ਸਾਊਦੀ ਅਰਾਮਕੋ ਦਾ ਲਾਭ 80 ਫੀਸਦੀ ਵਧ ਕੇ 39.5 ਅਰਬ ਡਾਲਰ ’ਤੇ ਪਹੁੰਚਿਆ
Monday, May 16, 2022 - 03:06 PM (IST)
ਦੁਬਈ (ਭਾਸ਼ਾ) - ਪੈਟਰੋਲੀਅਮ ਖੇਤਰ ਦੀ ਦਿੱਗਜ ਕੰਪਨੀ ਸਾਊਦੀ ਅਰਾਮਕੋ ਦਾ ਚਾਲੂ ਸਾਲ ਦੀ ਪਹਿਲੀ ਤਿਮਾਹੀ ਦਾ ਲਾਭ 80 ਫੀਸਦੀ ਤੋਂ ਜ਼ਿਆਦਾ ਵਧਿਆ ਹੈ।
ਯੂਕ੍ਰੇਨ ਉੱਤੇ ਰੂਸ ਦੇ ਹਮਲੇ ਤੋਂ ਬਾਅਦ ਕੌਮਾਂਤਰੀ ਪੱਧਰ ਉੱਤੇ ਊਰਜਾ ਬਾਜ਼ਾਰ ਵਿਚ ਉਥਲ-ਪੁਥਲ ਦਾ ਸਰਕਾਰ ਸਹਿਯੋਗੀ ਕੰਪਨੀ ਨੂੰ ਫਾਇਦਾ ਮਿਲਿਆ ਹੈ। ਚਾਲੂ ਸਾਲ ਦੀ ਪਹਿਲੀ ਤਿਮਾਹੀ ਵਿਚ ਸਾਊਦੀ ਅਰਾਮਕੋ (ਪਿੱਛਲੇ ਸਮੇਂ ਵਿਚ ਸਾਊਦੀ ਅਰੇਬੀਅਨ ਆਇਲ ਕੰਪਨੀ) ਦਾ ਸ਼ੁੱਧ ਲਾਭ ਵਧ ਕੇ 39.5 ਅਰਬ ਡਾਲਰ ਉੱਤੇ ਪਹੁੰਚ ਗਿਆ, ਜੋ ਇਕ ਸਾਲ ਪਹਿਲਾਂ ਇਸੇ ਤਿਮਾਹੀ ਵਿਚ 21.7 ਅਰਬ ਡਾਲਰ ਸੀ। ਇਹ ਸਮੂਹ ਦਾ 2019 ਤੋਂ ਬਾਅਦ ਤੋਂ ਸਭ ਤੋਂ ਉੱਚਾ ਤਿਮਾਹੀ ਲਾਭ ਹੈ।
ਸਾਊਦੀ ਅਰਾਮਕੋ ਦੇ ਪ੍ਰਧਾਨ ਅਤੇ ਮੁੱਖ ਕਾਰਜਪਾਲਕ ਅਧਿਕਾਰੀ (ਸੀ. ਈ. ਓ.) ਅਮੀਨ ਐੱਚ ਨਾਸਰ ਨੇ ਕਿਹਾ ਕਿ ਕੌਮਾਂਤਰੀ ਬਾਜ਼ਾਰਾਂ ਵਿਚ ਉਤਾਰ-ਚੜ੍ਹਾਅ ਦੌਰਾਨ ਸਾਡਾ ਧਿਆਨ ਦੁਨੀਆ ਦੀ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਉੱਤੇ ਰਿਹਾ। ਅਸੀਂ ਦੁਨੀਆ ਨੂੰ ਭਰੋਸੇਮੰਦ, ਸਸਤੀ ਅਤੇ ਟਿਕਾਊ ਊਰਜਾ ਸੁਨਿਸ਼ਚਿਤ ਕੀਤੀ ਹੈ।