ਵੱਡੀ ਖ਼ਬਰ! ਸਾਊਦੀ ਨੇ ਭਾਰਤ ਜਾਣ-ਆਉਣ ਵਾਲੀਆਂ ਉਡਾਣਾਂ ''ਤੇ ਲਾਈ ਪਾਬੰਦੀ

09/23/2020 3:54:48 PM

ਸਾਊਦੀ— ਸਾਊਦੀ ਕਿੰਗਡਮ ਦੀ ਜਨਰਲ ਹਵਾਬਾਜ਼ੀ ਅਥਾਰਟੀ (ਜੀ. ਏ. ਸੀ. ਏ.) ਨੇ ਭਾਰਤ 'ਚ ਕੋਰੋਨਾ ਵਾਇਰਸ ਮਾਮਲਿਆਂ ਦੀ ਦਿਨੋਂ-ਦਿਨ ਵਧਦੀ ਗਿਣਤੀ ਦੇ ਮੱਦੇਨਜ਼ਰ ਭਾਰਤ ਜਾਣ-ਆਉਣ ਦੀ ਯਾਤਰਾ 'ਤੇ ਪਾਬੰਦੀ ਲਾ ਦਿੱਤੀ ਹੈ। ਭਾਰਤ ਤੋਂ ਇਲਾਵਾ ਬ੍ਰਾਜ਼ੀਲ ਅਤੇ ਅਰਜਨਟੀਨਾ ਦੀ ਹਵਾਈ ਯਾਤਰਾ ਨੂੰ ਵੀ ਸਾਊਦੀ ਅਰਬ ਨੇ ਮੁਅੱਤਲ ਕਰ ਦਿੱਤਾ ਹੈ।

ਜੀ. ਏ. ਸੀ. ਏ. ਦੇ ਨੋਟ ਅਨੁਸਾਰ, ਕੋਈ ਵੀ ਵਿਅਕਤੀ ਜੋ ਸਾਊਦੀ ਅਰਬ ਆਉਣ ਤੋਂ ਪਹਿਲਾਂ ਪਿਛਲੇ 14 ਦਿਨਾਂ ਤੋਂ ਭਾਰਤ, ਬ੍ਰਾਜ਼ੀਲ ਅਤੇ ਅਰਜਨਟੀਨਾ 'ਚ ਰਹਿ ਰਿਹਾ ਹੈ ਨੂੰ ਇੱਥੇ ਆਉਣ ਦੀ ਆਗਿਆ ਨਹੀਂ ਦਿੱਤੀ ਜਾਏਗੀ, ਸਿਰਫ ਇਨ੍ਹਾਂ ਦੇਸ਼ਾਂ ਦੇ ਸਰਕਾਰੀ ਮਹਿਮਾਨਾਂ ਨੂੰ ਇਸ 'ਚ ਛੋਟ ਹੋਵੇਗੀ।

ਹਾਲਾਂਕਿ, ਇਹ ਜਾਣਕਾਰੀ ਨਹੀਂ ਦਿੱਤੀ ਗਈ ਉਡਾਣਾਂ ਨੂੰ ਕਦੋਂ ਤੱਕ ਮੁਅੱਤਲ ਰੱਖਿਆ ਜਾਵੇਗਾ। ਇਕ ਸੀਨੀਅਰ ਏਅਰਲਾਈਨ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਏਅਰਲਾਈਨ ਨੂੰ 22 ਸਤੰਬਰ ਦੀ ਰਾਤ ਨੂੰ ਜੀ. ਏ. ਸੀ. ਏ. ਤੋਂ ਨਿਰਦੇਸ਼ ਪ੍ਰਾਪਤ ਹੋਏ ਸਨ। ਅਧਿਕਾਰੀ ਨੇ ਕਿਹਾ, “ਨਿਰਦੇਸ਼ ਅਨੁਸਾਰ, ਭਾਰਤੀ ਏਅਰਲਾਈਨਾਂ ਨੂੰ ਹੁਣ ਸਾਊਦੀ ਅਰਬ ਲਈ ਕੋਈ ਵੀ ਉਡਾਣ ਚਲਾਉਣ ਦੀ ਮਨਜ਼ੂਰੀ ਨਹੀਂ ਹੋਵੇਗੀ ਅਤੇ ਨਾ ਹੀ ਖਾੜੀ ਦੇਸ਼ ਦੀ ਕਿਸੇ ਵੀ ਉਡਾਣ ਨੂੰ 24 ਸਤੰਬਰ ਤੋਂ ਭਾਰਤ ਲਈ ਉਡਾਣ ਭਰਨ ਦੀ ਆਗਿਆ ਦਿੱਤੀ ਜਾਏਗੀ।'' 

ਹੋਰ ਮੁਲਕਾਂ ਵੱਲੋਂ ਵੀ ਇਹ ਕਦਮ ਚੁੱਕੇ ਜਾਣ ਦਾ ਖਦਸ਼ਾ
ਉਨ੍ਹਾਂ ਅੱਗੇ ਕਿਹਾ, ''ਇਹ ਸਪੱਸ਼ਟ ਹੈ ਕਿ ਭਾਰਤ 'ਚ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਕਾਰਨ ਸਾਊਦੀ ਅਰਬ ਨੇ ਇਹ ਸਖਤ ਕਦਮ ਚੁੱਕਿਆ ਹੈ ਅਤੇ ਇਸ ਨਾਲ ਹੋਰ ਮੁਲਕਾਂ ਨੂੰ ਵੀ ਇਹ ਕਦਮ ਚੁੱਕਣ ਦਾ ਹੁੰਗਾਰਾ ਮਿਲ ਸਕਦਾ ਹੈ। ਹਾਲਾਂਕਿ ਸਾਨੂੰ ਉਮੀਦ ਹੈ ਕਿ ਭਾਰਤ ਸਰਕਾਰ ਇਸ ਮਾਮਲੇ 'ਤੇ ਸਾਊਦੀ ਸਰਕਾਰ ਨਾਲ ਗੱਲਬਾਤ ਕਰੇਗੀ।'' ਮੌਜੂਦਾ ਸਮੇਂ ਭਾਰਤ ਤੇ ਸਾਊਦੀ ਵਿਚਕਾਰ 'ਏਅਰ ਬੱਬਲ' ਸਮਝੌਤਾ ਵੀ ਨਹੀਂ ਹੈ।


Sanjeev

Content Editor

Related News