ਸੁਜ਼ੂਕੀ ਮੋਟਰਸਾਈਕਲ ਦੀ ਵਿਕਰੀ ਅਗਸਤ ''ਚ ਦੋ ਫੀਸਦੀ ਵਧੀ

09/03/2019 10:05:32 AM

 ਨਵੀਂ ਦਿੱਲੀ—ਸੁਜ਼ੂਕੀ ਮੋਟਰਸਾਈਕਲ ਇੰਡੀਆ ਪ੍ਰਾਈਵੇਟ ਲਿਮਟਿਡ ਦੀ ਕੁੱਲ ਵਿਕਰੀ ਅਗਸਤ ਮਹੀਨੇ 'ਚ 2.2 ਫੀਸਦੀ ਵਧ ਕੇ 71,631 ਵਾਹਨ ਰਹੀ ਹੈ | ਪਿਛਲੇ ਸਾਲ ਇਸ ਮਹੀਨੇ 'ਚ ਕੰਪਨੀ ਨੇ 70,067 ਵਾਹਨ ਵੇਚੇ ਸਨ | ਕੰਪਨੀ ਨੇ ਇਕ ਬਿਆਨ 'ਚ ਦੱਸਿਆ ਕਿ ਇਸ ਦੌਰਾਨ ਉਸ ਦੀ ਘਰੇਲੂ ਵਿਕਰੀ 62,752 ਵਾਹਨ ਰਹੀ ਹੈ ਜੋ ਅਗਸਤ 2018 'ਚ 62,446 ਵਾਹਨ ਸੀ | ਕੰਪਨੀ ਦੇ ਉਪ ਪ੍ਰਧਾਨ ਦੇਵਾਸ਼ੀਸ਼ ਹਾਂਡਾ ਨੇ ਕਿਹਾ ਕਿ ਵਾਹਨ ਖੇਤਰ 'ਚ ਕਮਜ਼ੋਰ ਗਾਹਕੀ ਰੁਝਾਣ ਦੇਖਿਆ ਜਾ ਰਿਹਾ ਹੈ | ਇੰਨੇ ਚੁਣੌਤੀਪੂਰਨ ਸਮੇਂ 'ਚ ਵੀ ਕੰਪਨੀ ਨੇ ਆਪਣਾ ਲੋਹਾ ਮਨਵਾਇਆ ਹੈ | 
 


Aarti dhillon

Content Editor

Related News