ਸਲਿਲ ਗੁਪਤੇ ਬੋਇੰਗ ਇੰਡੀਆ ਦੇ ਬਣੇ ਚੀਫ

Tuesday, Feb 12, 2019 - 03:27 PM (IST)

ਸਲਿਲ ਗੁਪਤੇ ਬੋਇੰਗ ਇੰਡੀਆ ਦੇ ਬਣੇ ਚੀਫ

ਮੁੰਬਈ—ਜਹਾਜ਼ ਬਣਾਉਣ ਵਾਲੀ ਅਮਰੀਕੀ ਕੰਪਨੀ ਬੋਇੰਗ ਨੇ ਸਲਿਲ ਗੁਪਤੇ ਨੂੰ ਆਪਣੇ ਭਾਰਤੀ ਕਾਰੋਬਾਰ ਦਾ ਚੀਫ ਨਿਯੁਕਤ ਕੀਤਾ ਹੈ। ਉਹ 18 ਮਾਰਚ ਤੋਂ ਕੰਮ ਸੰਭਾਲਣਗੇ। ਕੰਪਨੀ ਨੇ ਮੰਗਲਵਾਰ ਨੂੰ ਇਕ ਵਿਗਿਆਪਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ। ਗੁਪਤੇ ਪ੍ਰਾਤ ਕੁਮਾਰ ਦਾ ਸਥਾਨ ਲੈਣਗੇ। ਕੁਮਾਰ ਨੂੰ ਪਿਛਲੇ ਸਾਲ ਨਵੰਬਰ 'ਚ ਬੋਇੰਗ ਦੇ ਐੱਫ-15 ਲੜਾਕੂ ਜਹਾਜ਼ ਪ੍ਰੋਗਰਾਮ ਦੇ ਉਪ ਪ੍ਰਧਾਨ ਅਤੇ ਪ੍ਰਬੰਧਕ ਬਣਾਇਆ ਗਿਆ ਹੈ। ਗੁਪਤੇ, ਬੋਇੰਗ ਦੇ ਦਿੱਲੀ ਦਫਤਰ 'ਚ ਬੈਠਣਗੇ ਅਤੇ ਬੋਇੰਗ ਇੰਟਰਨੈਸ਼ਨਲ ਦੇ ਪ੍ਰਧਾਨ ਮਾਰਕ ਏਲੇਨ ਦੀ ਨਿਗਰਾਨੀ 'ਚ ਕੰਮ ਕਰਨਗੇ।


author

Aarti dhillon

Content Editor

Related News