ਸੈਮਸੰਗ TV ਕੀਮਤਾਂ ''ਚ ਕਰ ਸਕਦਾ ਹੈ ਕਟੌਤੀ, ਜਾਣੋ ਕੀ ਹੈ ਪਲਾਨ

Wednesday, Nov 20, 2019 - 03:17 PM (IST)

ਸੈਮਸੰਗ TV ਕੀਮਤਾਂ ''ਚ ਕਰ ਸਕਦਾ ਹੈ ਕਟੌਤੀ, ਜਾਣੋ ਕੀ ਹੈ ਪਲਾਨ

ਨਵੀਂ ਦਿੱਲੀ— ਸੈਮਸੰਗ ਕੰਪਨੀ ਟੀ. ਵੀ. ਕੀਮਤਾਂ 'ਚ ਜਲਦ ਹੀ ਕਟੌਤੀ ਕਰ ਸਕਦੀ ਹੈ। ਇਸ ਦਾ ਕਾਰਨ ਹੈ ਕਿ ਕੰਪਨੀ ਭਾਰਤ 'ਚ ਦੁਬਾਰਾ ਟੀ. ਵੀ. ਨਿਰਮਾਣ ਦਾ ਕੰਮ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਉਸ ਨੇ ਇਹ ਫੈਸਲਾ ਨਰਿੰਦਰ ਮੋਦੀ ਸਰਕਾਰ ਵੱਲੋਂ ਹਾਲ ਹੀ 'ਚ ਟੀ. ਵੀਜ਼. ਦੇ ਓਪੇਨ ਸੈੱਲ ਪੈਨਲ ਅਤੇ ਡਿਸਪਲੇ ਕੰਪੋਨੈਂਟ 'ਤੇ ਦਰਾਮਦ ਡਿਊਟੀ ਘਟਾਉਣ ਮਗਰੋਂ ਕੀਤਾ ਹੈ।


ਕੰਪਨੀ ਨੇ ਸਥਾਨਕ ਪੱਧਰ 'ਤੇ ਉਤਪਾਦਨ ਲਈ ਕਾਂਟਰੈਕਟ ਨਿਰਮਾਤਾ ਡਿਕਸਨ ਟੈਕਨਾਲੋਜੀ ਨਾਲ 55 ਇੰਚ ਸਕ੍ਰੀਨ ਸਾਈਜ਼ ਟੀ. ਵੀ. ਬਣਾਉਣ ਨੂੰ ਲੈ ਕੇ ਕਰਾਰ ਕੀਤਾ ਹੈ। ਘਰੇਲੂ ਟੀ. ਵੀ. ਨਿਰਮਾਣ ਨਾਲ ਸੈਮਸੰਗ ਟੀ. ਵੀ. ਕੀਮਤਾਂ 'ਚ ਕਟੌਤੀ ਕਰਕੇ ਚੀਨੀ ਟੀ. ਵੀ. ਨਿਰਮਾਤਾਵਾਂ ਨਾਲ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰ ਸਕਦੀ ਹੈ, ਜਿਸ ਨਾਲ ਸੈਮਸੰਗ ਦੇ ਗਾਹਕਾਂ ਨੂੰ ਫਾਇਦਾ ਹੋ ਸਕਦਾ ਹੈ।

ਸੈਮਸੰਗ ਭਾਰਤ ਦਾ ਇਕ ਵੱਡਾ ਟੀ. ਵੀ. ਬ੍ਰਾਂਡ ਹੈ। ਕੰਪਨੀ ਦੁਬਾਰਾ ਤੋਂ ਚੇਨਈ ਸਥਿਤ ਪਲਾਂਟ 'ਚ ਟੀ. ਵੀ. ਬਣਾਉਣ ਦੀ ਸੰਭਾਵਨਾ 'ਤੇ ਵਿਚਾਰ ਕਰ ਰਹੀ ਹੈ, ਜਿਸ ਨੂੰ ਉਸ ਨੇ ਪਿਛਲੇ ਸਾਲ ਅਕਤੂਬਰ 'ਚ ਉਸ ਵਕਤ ਬੰਦ ਕਰ ਦਿੱਤਾ ਸੀ ਜਦੋਂ ਸਰਕਾਰ ਨੇ ਓਪਨ ਸੈੱਲ ਪੈਨਲ 'ਤੇ ਦਰਾਮਦ ਡਿਊਟੀ ਵਧਾ ਦਿੱਤੀ ਸੀ। ਇਸ ਮਗਰੋਂ ਕੰਪਨੀ ਨੇ ਬਾਹਰੋਂ ਟੀ. ਵੀ. ਇੰਪੋਰਟ ਕਰਨਾ ਸ਼ੁਰੂ ਕਰ ਦਿੱਤਾ ਸੀ। ਸੈਮਸੰਗ ਦਾ ਵੀਅਤਨਾਮ 'ਚ ਆਪਣਾ ਨਿਰਮਾਣ ਪਲਾਂਟ ਹੈ ਜਿੱਥੋਂ ਉਹ ਇਨ੍ਹਾਂ ਨੂੰ ਇੰਪੋਰਟ ਕਰ ਰਹੀ ਸੀ। ਵੀਅਤਨਾਮ ਨਾਲ ਭਾਰਤ ਦਾ ਮੁਕਤ ਵਪਾਰ ਸਮਝੌਤਾ ਹੋਣ ਕਾਰਨ ਉਸ ਨੂੰ ਕੋਈ ਡਿਊਟੀ ਨਹੀਂ ਦੇਣੀ ਪੈ ਰਹੀ ਸੀ।


Related News