ਹੁਣ ਸੈਮਸੰਗ ਭਾਰਤ ''ਚ ਬਣਾਏਗੀ ਮਹਿੰਗਾ Galaxy S23 ਸਮਾਰਟਫੋਨ

Thursday, Feb 02, 2023 - 06:02 PM (IST)

ਨਵੀਂ ਦਿੱਲੀ — ਕੋਰੀਆਈ ਸਮਾਰਟ ਐਪਲਾਇੰਸ ਕੰਪਨੀ ਸੈਮਸੰਗ ਨੇ ਸਥਾਨਕ ਬਾਜ਼ਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਭਾਰਤ 'ਚ ਆਪਣੇ ਮਹਿੰਗੇਡ Galaxy S23 ਸਮਾਰਟਫੋਨ ਦਾ ਨਿਰਮਾਣ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਭਾਰਤ ਵਿੱਚ Galaxy S23 ਸੀਰੀਜ਼ ਦੀ ਸ਼ੁਰੂਆਤੀ ਪੇਸ਼ਕਸ਼ ਕੀਮਤ 75,000 ਰੁਪਏ ਤੋਂ 1.55 ਲੱਖ ਰੁਪਏ ਦੇ ਵਿਚਕਾਰ ਹੈ।

ਵਰਤਮਾਨ ਵਿੱਚ Galaxy S ਸੀਰੀਜ਼ ਦੇ ਸਮਾਰਟਫੋਨ ਵਿਅਤਨਾਮ ਵਿੱਚ ਇੱਕ ਫੈਕਟਰੀ ਵਿੱਚ ਬਣਾਏ ਜਾ ਰਹੇ ਹਨ ਅਤੇ ਭਾਰਤ ਵਿੱਚ ਵਿਕਰੀ ਲਈ ਕੰਪਨੀ ਦੁਆਰਾ ਦਰਾਮਦ ਕੀਤੇ ਜਾਂਦੇ ਹਨ। ਸੈਮਸੰਗ ਨੇ ਇਕ ਬਿਆਨ 'ਚ ਕਿਹਾ ਕਿ ਭਾਰਤ 'ਚ ਵਿਕਣ ਵਾਲੇ ਸਾਰੇ Galaxy S23 ਸਮਾਰਟਫੋਨਜ਼ ਦਾ ਨਿਰਮਾਣ ਕੰਪਨੀ ਦੀ ਨੋਇਡਾ ਫੈਕਟਰੀ 'ਚ ਕੀਤਾ ਜਾਵੇਗਾ।

ਸੈਮਸੰਗ ਪਹਿਲਾਂ ਹੀ ਨੋਇਡਾ ਫੈਕਟਰੀ ਵਿੱਚ ਸਥਾਨਕ ਨਿਰਮਾਣ ਰਾਹੀਂ ਦੇਸ਼ ਵਿੱਚ ਜ਼ਿਆਦਾਤਰ ਘਰੇਲੂ ਮੰਗ ਨੂੰ ਪੂਰਾ ਕਰ ਰਿਹਾ ਹੈ। ਭਾਰਤ ਵਿੱਚ ਬਣੇ Galaxy S23 ਸਮਾਰਟਫੋਨ ਨੂੰ ਵੇਚਣ ਦਾ ਫੈਸਲਾ ਭਾਰਤ ਦੇ ਨਿਰਮਾਣ ਅਤੇ ਵਿਕਾਸ ਦੀ ਕਹਾਣੀ ਪ੍ਰਤੀ ਕੰਪਨੀ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਕੰਪਨੀ ਨੇ ਬੁੱਧਵਾਰ ਨੂੰ Galaxy S23 ਸੀਰੀਜ਼ ਦੇ ਸਮਾਰਟਫੋਨ ਦੇ ਤਿੰਨ ਮਾਡਲ ਪੇਸ਼ ਕੀਤੇ ਹਨ। ਇਹ ਫੋਨ ਅਤਿ-ਆਧੁਨਿਕ ਕੈਮਰਾ ਸੈਂਸਰਾਂ ਨਾਲ ਲੈਸ ਹਨ। ਪਿਛਲੇ ਸਾਲ ਪੇਸ਼ ਕੀਤੇ ਗਏ Galaxy S22 ਸਮਾਰਟਫੋਨ ਦੀ ਕੀਮਤ 72,999 ਰੁਪਏ ਤੋਂ 1,18,999 ਰੁਪਏ ਦੇ ਵਿਚਕਾਰ ਸੀ।

ਇਹ ਵੀ ਪੜ੍ਹੋ : Budget 2023 : ਭਾਰਤ ਨੇ ਬਜਟ ਵਿੱਚ  ਮਿੱਤਰ ਦੇਸ਼ਾਂ ਲਈ ਕੀਤੀ ਪੈਸੇ ਦੀ ਵਰਖਾ, ਪਾਕਿਸਤਾਨ ਨੂੰ ਵਿਖਾਇਆ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News