SBI ਨੂੰ ਦੋ ਜਾਇਦਾਦਾਂ ਵੇਚੇਗੀ Air India, ਮਿਲ ਸਕਦੇ ਹਨ 50 ਕਰੋੜ ਰੁਪਏ
Sunday, Nov 05, 2017 - 06:29 PM (IST)
ਨਵੀਂ ਦਿੱਲੀ— ਪੈਸੇ ਦੀ ਕਮੀ ਨਾਲ ਜੂਝ ਰਹੀ ਸਰਕਾਰੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਘੱਟ ਤੋਂ ਘੱਟ ਆਪਣੀ ਦੋ ਜਾਇਦਾਦਾਂ ਨੂੰ ਵੇਚਣ ਲਈ ਭਾਰਤੀ ਸਟੇਟ ਬੈਂਕ (ਐਸ.ਬੀ.ਆਈ) ਨਾਲ ਅਗਲੇ ਦੌਰ ਦੀ ਚਰਚਾ 'ਚ ਹੈ। ਜਾਇਦਾਦਾਂ ਦੀ ਵਿਕਰੀ ਤੋਂ ਉਸ ਨੂੰ ਕਰੀਬ 50 ਕਰੋੜ ਮਿਲ ਸਕਦੇ ਹਨ। ਹਵਾਬਾਜ਼ੀ ਕੰਪਨੀ ਅਤੇ ਬੈਂਕਿੰਗ ਨਾਲ ਜੁੜੇ ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ।
50 ਕਰੋੜ ਰੁਪਏ ਦੇ ਕਰਜ਼ ਨਾਲ ਦੱਬੀ ਏਅਰ ਇੰਡੀਆ ਨੇ ਹਾਲ 'ਚ ਹੀ ਕਾਰਜਸ਼ੀਲ ਪੂੰਜੀ ਦੀ ਜ਼ਰੂਰਤਾਵਾਂ ਲਈ 1,500 ਕਰੋੜ ਰੁਪਏ ਦੇ ਕਰਜ਼ੇ ਦੀ ਮੰਗ ਕੀਤੀ ਸੀ। ਸੂਤਰਾਂ ਮੁਤਾਬਕ ਦੱਖਣੀ ਮੁੰਬਈ 'ਚ ਦੋ ਜਾਇਦਾਦਾਂ ਦੀ ਵਿਕਰੀ ਦੇ ਸੰਬੰਧ 'ਚ ਏਅਰ ਇੰਡੀਆ ਅਤੇ ਐਸ.ਬੀ.ਆਈ ਵਿਚਕਾਰ ਜਾਰੀ ਚਰਚਾ ਅਗਲੇ ਪੜਾਅ 'ਤੇ ਹੈ। ਹਵਾਬਾਜ਼ੀ ਕੰਪਨੀ ਨਾਲ ਜੁੜੇ ਸੂਤਰ ਨੇ ਕਿਹਾ ਕ ਵਿਕਰੀ ਨਾਲ ਕਰੀਬ 46 ਕਰੋੜ ਰੁਪਏ ਮਿਲਣ ਦੀ ਉਮੀਦ ਹੈ। ਸੌਦੇ ਦੀ ਆਖ਼ਰੀ ਰੂਪ ਰੇਖਾ ਦੀ ਤਿਆਰੀ ਕੀਤੀ ਜਾ ਰਹੀ ਹੈ।
ਜਾਇਦਾਦਾਂ ਤੋਂ ਨਿਪਟਣ ਦੀ ਕੋਸ਼ਿਸ਼ ਦੇ ਬਾਅਦ ਹੁਣ ਤੱਕ ਏਅਰ ਇੰਡੀਆ ਨੇ ਮੁੰਬਈ 'ਚ ਆਪਣੇ ਚਾਰ ਫਲੈਟਾਂ ਨੂੰ ਐਸ.ਬੀ.ਆਈ ਨੂੰ 90 ਕਰੋੜ ਰੁਪਏ 'ਚ ਵੇਚਣ 'ਚ ਕਾਮਯਾਬੀ ਹਾਸਲ ਕੀਤੀ ਹੈ। ਇਹ ਜਾਇਦਾਦਾਂ ਦੱਖਣੀ ਮੁੰਬਈ ਦੇ ਅਪਮਾਰਕੇਟ ਪੇਡਾਰ ਰੋਡ 'ਤੇ ਸਥਿਤ ਹਨ। ਇਸ ਦੇ ਇਲਾਵਾ ਹਵਾਬਾਜ਼ੀ ਕੰਪਨੀ ਨੇ ਨਰੀਮਨ ਪੁਆਇੰਟ ਸਥਿਤ ਆਪਣੇ ਪੁਰਾਦੇ ਦਫਤਰ ਦੇ ਲਗਭਗ ਪੂਰੇ ਸਥਾਨ ਨੂੰ ਸਰਕਾਰੀ ਏਜੰਸੀਆਂ ਨੂੰ ਕਿਰਾਏ 'ਤੇ ਦੇ ਰੱਖਿਆ ਹੈ।
