SBI ਦੇ ਬਾਅਦ ਹੁਣ ਇਸ ਸਰਕਾਰੀ ਬੈਂਕ ਦੇ ਫਸੇ ਕਰਜ਼ ''ਚ ਪਾਇਆ ਅੰਤਰ, RBI ਰਿਪੋਰਟ ''ਚ ਹੋਇਆ ਖੁਲਾਸਾ

12/15/2019 4:04:23 PM

ਨਵੀਂ ਦਿੱਲੀ—ਰਿਜ਼ਰਵ ਬੈਂਕ ਦੀ ਜਾਂਚ 'ਚ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਬੀਤੇ ਵਿੱਤੀ ਸਾਲ ਦੇ ਫਸੇ ਕਰਜ਼ (ਗੈਰ ਲਾਗੂ ਪਰਿਸੰਪਤੀ) 2,617 ਕਰੋੜ ਰੁਪਏ ਜ਼ਿਆਦਾ ਪਾਈ ਗਈ ਹੈ। ਆਰ.ਬੀ.ਆਈ. ਦੀ ਜ਼ੋਖਿਮ ਆਕਲਨ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਹੈ। ਪੰਜਾਬ ਨੈਸ਼ਨਲ ਬੈਂਕ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਕੇਂਦਰੀ ਬੈਂਕ ਵਲੋਂ ਕੀਤੇ ਆਕਲਨ ਮੁਤਾਬਕ 2018-19 'ਚ ਪੀ.ਐੱਨ.ਬੀ. ਦਾ ਕੁੱਲ ਐੱਨ.ਪੀ.ਏ. ਤੋਂ 2,617 ਕਰੋੜ ਰੁਪਏ ਜ਼ਿਆਦਾ ਹੈ।

PunjabKesari
ਇੰਨਾ ਹੀ ਨਹੀਂ ਆਰ.ਬੀ.ਆਈ. ਨੇ ਸ਼ੁੱਧ ਐੱਨ.ਪੀ.ਏ. 'ਚ ਵੀ 2,617 ਕਰੋੜ ਰੁਪਏ ਦਾ ਅੰਤਰ ਪਾਇਆ ਹੈ। ਉੱਧਰ ਫਸੇ ਕਰਜ਼ ਲਈ ਪ੍ਰਬੰਧ 'ਚ 2,091 ਕਰੋੜ ਰੁਪਏ ਦਾ ਅੰਤਰ ਕੱਢਿਆ ਹੈ। ਬੈਂਕ ਨੇ ਕਿਹਾ ਕਿ ਆਰ.ਬੀ.ਆਈ. ਦੇ ਆਕਲਨ ਦੇ ਆਧਾਰ 'ਤੇ ਉਸ ਨੂੰ 2018-19 'ਚ 11,335.90 ਦਾ ਸ਼ੁੱਧ ਘਾਟਾ ਹੁੰਦਾ ਹੈ ਜਦੋਂਕਿ ਬੈਂਕ ਨੇ 9,975.49 ਕਰੋੜ ਰੁਪਏ ਦਾ ਸ਼ੁੱਧ ਘਾਟਾ ਦਿਖਾਇਆ ਸੀ।

PunjabKesari
ਪੀ.ਐੱਨ.ਬੀ. ਨੇ ਕਿਹਾ ਕਿ ਉਸ ਨੇ ਪਿਛਲੇ ਵਿੱਤੀ ਸਾਲ 'ਚ 78,472.70 ਕਰੋੜ ਰੁਪਏ ਦਾ ਕੁੱਲ ਐੱਨ.ਪੀ.ਏ. ਦਿਖਾਇਆ ਜਦੋਂਕਿ ਆਰ.ਬੀ.ਆਈ. ਦੇ ਆਕਲਨ ਮੁਤਾਬਕ ਇਹ ਅੰਕੜਾ 81,089.70 ਕਰੋੜ ਰੁਪਏ ਸੀ।
ਇਸ ਤਰ੍ਹਾਂ ਪੀ.ਐੱਨ.ਬੀ. ਨੇ ਬੀਤੇ ਸਾਲ 'ਚ ਸ਼ੁੱਧ ਐੱਨ.ਪੀ.ਏ. 30,037.66 ਕਰੋੜ ਰੁਪਏ ਦੱਸਿਆ। ਆਰ.ਬੀ.ਆਈ. ਦੇ ਮੁੱਲਾਂਕਣ ਦੇ ਹਿਸਾਬ ਨਾਲ ਸ਼ੁੱਧ ਐੱਨ.ਪੀ.ਏ. 32,654.66 ਕਰੋੜ ਰੁਪਏ ਸੀ। ਬੈਂਕ ਨੇ 2018-19 'ਚ ਫਸੇ ਕਰਜ਼ ਲਈ 48151.15 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਸੀ ਪਰ ਇਸ ਲਈ 50,24.215 ਕਰੋੜ ਰੁਪਏ ਦਾ ਪ੍ਰਬੰਧ ਕੀਤੇ ਜਾਣ ਦੀ ਲੋੜ ਸੀ।  


Aarti dhillon

Content Editor

Related News