇਅਰ ਬਾਜ਼ਾਰ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ 2023-24 ਦੀ ਪਹਿਲੀ ਤਿਮਾਹੀ 'ਚ ਬੈਂਕ ਦੀ ਸ਼ੁੱਧ ਆਮਦਨ ਵਧ ਕੇ 1,08,039 ਕਰੋੜ ਰੁਪਏ ਹੋ ਗਈ, ਜਿਹੜੀ ਕਿ ਇਸ ਸਾਲ ਪਹਿਲਾਂ ਇਸੇ ਮਿਆਦ ਵਿਚ 74,989 ਕਰੋੜ ਰੁਪਏ ਸੀ।

ਇਹ ਵੀ ਪੜ੍ਹੋ : Dabur ਦੇ ਸ਼ਹਿਦ 'ਚ ਕੈਂਸਰ ਵਾਲੇ ਕੈਮੀਕਲ ਦਾ ਦਾਅਵਾ, ਕੰਪਨੀ ਨੇ ਜਾਰੀ ਕੀਤਾ ਸਪੱਸ਼ਟੀਕਰਨ

ਬੈਂਕ ਨੇ ਸਮੀਖਿਆ ਅਧੀਨ ਤਿਮਾਹੀ ਦੌਰਾਨ 95,975 ਕਰੋੜ ਰੁਪਏ ਦੀ ਵਿਆਜ ਆਮਦਨੀ ਹਾਸਲ ਕੀਤੀ, ਜਦੋਂ ਕਿ ਇੱਕ ਸਾਲ ਪਹਿਲਾਂ ਇਸੇ ਮਿਆਦ ਵਿੱਚ ਇਹ 72,676 ਕਰੋੜ ਰੁਪਏ ਸੀ। ਬੈਂਕ ਦਾ ਕੁੱਲ NPA (ਨਾਨ-ਪਰਫਾਰਮਿੰਗ ਐਸੇਟ) ਜੂਨ 2023 ਦੇ ਅੰਤ 'ਚ 2.76 ਫੀਸਦੀ 'ਤੇ ਆ ਗਿਆ, ਜੋ ਇਕ ਸਾਲ ਪਹਿਲਾਂ 3.91 ਫੀਸਦੀ ਸੀ। ਇਸੇ ਤਰ੍ਹਾਂ, ਸ਼ੁੱਧ ਐਨਪੀਏ ਵੀ ਜੂਨ 2023 ਵਿੱਚ ਇੱਕ ਸਾਲ ਪਹਿਲਾਂ ਇੱਕ ਪ੍ਰਤੀਸ਼ਤ ਤੋਂ ਘੱਟ ਕੇ 0.71 ਪ੍ਰਤੀਸ਼ਤ 'ਤੇ ਆ ਗਿਆ।

ਸਮੀਖਿਆ ਅਧੀਨ ਮਿਆਦ ਦੇ ਦੌਰਾਨ ਐਸਬੀਆਈ ਦਾ ਏਕੀਕ੍ਰਿਤ ਸ਼ੁੱਧ ਲਾਭ ਦੁੱਗਣਾ ਤੋਂ ਵੱਧ ਹੋ ਕੇ 18,537 ਕਰੋੜ ਰੁਪਏ ਹੋ ਗਿਆ, ਜਦੋਂ ਕਿ ਇੱਕ ਸਾਲ ਪਹਿਲਾਂ ਦੀ ਇਸੇ ਮਿਆਦ ਵਿੱਚ 7,325 ਕਰੋੜ ਰੁਪਏ ਸੀ। ਇਸ ਦੌਰਾਨ ਬੈਂਕ ਦੀ ਕੁੱਲ ਆਮਦਨ ਵਧ ਕੇ 1,32,333 ਕਰੋੜ ਰੁਪਏ ਹੋ ਗਈ, ਜੋ ਪਿਛਲੇ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ 94,524 ਕਰੋੜ ਰੁਪਏ ਸੀ। ਬੈਂਕ ਨੇ ਜੂਨ ਤਿਮਾਹੀ ਵਿੱਚ ਆਪਣੇ ਗੈਰ-ਜੀਵਨ ਬੀਮਾ ਉੱਦਮ SBI ਜਨਰਲ ਇੰਸ਼ੋਰੈਂਸ ਵਿੱਚ 489.67 ਕਰੋੜ ਰੁਪਏ ਦਾ ਨਿਵੇਸ਼ ਕੀਤਾ। ਇਸ ਤੋਂ ਇਲਾਵਾ ਅੱਠ ਖੇਤਰੀ ਗ੍ਰਾਮੀਣ ਬੈਂਕਾਂ (ਆਰਆਰਬੀ) ਵਿੱਚ 82.16 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ।

ਇਹ ਵੀ ਪੜ੍ਹੋ : 4 ਸਰਕਾਰੀ ਕੰਪਨੀਆਂ 'ਤੇ RBI ਨੇ ਲਗਾਇਆ 2,000 ਕਰੋੜ ਰੁਪਏ ਦਾ ਜ਼ੁਰਮਾਨਾ, ਜਾਣੋ ਵਜ੍ਹਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Harinder Kaur

Content Editor

Related News